ਬਿਜਲੀ ਨਿਗਮ ਦੇ ਲੋਕ ਸੰਪਰਕ ਵਿਭਾਗ ਨੂੰ ਆਧੁਨਿਕ ਬਣਾਇਆਂ ਜਾਵੇਗਾ : ਪਾਡਵ
ਨਿਗਮ ਦੀਆਂ ਪ੍ਰਾਪਤੀਆਂ ਨੂੰ ਲੋਕਾ ਤੱਕ ਪਹੁੰਚਾਉਣ ਦਾ ਅਮਲ ਤੇਜ਼ ਕੀਤਾ ਜਾਵੇਗਾ:ਆਰ. ਪੀ. ਪਾਡਵ
ਪਟਿਆਲਾ:21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਰਾਜ ਬਿਜਲੀ ਨਿਗਮ ਦੇ ਲੋਕ ਸੰਪਰਕ ਵਿਭਾਗ ਨੂੰ ਆਧੁਨਿਕ ਤਕਨੀਕੀ ਰਾਹੀ ਬਿਜਲੀ ਨਿਗਮ ਦੀਆਂ ਪਾਲਸੀਆਂ ਅਤੇ ਨੀਤੀਆਂ ਨੂੰ ਆਮ ਲੋਕਾ ਤੱਕ ਪਹੁੰਚਾਉਣ ਲਈ ਸ੍ਰੀ ਆਰ.ਪੀ ਪਾਡਵ ਡਾਇਰੈਕਟਰ ਪ੍ਰਬੰਧਕੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਕਿਸਮ ਦੇ ਖਪਤਕਾਰਾਂ ਦੀਆਂ ਮੁਸਕਲਾ ਅਤੇ ਸਮੱਸਿਆਵਾ ਨੂੰ ਮਨੈਜਮੇਟ ਤੱਕ ਪਹੁੰਚਾਉਣ ਲਈ ਫੇਸ਼ ਬੁਕ,ਟਵਿੱਟਰ ਤੇ ਵਟਸਐਪ ਦੀਆਂ ਅਧੁਨਿਕ ਤਕਨੀਕਾ ਦਾ ਇਸਤੇਮਾਲ ਕਰਨ ਦੀ ਤਾਕੀਦ ਕੀਤੀ।ਉਹਨਾ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਮੈਨੇਜਮੈਂਟ ਅਤੇ ਆਮ ਲੋਕਾ ਵਿਚਾਲੇ ਪੁੱਲ ਦਾ ਕੰਮ ਕਰਨਾ ਚਾਹੀਦਾ ਹੈ ਤਾ ਜ਼ੋ ਖਪਤਕਾਰਾ ਦੀਆਂ ਬਿਜਲੀ ਨਾਲ ਸਬੰਧਤ ਸਿਕਾਇਤਾ ਨਿਪਟਾਰਾ ਜਲਦੀ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਬਿਜਲੀ ਨਿਗਮ ਦੇ ਖਪਤਕਾਰਾਂ ਸਭ ਤੋ ਅਹਿਮ ਹਨ।ਖਪਤਕਾਰਾਂ ਦੀਆਂ ਮੁਸਕਲਾ ਨੂੰ ਮਨੈਜਮੇਟ ਦੇ ਸਾਹਮਣੇ ਕਿਸੇ ਵੀ ਸਮੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ। ਉਹਨਾ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਬਿਜਲੀ ਸਪਲਾਈ ਸਬੰਧੀ ਸਿਕਾਇਤਾ 1912 ਤੇ ਦਰਜ਼ ਕਰਾਉਣ ਅਤੇ ਜ਼ੋਨਲ ਪੱਧਰ,ਸਰਕਲ ਪੱਧਰ ਅਤੇ ਡਵੀਜ਼ਨ ਪੱਧਰ ਤੇ ਬਣਾਏ ਗਏ ਸਿਕਾਇਤ ਕੇਦਰਾਂ ਉਪਰ ਵੀ ਆਪਣੀਆਂ ਸਿਕਾਇਤਾ ਦਰਜ਼ ਕਰਵਾਅ ਸਕਦੇ ਹਨ। ਬਿਜਲੀ ਨਿਗਮ ਦੇ ਉਚ ਅਧਿਕਾਰੀ ਪਹਿਲ ਦੇ ਆਧਾਰ ਤੇ ਉਹਨਾਂ ਸਿਕਾਇਤਾ ਨੂੰ ਹੱਲ ਕਰਵਾਉਣ ਲਈ ਤਰੁੰਤ ਕਾਰਵਾਈ ਕਰਨਗੇ।
ਮੀਟਿੰਗ ਵਿੱਚ ਇੰਜ:ਹਰਜੀਤ ਸਿੰਘ ਸਲੂਜਾ ਉਪ ਮੁੱਖ ਇੰਜ:ਟੂ ਡਾਇਰੈਕਟਰ ਪ੍ਰਬੰਧਕੀ,ਹਰਪ੍ਰੀਤ ਸਿੰਘ ਅੋਲਖ ਉਪ ਸਕੱਤਰ ਪੀ.ਆਰ, ਮਨਮੋਹਨ ਸਿੰਘ ਅਧੀਨ ਸਕੱਤਰ ਪੀ.ਆਰ.,ਗੋਪਾਲ ਸ਼ਰਮਾ ਆਈ.ਪੀ.ਆਰ.ਉ(ਲਹਿਰਾਂ ਮਹੁੱਬਤ), ਮਨਜੀਤ ਸਿੰਘ ਚਾਹਲ ਆਈ.ਪੀ.ਆਰ.ਉ, ਸੁਰਜੀਤ ਸਿੰਘ ਭੱਟੀ ਸੁਚਨਾ ਅਫਸਰ, ਪਟਿਆਲਾ, ਸ੍ਰੀ ਸੁੱਚਾਂ ਲਾਲ ਸ.ਆਈ.ਪੀ.ਆਰ.À ੁ(ਅਮ੍ਰਿੰਤਸਰ) ਸ੍ਰੀ ਬਲਜੀਤ ਸਿੰਘ ਸੁਚਨਾਂ ਅਫਸਰ ਜਲੰਧਰ ਹਾਜਰ ਸਨ।

