ਬੂਟੇ ਲਾ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ ਬੱਚੀ ਬਚਾਓ ਰੁੱਖ ਲਗਾਓ ਮੰਚ ਵੱਲੋਂ ਉਪਰਾਲਾ
ਪਟਿਆਲਾ, 19 ਜੁਲਾਈ (ਮਧੂਸਾਰ ਬਿਊਰੋ) ਵਾਤਾਵਰਨ ਦੀ ਸਾਂਭ-ਸੰਭਾਲ ਦੇ ਮੰਤਵ ਨਾਲ ‘ਬੱਚੀ ਬਚਾਓ, ਰੁੱਖ ਲਗਾਓ’ ਵੱਲੋਂ ਪਟਿਆਲਾ ਦੇ ਅੰਗੀਠਾ ਸਾਹਿਬ ਗੁਰਦੁਆਰੇ ਵਿੱਚ ਨਿੰਮ ਦੇ ਬੁਟੇ ਲਗਾਏ ਗਏ। ਜਿਸ ਵਿੱਚ ਜ਼ਿਲ੍ਹਾ ਪਟਿਆਲਾ ਦੇ ਟ੍ਰੈਫਿਕ ਇੰਚਾਰਜ਼ ਕਰਨੈਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਕਰਨੈਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੱਸਦਿਆਂ ਕਿਹਾ ਨਿੰਮ ਦੇ ਬੂਟੇ ਲਗਾਉਣੇ ਵਾਤਵਰਣ ਨੂੰ ਸ਼ੁੱਧ ਬਣਾਉਂਦਾ ਹੈ ਨਿੰਮ ਕਈ ਨਾਮੁਰਾਦ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਤੇ ਪ੍ਰਦੂਸ਼ਣ ਰਹਿਤ ਕਰਨ ਲਈ ਹਰ ਇੱਕ ਮਨੁੱਖ ਵੱਲੋਂ 20 ਰੁੱਖ ਲਾਉਣੇ ਲੋੜੀਂਦੇ ਹਨ ਕਿਉਂਕਿ ਰੁੱਖ ਕੇਵਲ ਇਨਸਾਨਾਂ ਨੂੰ ਸ਼ੁੱਧ ਵਾਤਾਵਰਨ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਪੰਛੀਆਂ ਦਾ ਵੀ ਰਹਿਣ-ਬਸੇਰਾ ਹੁੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਜਥੇਦਾਰ ਅਜਮੇਰ ਸਿੰਘ, ਗ੍ਰੰਥੀ ਜਰਨੈਲ ਸਿੰਘ, ਪ੍ਰਵੀਨ ਕੁਮਾਰ, ਦਵਿੰਦਰ ਪਾਲ ਸ਼ਮੀ, ਮੋਹਨ ਗੁਰਪ੍ਰੀਤ ਸਿੰਘ, ਅਜੈ ਰਾਜਪੂਤ, ਦੀਪਕ ਕੁਮਾਰ, ਵਿਕਰਾਂਤ ਪਾਉਂਟਾ ਸਾਹਿਬ, ਕਰਨੈਲ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ।

