ਪੰਜਾਬੀ ਯੂਨੀਵਰਸਿਟੀ ਭਾਈ ਕਾਹਨ ਸਿੰਘ ਲਾਈਬਰੇਰੀ ਵੱਲੋਂ ਰੂਬਰੂ ਪ੍ਰੋਗਰਾਮ ਦਾ ਅਯੋਜਨ
ਪਟਿਆਲਾ, 24 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਐਨ ਪਨਿਕਰ ਫਾਉਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਰਾਸ਼ਟਰੀ ਪੜ੍ਹਨ ਮਿਸ਼ਨ 2022 ਦੇ ਤਹਿਤ ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਹਨ ਸਿੰਘ ਲਾਈਬਰੇਰੀ ਵੱਲੋਂ ਇੱਕ ਰੂਬਰੂ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।
ਇਸ ਮੌਕੇ ਪ੍ਰਮੁੱਖ ਲੇਖਕ, ਸੀਨੀਅਰ ਪ੍ਰੋਫੈਸਰਾਂ, ਆਲੋਚਕਾਂ ਅਤੇ ਖੋਜਾਰਥੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪੜ੍ਹਨ ਦੇ ਵਿਸ਼ੇ ਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ।ਇਸ ਦੌਰਾਨ ਰਾਸ਼ਟਰੀ ਪੜ੍ਹਨ ਮਿਸ਼ਨ 2022 ਦੇ ਤਹਿਤ ਚੱਲ ਰਹੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਖੀ ਲਾਇਬਰੇਰੀ ਸਾਇੰਸ ਅਤੇ ਪ੍ਰੋਫੈਸਰ ਲਾਇਬਰੇਰੀ ਨੇ ਦੱਸਿਆ ਕਿ ਇਸ ਮਿਸ਼ਨ ਦੇ ਤਹਿਤ 30 ਕਰੋੜ ਨਾਲ ਅਲੀਟ ਲੋਕਾਂ ਨੂੰ ਅਗਲੇ ਪੰਜ ਸਾਲ ਵਿੱਚ ਪੜ੍ਹਨ ਦੀ ਆਦਤ ਪਾਉਣ ਲਈ ਤਿਆਰ ਕੀਤਾ ਜਾਵੇਗਾ।ਇਸ ਮੌਕੇ ਜਿਹੜੇ ਵਿਸ਼ਾ ਮਾਹਿਰਾਂ ਅਤੇ ਲੇਖਕਾਂ ਨੇ ਅਪਣੇ ਵਿਚਾਰ ਰੱਖੇ ਉਹਨਾਂ ਵਿੱਚ ਪ੍ਰੋ. ਐਚ.ਸੀ ਰਾਜਪਾਲ, ਪ੍ਰੋ. ਐਨ.ਐਸ. ਕਪੂਰ, ਪ੍ਰੋ. ਕਿਰਪਾਲ ਕਜਾਕ, ਪ੍ਰੋ. ਇੰਦਰ ਮੋਹਨ ਸਿੰਘ, ਪ੍ਰੋ. ਐਮ.ਐਸ ਗਿੱਲ, ਪ੍ਰੋ. ਕੇ.ਐਸ ਧੀਰ, ਪ੍ਰੋ.ਕੁਲਵੰਤ ਸਿੰਘ ਗਰੇਵਾਲ, ਪ੍ਰੋ. ਸੁਖਦਿਆਲ ਸਿੰਘ ਅਤੇ ਪ੍ਰੋ. ਹਿੰਮਤ ਸਿੰਘ ਸ਼ਾਮਿਲ ਰਹੇ।
ਇਸ ਮੌਕੇ ਵਿਸ਼ਾ ਮਾਹਿਰਾਂ ਨੇ ਕਿਹਾ ਕਿ ਪੜ੍ਹਨਾਂ ਸਿਰਫ ਇੱਕ ਰਸਮ ਬਣਾਉਣ ਤੱਕ ਹੀ ਨਹੀਂ ਰੱਖਣਾ ਚਾਹੀਦਾ ਬਲਕਿ ਇਸ ਨੂੰ ਸਮਝਣਾ, ਆਲੋਚਨਾਤਮਕ ਢੰਗ ਨਾਲ ਵਿਸ਼ਲੇਸ਼ਣ ਦੇ ਰੂਪ ਵਿੱਚ ਪੜ੍ਹਿਆ ਜਾਣਾ ਚਾਹੀਦਾ ਹੈ, ਜ਼ੋ ਕਿ ਅਜੀਵਣ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।ਇਸ ਦੌਰਾਨ ਵਿਸ਼ਾ ਮਾਹਿਰਾਂ ਨੇ ਵਿਅਕਤੀ ਦੀ ਸ਼ਖਸ਼ੀਅਤ ਨਿਖਾਰਣ ਵਿੱਚ ਲਾਈਬਰੇਰੀਆਂ ਦੀ ਭੂਮਿਕਾ ਬਾਰੇ ਵੀ ਅਪਣੇ ਵਿਚਾਰ ਰੱਖੇ।ਮਾਹਿਰਾਂ ਨੇ ਕਿਤਾਬਾਂ ਨੂੰ ਟੀਵੀ ਦੇ ਮੁਕਾਬਲੇ ਕਿਤੇ ਬੇਹਤਰ ਦੱਸਿਆ।ਟੀਵੀ ਵਿੱਚ ਜਿਸ ਤਰ੍ਹਾਂ ਜਾਣਕਾਰੀ ਟੈਕਨੋਲੋਜੀ ਰਾਹੀਂ ਤੇਜੀ ਨਾਲ ਵਿਅਕਤੀ ਅੱਗੋਂ ਨਿਕਲ ਜਾਂਦੀ ਹੈ, ਉੱਥੇ ਕਿਤਾਬਾਂ ਰਾਹੀ ਮਿਲਣ ਵਾਲੀ ਜਾਣਕਾਰੀ ਜਿਆਦਾ ਸਮਾਂ ਧਿਆਨ ਵਿੱਚ ਰਹਿੰਦੀ ਹੈ।ਇਸ ਰੂਬਰੂ ਸਮਾਰੋਹ ਵਿੱਚ 100 ਤੋਂ ਜਿਆਦਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ।

