ਪਟਿਆਲਾ

ਪ੍ਰੋ. ਬਡੂੰਗਰ ਨੇ ਹਰਦੇਵ ਸਿੰਘ ਧਬਲਾਨੀਆਂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਪਟਿਆਲਾ 21 ਜੁਲਾਈ (ਮਧੂਸਾਰ ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਲੈਂਡ ਮਾਰਗੇਜ ਬੈਂਕ ਪਟਿਆਲਾ ਦੇ ਸਾਬਕਾ ਉਪ ਚੇਅਰਮੈਨ ਅਤੇ ਸਾਬਕਾ ਸਰਪੰਚ ਹਰਦੇਵ ਸਿੰਘ ਧਬਲਾਨੀਆਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰੰਤ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਧਬਲਾਨ ਪਹੁੰਚੇ।

ਪ੍ਰੋ. ਬਡੂੰਗਰ ਨੇ ਸਵਰਗੀ ਹਰਦੇਵ ਸਿੰਘ ਦੀ ਪਤਨੀ ਬੀਬੀ ਹਰਪ੍ਰੀਤ ਕੌਰ ਅਤੇ ਹੋਰ ਪ੍ਰੀਵਾਰਕ ਮੈਂਬਰਾਂ ਨਾਲ ਅਫਸੋਸ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਹਰਦੇਵ ਸਿੰਘ ਨੇ ਕਾਲਜ ਦੀ ਮੁੱਢਲੀ ਪੜ੍ਹਾਈ ਸਮੇਂ ਹੀ ਵਿਦਿਆਰਥੀ ਆਗੂ ਵਜੋਂ ਆਪਣੀ ਪਛਾਣ ਬਣਾ ਲਈ ਸੀ ਪਰ ਉਸਦਾ ਛੋਟੀ ਜਿਹੀ ਉਮਰ ‘ਚ ਅਚਾਨਕ ਇਸ ਤਰ੍ਹਾਂ ਪ੍ਰੀਵਾਰ ਨੂੰ ਸਦੀਵੀ ਵਿਛੋੜਾ ਦੇ ਜਾਣਾ ਬਹੁਤ ਦੁੱਖਦਾਇਕ ਹੈ। ਪ੍ਰੋ. ਬਡੂੰਗਰ ਨੇ ਪ੍ਰੀਵਾਰਕ ਮੈਂਬਰਾਂ ਅਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਹਰਪ੍ਰੀਤ ਕੌਰ ਨੂੰ ਹੌਂਸਲਾ ਦਿੰਦਿਆਂ ਅਕਾਲ ਪੁਰਖ ਦਾ ਭਾਣਾ ਮੰਨਣ ਲਈ ਆਖਿਆ। ਇਸ ਮੌਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ‘ਚ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਡਾ. ਪਰਮਜੀਤ ਸਿੰਘ ਸਰੋਆ, ਭਗਵੰਤ ਸਿੰਘ ਧੰਗੇੜਾ, ਹਰਬੰਸ ਸਿੰਘ ਦਦਹੇੜਾ, ਸਰਬਣ ਸਿੰਘ ਕਲੇਰ, ਆਇਆ ਸਿੰਘ ਢੀਂਡਸਾ, ਅੰਬਰਦੇਵ ਸਿੰਘ, ਕਰਨਵੀਰ ਸਿੰਘ, ਗੁਰਜੀਤ ਸਿੰਘ ਉਪਲੀ, ਗੁਰਦੀਪ ਸਿੰਘ ਢਿੱਲੋ, ਕਾਲਾ ਬਰਸਟ ਅਤੇ ਬਿੱਟੂ ਬੁੱਗਾ ਵੀ ਸ਼ਾਮਲ ਸਨ।

Leave a Reply

Your email address will not be published. Required fields are marked *