ਪਟਿਆਲਾ

ਬੈਂਕ ਆਫਿਸਰਜ਼ ਕੰਨਫਰਡ੍ਰੇਸ਼ਨ ਨੇ ਮਨਾਇਆ ਬੈਂਕ ਨੈਸ਼ਨਲਾਈਜੇਸ਼ਨ ਡੇਅ

ਪਟਿਆਲਾ 19 ਜੁਲਾਈ (ਮਧੂਸਾਰ ਬਿਊਰੋ) ਆਲ ਇੰਡੀਆਂ ਬੈਂਕ ਆਫਿਸਰਜ਼ ਕੰਨਫਰਡ੍ਰੇਸ਼ਨ ਜਿਸ ਦੇ ਅਧੀਨ ਪੂਰੇ ਭਾਰਤ ਵਿੱਚ 3.20 ਲੱਖ ਦੇ ਕਰੀਬ ਬੈਂਕ ਆਫਿਸਰਜ਼ ਮੈਂਬਰ ਹਨ ਵੱਲੋਂ ਅੱਜ ਪਬਲਿਕ ਸੈਕਟਰ ਦੇ ਵੱਖ ਵੱਖ ਬੈਂਕਾਂ ਦੇ 500 ਦੇ ਕਰੀਬ ਮੈਂਬਰਾਂ ਵੱਲੋਂ ਇਕ ਵਿਸ਼ਾਲ ਮੋਟਰ ਰੈਲੀ ਕੱਢ ਕੇ ਬੈਂਕ ਨੈਸ਼ਨਲਾਈਜੇਸ਼ਨ ਡੇਅ ਮਨਾਇਆ ਗਿਆ।ਜਿਸ ਵਿਚ 200 ਦੇ ਕਰੀਬ ਕਾਰਾਂ,ਸੈਂਕੜੇ ਦੁਪਹਿਆ ਵਾਹਨ ਸਨ ਅਤੇ ਜਿਹਨਾ ਨੇ ਬੈਂਕ ਦੇ ਝੰਡੇ ਅਤੇ ਮੰਗਾਂ ਅਤੇ ਬੈਨਰ ਫੜੇ ਹੋਏ ਸਨ ਨੇ ਵੱਡੇ ਪੱਧਰ ਤੇ ਭਾਗ ਲਿਆ।

