ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਇਰਾਨ ਅਤੇ ਉੱਤਰ ਕੋਰੀਆ ਖਿਲਾਫ ਵੀ ਨਵੀਂਆਂ ਪਾਬੰਦੀਆਂ ਲਾਵੇਗਾ ਅਮਰੀਕਾ

ਵਾਸ਼ਿੰਗਟਨ 23 ਜੁਲਾਈ (ਮਧੂਸਾਰ ਬਿਊਰੋ) ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਰੂਸ ਦੀ ਦਖਲਅੰਦਾਜ਼ੀ ਅਤੇ ਯੂਕ੍ਰੇਨ ‘ਚ ਉਸ ਦੀ ਕਾਰਵਾਈ ਨੂੰ ਲੈ ਕੇ ਅਮਰੀਕਾ ਉਸ ਦੀ ਕਾਰਵਾਈ ਨੂੰ ਲੈ ਕੇ ਅਮਰੀਕਾ ਉਸ ‘ਤੇ ਨਵੀਂਆਂ ਪਾਬੰਦੀਆਂ ਲਾਉਣ ਦੀ ਤਿਆਰੀ ‘ਚ ਹੈ। ਟਰੰਪ ਪ੍ਰ੍ਰਸ਼ਾਸਨ ਇਰਾਨ ਅਤੇ ਉੱਤਰ ਕੋਰੀਆ ਖਿਲਾਫ ਵੀ ਨਵੀਂਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਸੰਸਦ ਨੇ ਇਸ ਸਬੰਧ ‘ਚ ਸੰਯੁਕਤ ਬਿੱਲ ਲਾਉਣ ‘ਤੇ ਰਜ਼ਾਮੰਦੀ ਦੇ ਦਿੱਤੀ ਹੈ।

ਇਸ ਬਿੱਲ ‘ਤੇ ਇਸ ਹਫਤੇ ਸੰਸਦ ਦੀ ਨਿਚਲੀ ਸੰਸਦ ‘ਹਾਊਸ ਆਫ ਰਿਪ੍ਰਜੇਂਟੇਟਿਵਸ’ ‘ਚ ਚੋਣਾਂ ਹੋਣਗੀਆਂ। ਰਾਸ਼ਟਰਪਤੀ ਟਰੰਪ ਨੇ ਇਕ ਦਿਨ ਪਹਿਲਾਂ ਹੀ ਇਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਗੈਰ-ਕਾਨੂੰਨੀ ਢੰਗ ਨਾਲ ਬੰਦੀ ਬਣਾਏ ਗਏ, ਅਮਰੀਕੀਆਂ ਨੂੰ ਰਿਹਾਅ ਕਰ ਵਾਪਸ ਸਵਦੇਸ਼ ਨਾ ਭੇਜਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣ ਹੋਵੇਗਾ। ਉਹ ਉੱਤਰ ਕੋਰੀਆ ਦੇ ਮਿਜ਼ਾਇਲ ਪਰੀਖਣਾਂ ਨੂੰ ਲੈ ਕੇ ਪਹਿਲਾਂ ਹੀ ਆਪਣਾ ਸਖਤ ਪੱਖ ਜ਼ਾਹਿਰ ਕਰ ਚੁੱਕੇ ਹਨ। ਮੀਡੀਆ ‘ਚ ਆਈਆਂ ਮੁਤਾਬਕ ‘ਹਾਊਸ ਆਫ ਰਿਪ੍ਰਜੇਂਟੇਟਿਵਸ’ ‘ਚ ਬਿੱਲ ‘ਤੇ ਮੰਗਲਵਾਰ ਨੂੰ ਚੋਣਾਂ ਹੋਣਗੀਆਂ।
ਇਸ ਤੋਂ ਬਾਅਦ ਉਪਰੀ ਸਦਨ ਸੀਨੇਟ ‘ਚ ਇਸ ਨੂੰ ਪੇਸ਼ ਕੀਤਾ ਜਾਵੇਗਾ। ਦੋਹਾਂ ਸਦਨਾਂ ‘ਚ 2 ਤਿਹਾਈ ਬਹੁਮਤ ਦੇ ਨਾਲ ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਜੇਕਰ ਬਿੱਲ 2 ਤਿਹਾਈ ਬਹੁਮਤ ਨਾਲ ਪੇਸ਼ ਨਹੀਂ ਹੁੰਦਾ ਤਾਂ ਟਰੰਪ ਨੂੰ ਵੀਟੋ ਦਾ ਇਸਤੇਮਾਲ ਕਰਨਾ ਪਵੇਗਾ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਰੂਸ ਨਾਲ ਸਖਤ ਸਬੰਧਾਂ ਨੂੰ ਲੈ ਕੇ ਹੋਰ ਨਿੰਦਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Leave a Reply

Your email address will not be published. Required fields are marked *