ਪੰਜਾਬਪਟਿਆਲਾ

ਵਿਧਾਇਕ ਜਲਾਲਪੁਰ ਮੁੱਖ ਮੰਤਰੀ ਸਾਹਮਣੇ ਤਲਖ਼ ਹੋਏ, ਬੋਲੇ, ਵੀਸੀ ਆਰਐਸਐਸ ਦਾ ਬੰਦਾ !

ਪਟਿਆਲਾ 24 ਨਵੰਬਰ (ਮਧੂਸਾਰ ਬਿਊਰੋ) ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅੱਜ ਉਸ ਸਮੇਂ ਮੁੱਖ ਮੰਤਰੀ ਸਾਹਮਣੇ ਤਲਖ਼ ਹੋ ਗਏ, ਜਦੋਂ ਉਨ੍ਹਾਂ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪ੍ਰੈਸ ਕਾਨਫਰੰਸ ਸਟੇਜ ’ਤੇ ਜਾਣ ਤੋਂ ਰੋਕ ਲਿਆ ਗਿਆ। ਪੱਤਰਕਾਰਾਂ ਨਾਲ ਰੂਬਰੂ ਹੋਣ ਲਈ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੱਛੇ ਚੱਲ ਰਹੇ ਹਲਕਾ ਘਨੌਰ ਦੇ ਵਿਧਾਇਕ ਜਿਵੇਂ ਸਟੇਜ ’ਤੇ ਚੜ੍ਹਨ ਲੱਗੇ ਤਾਂ ਵੀ.ਸੀ. ਵੱਲੋਂ ਵਿਧਾਇਕ ਨੂੰ ਉਪਰ ਜਾਣ ਤੋਂ ਰੋਕ ਦਿੱਤਾ ਗਿਆ।

ਵਿਧਾਇਕ ਆਪਣੀ ਨਰਾਜ਼ਗੀ ਮੁੱਖ ਮੰਤਰੀ ਸਾਹਮਣੇ ਜ਼ਾਹਰ ਕਰਦੇ ਹੋਏ ਆਖਦੇ ਹਨ ਇਹ ਵੀ.ਸੀ. ਵਾਈਸ ਚਾਂਸਲਰ ਆਰਐਸਐਸ ਦਾ ਬੰਦਾ, ਜਿਸ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸਨ। ਮੁੱਖ ਮੰਤਰੀ ਚੰਨੀ ਵੱਲੋਂ ਜਲਾਲਪੁਰ ਨੂੰ ਸਟੇਜ ’ਤੇ ਆਉਣ ਲਈ ਆਖਿਆ ਜਾਂਦਾ, ਪ੍ਰੰਤੂ ਵਿਧਾਇਕ ਪੱਤਰਕਾਰਾਂ ਸਾਹਮਣੇ ਸ਼ਰੇਆਮ ਵਾਈਸ ਚਾਂਸਲਰ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਹਨ ਅਤੇ ਆਖਦੇ ਹਨ ਅੱਜ ਪੰਜਾਬ ਦੇ ਹਾਲਾਤ ਤਾਂ ਵੇਖੋ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਜੋ ਕੁਝ ਹੋ ਰਿਹਾ ਉਸ ਲਈ ਵੀ.ਸੀ. ਹੀ ਜ਼ਿੰਮੇਵਾਰ ਹਨ।

Leave a Reply

Your email address will not be published. Required fields are marked *