ਭਾਰਤੀ ਮੂਲ ਦੇ ਵਿਗਿਆਨਕ ਸਿੰਗਾਪੁਰ ‘ਚ ਐੱਨ. ਟੀ. ਯੂ. ਦੇ ਪ੍ਰਮੁੱਖ ਬਣੇ
ਸਿੰਗਾਪੁਰ 13 ਜੁਲਾਈ (ਏਜੰਸੀਆਂ) ਅਮਰੀਕਾ ‘ਚ ਭਾਰਤੀ ਮੂਲ ਦੇ ਵਿਗਿਆਨਕ ਸੁਬਰਾ ਸੁਰੇਸ਼ ਵੀਰਵਾਰ ਨੂੰ ਸਿੰਗਾਪੁਰ ਦੀ ਨਾਨਯਾਂਗ ਤਕਨਾਲੋਜੀ ਯੂਨੀਵਰਸਿਟੀ (ਐੱਨ. ਟੀ. ਯੂ.) ਦਾ ਅਗਲਾ ਪ੍ਰਮੁੱਖ ਨਿਯੁਕਤ ਕੀਤ ਗਿਆ ਹੈ।
ਐੱਨ. ਟੀ. ਯੂ. ਦੇ ਚੌਥੇ ਪ੍ਰਮੁੱਖ ਦੇ ਤੌਰ ‘ਤੇ 61 ਸਾਲਾ ਸੁਰੇਸ਼ ਦਾ ਕਾਰਜਕਾਲ 1 ਜਨਵਰੀ 2018 ਤੋਂ ਸ਼ੁਰੂ ਹੋਵੇਗਾ। ਉਹ ਮੌਜੂਦਾ ਪ੍ਰਮੁੱਖ ਬਰਟਿਲ ਐਂਡਰਸਨ ਤੋਂ ਬਾਅਦ ਉਹ ਅਹੁੱਦਾ ਸੰਭਾਲਣਗੇ। ਪ੍ਰੋਫੈਸਰ ਸੁਰੇਸ਼ ਕਾਰਨੇਗੀ ਮੇਲਨ ਯੂਨੀਵਰਸਿਟੀ ਤੋਂ ਐੱਨ. ਟੀ. ਯੂ. ਦਾ ਹਿੱਸਾ ਬਣਨਗੇ। ਸੀ. ਐੱਮ. ਯੂ. ‘ਚ ਉਹ ਪਿਛਲੇ 4 ਸਾਲਾਂ ਤੋਂ ਪ੍ਰਧਾਨ ਦੇ ਅਹੁੱਦੇ ‘ਤੇ ਸਨ। ਐੱਨ. ਟੀ. ਯੂ. ਨੇ ਇਕ ਬਿਆਨ ‘ਚ ਕਿਹਾ ਹੈ ਕਿ ਐੱਨ. ਟੀ. ਯੂ. ਨੇ ਬੋਰਡ ਆਫ ਟਰੱਸਟੀ ਕੋਹ ਬੂਨ ਹੀਨ ਨੇ ਐੱਨ. ਟੀ. ਯੂ. ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਇਕ ਈ-ਮੇਲ ‘ਚ ਪ੍ਰੋਫੈਸਰ ਦੀ ਨਿਯੁਕਤੀ ਦੀ ਜਾਣਾਕਰੀ ਦਿੱਤੀ।

