ਪੰਜਾਬ

ਸ਼ਹੀਦ ਜਸਪ੍ਰੀਤ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਭਰਾ ਨੂੰ ਪੁਲਿਸ ਵਿਚ ਨੌਕਰੀ ਦੇਣ ਦਾ ਐਲਾਨ

ਚੰਡੀਗੜ੍ਹ, 19 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ ਦੇ ਸ਼ਹੀਦ ਜਸਪ੍ਰੀਤ ਸਿੰਘ ਦੇ ਛੋਟੇ ਭਰਾ ਨੂੰ ਪੁਲਿਸ ਵਿਚ ਨੌਕਰੀ ਅਤੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

24 ਸਾਲ ਦਾ ਜਸਪ੍ਰੀਤ ਸਿੰਘ ਮੰਗਲਵਾਰ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਉਲੰਘਣਾ ਦੌਰਾਨ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਸ਼ਹੀਦ ਹੋ ਗਿਆ ਸੀ। ਉਹ 8 ਸਿੱਖ ਲਾਈਟ ਇੰਫੈਂਟਰੀ ਨਾਲ ਸਬੰਧਤ ਸੀ ਅਤੇ ਇਸ ਦੁਖਦਾਈ ਮੌਤ ਸਮੇਂ ਉਹ ਰਾਸ਼ਟਰੀਯ ਰਾਇਫਲਜ਼ ਨਾਲ ਸੰਮਲਿਤ ਸੀ।
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਨੇ ਸ਼ਹੀਦ ਫੌਜੀ ਦੇ ਪਰਿਵਾਰ ਲਈ ਪੰਜ ਲੱਖ ਰੁਪਏ ਜੰਗੀ ਦੁਰਘਟਨਾ ਮੁਆਵਜ਼ੇ ਅਤੇ ਪੰਜ ਲੱਖ ਰੁਪਏ ਆਮ ਮੁਆਵਜ਼ੇ ਲਈ ਪ੍ਰਵਾਨ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਦੇ ਛੋਟੇ ਭਰਾ ਨੂੰ ਪੁਲਿਸ ਵਿਭਾਗ ਵਿਚ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜਸਪ੍ਰੀਤ ਸਿੰਘ ਮੋਗਾ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਦੋ ਭਰਾਵਾਂ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ।
ਬੁਲਾਰੇ ਅਨੁਸਾਰ 10 ਲੱਖ ਰੁਪਏ (ਐਕਸ-ਗ੍ਰੇਸ਼ੀਆ ਅਤੇ ਪਲਾਟ ਦੇ ਲਈ ਭੁਗਤਾਨ) ਤੋਂ ਇਲਾਵਾ 25 ਹਜ਼ਾਰ ਰੁਪਏ ਪਰਿਵਾਰ ਨੂੰ ਸਸਕਾਰ ਲਈ ਦਿੱਤੇ ਗਏ ਹਨ। ਉਸ ਦੇ ਛੋਟੇ ਭਰਾ ਨੂੰ ਪੰਜਾਬ ਸਰਕਾਰ ਦੀ ਆਨਰ ਐਂਡ ਗ੍ਰੈਟੀਟਿਊਡ ਸਕੀਮ ਹੇਠ ਨੌਕਰੀ ਮੁਹੱਈਆ ਕਰਵਾਈ ਜਾ ਰਹੀ ਹੈ।

Leave a Reply

Your email address will not be published. Required fields are marked *