ਪਟਿਆਲਾ

ਪੈਪਸੀ ਦੇ ਏਜੰਸੀ ‘ਚ ਡੇਢ ਲੱਖ ਚੋਰੀ ਕਰਨ ਵਾਲੇ ਗ੍ਰਿਫਤਾਰ

ਪਟਿਆਲਾ 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਵਲੋ ਇੱਕ ਪ੍ਰੈਸ ਨੋਟ ਰਾਹੀ ਦੱਸਿਆ ਕਿ ਸਾਹਿਲ ਅਰੋੜਾ ਨੂੰ ਡੇਢ ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ।

ਕੇਸਰ ਸਿੰਘ ਕਪਤਾਨ ਪੁਲਿਸ ਸਿਟੀ ਪਟਿਆਲਾ ਜੀ ਦੇ ਦਿਸਾ ਨਿਰਦੇਸਾ ਤਹਿਤ ਤੇ ਸ: ਸੁਖਅੰਮ੍ਰਿਤ ਸਿੰਘ ਰੰਧਾਵਾ ਡੀ.ਐਸ.ਪੀ ਸਿਟੀ 2 ਪਟਿਆਲਾ ਤੇ ਐਸ.ਆਈ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਦੀ ਯੋਗ ਅਗਵਾਈ ਹੇਠ ਅਸ਼ੀ ਕਰਮਵੀਰ ਸਿੰਘ ਨੇ ਉਕਤ ਮੁਕੱਦਮਾ ਵਿੱਚ ਦੋਸੀ ਵਿਜੈਪ੍ਰਤਾਪ ਸਿੰਘ ਉਰਫ ਖਾਨ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 54 ਈ ਗਲੀ ਨੰਬਰ 2 ਬਾਲਮੀਕ ਕਲੋਨੀ ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੇ 84000/ਰੁਪਏ ਬਰਾਮਦ ਕੀਤੇ ਹਨ । ਉਕਤ ਵਿਜੈਪ੍ਰਤਾਪ ਸਿੰਘ ਤੇ ਪਹਿਲਾ ਵੀ ਮੁਕੱਦਮਾ ਨੰਬਰ 58 ਮਿਤੀ 20-02-2012 ਅ/ਧ 379 ਆਈ.ਪੀ.ਸੀ ਥਾਣਾ ਤ੍ਰਿਪੜੀ ਪਟਿਆਲਾ ਤੇ ਮੁਕੱਦਮਾ ਨੰਬਰ 368 ਮਿਤੀ 07-11-2012 ਅ/ਧ 22/61/85 ਂਧਫ਼ਫਸ਼ ਅਚਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਹੈ ਅਤੇ ਮੁਕੱਦਮਾ ਨੰਬਰ 368/12 ਵਿੱਚ ਉਕਤ ਦੋਸੀ ਵਿਜੈਪ੍ਰਤਾਪ ਸਿੰਘ ਕਰੀਬ 2 ਮਹੀਨੇ ਪਹਿਲਾ 5 ਸਾਲ ਦੀ ਸ਼ਜਾ ਕੱਟ ਕੇ ਆਇਆ ਸੀ ਉੇਕਤ ਹੋਈ ਚੋਰੀ ਸਬੰਧੀ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਮੇਰੇ ਪਿਤਾ ਮੇਰੇ ਪਿਤਾ ਹਰੀਸ ਅਰੋੜਾ ਨੇ ਪੈਪਸੀ ਦੀ ਏਜੰਸੀ ਸਰਹੰਦ ਰੋਡ ਨੇੜੇ ਸਿਵ ਧਰਮ ਕੰਡਾ ਪਟਿਆਲਾ ਵਿਖੇ ਲਈ ਹੋਈ ਹੈ ਅਤੇ ਅਸੀ ਪੈਪਸੀ ਦੀ ਪਟਿਆਲਾ ਸਹਿਰ ਵਿੱਚ ਹਰ ਰੋਜ ਸਪਲਾਈ ਕਰਦੇ ਹਾ ਮਿਤੀ 17-07-2017 ਨੂੰ ਮੈ ਸਮੇਤ ਆਪਣੇ ਪਿਤਾ ਦੇ ਸਾਮ ਨੂੰ ਕਰੀਬ 9 ਵਜੇ ਰੋਜਾਨਾ ਦੀ ਤਰਾਂ ਆਪਣੀ ਏਜੰਸੀ ਬੰਦ ਕਰਕੇ ਆਪਣੇ ਘਰ ਨੂੰ ਚਲੇ ਗਏ ਸੀ ਅਤੇ ਅਗਲੇ ਦਿਨ ਸਵੇਰੇ ਜਦੋ ਅਸੀ ਸਾਢੇ ਅੱਠ ਵਜੇ ਆਪਣੀ ਏਜੰਸੀ ਵਿੱਚ ਆਏ ਤਾ ਅਸੀ ਵੇਖਿਆ ਕਿ ਸਾਡੇ ਵੇਅਰ ਹਾਊਸ ਦੇ ਇੱਕ ਪਾਸੇ ਪਾੜ ਪਾ ਕੇ ਦਫਤਰ ਦਾ ਦਰਵਾਜਾ ਤੋੜ ਕੇ ਦਰਾਜ ਵਿੱਚ ਪਏ ਕਰੀਬ 1,52698 ਰੁਪਏ ਕੋਈ ਨਾ ਮਾਲੂਮ ਵਿਅਕਤੀ ਨੇ ਚੋਰੀ ਕਰ ਲਏ ਗਿਆ ਜਿਸ ਪਰ ਮੁਕੱਦਮਾ ਨੰਬਰ 210 ਮਿਤੀ 19-07-2017 ਅ/ਧ 457/380 ਆਈ.ਪੀ.ਸੀ ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ।

Leave a Reply

Your email address will not be published. Required fields are marked *