ਮਲੋਟ ਤੋਂ ਸਿਕੰਦਰਪੁਰ ਸਿਰਸਾ ਆ ਰਹੀ ਪ੍ਰਾਈਵੇਟ ਬੱਸ ਬੇਕਾਬੂ ਹੋ ਕੇ ਪਲਟੀ
ਸਿਰਸਾ 18 ਜੁਲਾਈ (ਮਧਾਸਰ ਬਿਊਰੋ) ਪੰਜਾਬ ਦੇ ਮਲੋਟ ਤੋਂ ਸਿਕੰਦਰਪੁਰ (ਸਿਰਸਾ) ਆ ਰਹੀ ਪ੍ਰਾਈਵੈਟ ਬੱਸ ਪੀਬੀ-20-ਆਰ-9221 ਸਿਰਸਾ ਦੇ ਕੋਲ ਕੌਮੀ ਰਾਜਮਾਰਗ ‘ਤੇ ਪੱਨੀਵਾਲਾ ਮੋਟਾ ਪਿੰਡ ਦੇ ਕੋਲ ਤੇਜ ਰਫ਼ਤਾਰ ਦੇ ਕਾਰਨ ਬੇਕਾਬੂ ਹੋ ਕੇ ਪਲਟ ਗਈ| ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 14 ਹੋਰ ਯਾਤਰੀ ਫ਼ੱਟੜ ਹੋ ਗਏ ਜਿਨ੍ਹਾ ਨੂੰ ਸਿਰਸਾ ਦੇ ਨਾਗਰਿਕ ਹਸਪਤਾਲ ਦੇ ਲਈ ਭਰਤੀ ਕਰਵਾਇਆ ਗਿਆ ਹੈ।
ਦੁਰਘਟਨਾ ਵਿਚ ਫ਼ੱਟੜ ਹੋਏ ਲੋਕਾਂ ਦੇ ਹਸਪਤਾਲ ਵਿਚ ਪਹੁੰਚਦੇ ਹੀ ਸਿਹਤ ਵਿਭਾਗ ਦੀ ਪੂਰੀ ਟੀਮ ਫ਼ੱਟੜ ਲੋਕਾਂ ਦੇ ਇਲਾਜ ਵਿਚ ਲੱਗ ਗਈ| ਪ੍ਰਸਾਸ਼ਨ ਦੇ ਵੱਲੋਂ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਜਲਦੀ ਨਾਲ ਮੈਡੀਕਲ ਸਹਾਇਤਾ ਉਪਲੱਬਧ ਕਰਾਉਣ ਦੇ ਆਦੇਸ਼ ਦਿੱਤੇ| ਸਿਹਤ ਵਿਭਾਗ ਦੇ ਡਾਕਟਰ, ਏ.ਐਨ.ਐਮ., ਜੀ.ਐਨ.ਐਮ. ਪੂਰੀ ਟੀਮ ਫ਼ੱਟੜ ਲੋਕਾਂ ਦੇ ਇਲਾਜ ਵਿਚ ਜੁੱਟ ਗਈ|
ਅੱਜ ਸਵੇਰੇ ਇਹ ਬੱਸ ਮਲੋਟ ਤੋਂ ਸਿਕੱਦਰਪੁਰ ਡੇਰੇ ਵਿਚ ਆ ਰਹੀ ਸੀ, ਜਿਸ ਵਿਚ ਕੁੱਲ 41 ਯਾਤਰੀ ਸਨ ਜਿਸ ਵਿਚ 31 ਮਹਿਲਾਵਾਂ ਅਤੇ 10 ਪੁਰਸ਼ ਸ਼ਾਮਿਲ ਸਨ| ਸਿਰਸਾ ਜਿਲਾ ਦੇ ਪਿੰਡ ਪੱਨੀਵਾਲਾ ਮੋਟਾ ਦੇ ਕੋਲ ਬੱਸ ਇਕ ਦਮ ਡਿਵਾਈਡਰ ਨਾਲ ਟਕਰਾਈ ਅਤੇ ਪਲਟ ਗਈ| ਪਿੰਡ ਦੇ ਲੋਕਾਂ ਨੇ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਅਤੇ ਪ੍ਰਸਾਸ਼ਨ ਤੁਰੰਤ ਮੌਕੇ ‘ਤੇ ਪਹੁੰਚ ਗਿਆ| ਐਬੂਲੈਂਸ ਦੀ ਗੱਡੀਆਂ ਨੇ ਪੱਨੀਵਾਲਾ ਮੋਟਾ ਤੋ ਨਾਗਰਿਕ ਾਸਪਤਾਲ ਸਿਰਸਾ ਵਿਚ ਫ਼ੱਟੜ ਲੋਕਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਅਤੇ ਕੁਝ ਯਾਤਰੀਆਂ ਨੂੰ ਜਿੰਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਉਨ੍ਹਾਂ ਨੂੰ ਸਿਕੰਦਰਪੁਰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ|
ਫ਼ੱਟੜ ਹੋਣ ਵਾਲੇ ਸਾਰੇ ਮਲੋਟ ਦੇ ਰਹਿਣ ਵਾਲੇ ਹਨ ਜਿਸ ਵਿਚ ਸਿਮਰਨ ਪੁੱਤਰੀ ਲੱਛਮਨ ਦਾਸ, ਕਾਜਲ ਪੁੱਤਰੀ ਵਿਜੈ ਕੁਮਾਰ, ਸ਼ਕੁੱਤਲਾ ਪੁੱਤਰੀ ਸ਼ਗਨ ਲਾਲ, ਸਲੌਨੀ ਪੁੱਤਰੀ ਰਾਜੇਸ਼ ਕੁਮਾਰ, ਸ਼ੁਸ਼੍ਰੀ ਮਦਾਨ ਪਤਨੀ ਆਸ਼ੋਕ ਮਦਾਨ, ਰਜਨੀ ਪੁਤਰੀ ਲਸ਼ਮਣਦਾਸ, ਨੀਤੂ ਪਤਨੀ ਰਾਜੇਸ਼ ਕੁਮਾਰ, ਪਵਨ ਪੁੱਤਰ ਰਾਜਿੰਦਰ ਕੁਮਾਰ, ਅੰਸ਼ ਗਾਪਾ ਪੁੱਤਰ ਸੁਨੀਲ ਗਾਬਾ, ਮੀਨਾ ਪਤਨੀ ਅਮੀਰਚੰਦ, ਰਾਹੁਲ ਪੁੱਤਰ ਰਾਜੇਸ਼, ਸੁਨੀਤਾ ਪਤਨੀ ਵਿਜੈ, ਆਸ਼ਾ ਪਤਨੀ ਆਸ਼ੋਕ, ਮਲਕੀਤ ਪੁੱਤਰ ਪਿਆਰੇ ਲਾਲ ਆਦਿ ਸ਼ਾਮਿਲ ਸਨ।