ਇਸ ਮੌਕੇ ਕਾਮਰੇਡ ਦੀਪਕ ਸ਼ਰਮਾ,ਡਿਪਟੀ ਜਨਰਲ ਸਕੱਤਰ ਅਤੇ ਐਸ.ਬੀ.ਆਈ ਦੀ ਆਫਿਸਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕਾਮਰੇਡ ਰਾਜੀਵ ਸਰਹੰਦੀ ਸੈਕਟਰੀ ਅਤੇ ਕਾਮਰੇਡ ਜਗਜੀਤ ਸਿੰਘ ਪ੍ਰਧਾਨ ਸਟੇਟ ਯੂਨਿਟ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਹੀ ਦੇ ਦਿਨ 19 ਜੁਲਾਈ 1969 ਬੈਂਕਾਂ ਨੂੰ ਨੈਸ਼ਨਲਾਈਜ ਕੀਤਾ ਗਿਆ ਸੀ ਅਤੇ ਬੈਂਕ ਸੇਵਾਵਾਂ ਨੂੰ ਹਰ ਆਮ ਆਦਮੀ ਤੱਕ ਪਹੁੰਚਾਇਆ ਗਿਆ ਸੀ।ਜਿਸ ਦੇ ਤਹਿਤ ਪਬਲਿਕ ਸੈਕਟਰ ਦੇ ਬੈਂਕਾਂ ਨੇ ਪਿੰਡਾਂ ਅਤੇ ਰੂਲਰ ਖੇਤਰ ਵਿੱਚ ਆਪਣੀਆਂ ਵੱਧ ਤੋਂ ਵੱਧ ਬਰਾਂਚਾਂ ਖੋਲਕੇ ਐਗਰੀਕਲਚਰ ਲੋਨ,ਛੋਟੀ ਇੰਡਸਟਰੀ ਲੋਨ,ਦੁਕਾਨਾਂ,ਔਰਤਾਂ ਅਤੇ ਯੂਥ ਨੂੰ ਲੋਨ ਉਪਲਬਧ ਕਰਵਾ ਕੇ ਉਹਨਾਂ ਨੂੰ ਆਪਣੇ ਪੈਰਾ ਉੱਪਰ ਖੜਾ ਕੀਤਾ, ਜਿਸ ਦੇ ਤਹਿਤ ਪਬਲਿਕ ਸੈਕਟਰ ਦੇ ਬੈਂਕਾਂ ਨੇ 11569 ਕੰਪਨੀਆ ਨੂੰ ਲੋਨ ਮੁਹੱਈਆਂ ਕਰਵਾਇਆ ਜ਼ੋ ਕਿ ਤਕਰੀਬਨ 36% ਬੈਠਦਾ ਹੈ ਅਤੇ ਸਭ ਤੋਂ ਵੱਧ ਐਨ.ਪੀ.ਏ ਅਕਾਉਂਟਸ ਦਾ ਨੁਕਸਾਨ ਵੀ ਇਹਨਾਂ ਬੈਂਕਾਂ ਨੂੰ ਉਠਾਉਣਾ ਪਿਆ।
ਮੌਜੂਦਾ ਕੇਂਦਰ ਸਰਕਾਰ ਆਪਣੇ ਨਿਜੀ ਫਾਇਦਿਆ ਦੇ ਲਈ ਪਬਲਿਕ ਸੈਕਟਰ ਦੇ ਬੈਂਕਾਂ ਨੂੰ ਅੰਬਾਨੀ,ਅਦਾਨੀ ਅਤੇ ਟਾਟਾ ਵਰਗੀਆਂ ਕੰਪਨੀਆ ਨੂੰ ਵੇਚ ਰਹੀ ਹੈ।ਜਿਸਦਾ ਕਿ (ਂਜ਼ਨ+ਙ) ਅਤੇ ਇਸ ਦੇ ਮੈਂਬਰ ਸਿੱਧੇ ਤੌਰ ਤੇ ਵਿਰੋਧ ਕਰਦੇ ਹਨ।ਇਸ ਮੌਕੇ ਰਾਜੀਵ ਸਰਹੰਦੀ ਨੇ ਦੱਸਿਆ ਕਿ ਦੇਸ਼ ਦੇ ਵਿੱਤ ਮੰਤਰੀ ਫੌਰਨ ਬੈਂਕਾਂ ਅਤੇ ਫੋਰਨ ਇਨਵੈਸਟਮੈਂਟ ਦਾ ਭਾਰਤੀ ਬੈਂਕਾ ਵਿੱਚ ਹਿੱਸਾ ਵਧਾ ਕੇ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਕਾਮਰੇਡ ਜਗਜੀਤ ਸਿੰਘ ਅਤੇ ਕੇ.ਕੇ ਸਹਿਗਲ ਪ੍ਰਧਾਨ ਐਨ.ਸੀ.ਬੀ.ਈ. ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪਹਿਲੀ ਵਾਰ ਪਟਿਆਲਾ ਵਿੱਚ ਬੈਂਕ ਆਫਿਸਰਜ਼ ਨੇ ਵੱਡੇ ਪੱਧਰ ਤੇ ਇਸ ਮੋਟਰ ਰੈਲੀ ਨੂੰ ਆਯੋਜਿਤ ਕੀਤਾ ਹੈ, ਜਿਸ ਦੇ ਲਈ ਕੰਨਫਰਡ੍ਰੇਸ਼ਨ ਦੇ ਅਧਿਕਾਰੀ ਵਧਾਈ ਦੇ ਪਾਤਰ ਹਨ ਅਤੇ ਨਾਲ ਹੀ ਬੈਂਕ ਆਫਿਸਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਤੁਰੰਤ ਹੀ ਇਹਨਾਂ ਗੱਲਾਂ ਉੱਪਰ ਧਿਆਨ ਦਿੰਦੇ ਹੋਏ ਨਿਜ਼ੀ ਖੇਤਰ ਦੇ ਬੈਂਕਾ ਨੂੰ ਮਰਜ ਨਾ ਕਰੇ ਅਤੇ ਵੱਡੇ ਲੋਨ ਡਿਫਾਲਟਰਾ ਤੇ ਸਖਤ ਕਾਰਵਾਈ ਕਰਕੇ ਉਹਨਾਂ ਸਬਕ ਸਿਖਾਵੇ।ਇਸ ਮੋਕੇ ਕਾਮਰੇਡ ਹਰਿੰਦਰ ਗੁਪਤਾ ਐਸ. ਬੀ.ਆਈ.,,ਕਾਮਰੇਡ ਹਰਸ਼ਵਿੰਦਰ ਸਿੰਘ ਬੈਂਕ ਆਫ ਇੰਡੀਆਂ,ਕਾਮਰੇਡ ਰਣਬੀਰ ਕੁਮਾਰ ਇੰਡੀਅਨ ਉਵਰਸੀਜ ਬੈਂਕ,ਕਾਮਰੇਡ ਤਰੁਨ ਕੁਮਾਰ ਕੈਨਰਾ ਬੈਂਕ,ਕਾਮਰੇਡ ਹਰਭਾਗ ਸਿੰਘ,ਕਾਮਰੇਡ ਬਿੰਨੀ ਸਿਨਹਾ,ਜੀ.ਐਸ.ਢਿੱਲੋਂ,ਗੁਰਮੁੱਖ ਸਿੰਘ,ਜ਼ਸਬੀਰ ਸਿੰਘ,ਅਮ੍ਰਿਤਪਾਲ ਸਿੰਘ,ਦਿਨੇਸ਼ ਗੁਪਤਾ,ਵਿਕਾਸ,ਯਾਦਵਿੰਦਰ ਸਿੰਗਲਾ ਅਤੇ ਕਾਮਰੇਡ ਅਭੇ ਭਾਰਦਵਾਜ ਐਸ.ਬੀ.ਆਈ ਤੋਂ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *