18ਵਾਂ ਕਾਰਗਿਲ ਵਿਜੈ ਦਿਵਸ ਅਕਾਲੀ-ਭਾਜਪਾ ਗੱਠਜੋੜ ਨੇ ਧੂਮ-ਧਾਮ ਨਾਲ ਮਨਾਇਆ
ਬਰਨਾਲਾ 26 ਜੁਲਾਈ (ਮਧੂਸਾਰ ਬਿਊਰੋ) ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵੱਲੋਂ 18 ਵਾਂ ਕਾਰਗਿਲ ਵਿਜੇ ਦਿਵਸ ਬੜੀ ਸਰਧਾ ਨਾਲ ਹਲਕਾ ਇੰਚਾਰਜ਼ ਸਰਿੰਦਰਪਾਲ ਸਿੰਘ ਸਿਬੀਆ ਸਾਬਕਾ ਐਮ.ਐਲ.ਏ ਦੀ ਅਗਵਾਈ ਹੇਠ ਮਨਾਇਆ ਗਿਆ।
ਪਹਿਲਾਂ ਸੁਖਮਨੀ ਸਾਹਿਬ ਦਾ ਭੋਗ ਫਿਰ ਕੀਰਤਨ ਉਪਰੰਤ ਕਾਰਗਿਲ ਦੀ ਲੜਾਈ ਵਿੱਚ ਸ਼ਹਾਦਿਤਾ ਪ੍ਰਾਪਤ ਕਰਨ ਵਾਲੇ ਫੌਜੀ ਵੀਰ ਯੋਧਿਆਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ।
ਇਹ ਜਾਣਕਾਰੀ ਪ੍ਰੋਗਰਾਮ ਕੋਆਰਡੀਨੇਟਰ ਤੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜੀ: ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਸਮਾਗਮ ਨੂੰ ਸਬੋਧਨ ਕਰਦਿਆਂ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਐਮ.ਐਲ.ਏ ਨੇ ਕਿਹਾ ਕਿ ਮਹਾਨ ਫੌਜੀ ਯੋਧਿਆਂ ਸਦਕਾ ਹੀ ਸਮੁੱਚਾ ਮੁਲਕ ਚੈਨ ਦੀ ਨੀਦ ਸੌਦਾ ਹੈ। ਜ਼ੋ ਫੌਜੀ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਉਹ ਸਰਬੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਸਿੱਧੇ ਅਸਥਾਨ ਪ ਕਰਦੇ ਹਨ। ਜਥੇਦਾਰ ਪਰਮਜੀਤ ਖਾਲਾਸਾ ਨੇ ਕਿਹਾ ਫੌਜ਼ੀ ਪਿਆਰ ਤੇ ਕੁਰਬਾਨੀ ਦਾ ਮੁਜੱਸਮਾਂ ਹੁੰਦੇ ਹਨ।ਉਨਾਂ ਕਿਹਾ ਕਿ ਫੌਜੀ ਸਾਰੇ ਧਰਮਾਂ ਜਾਤਾ ਤੋਂ ਉਪਰ ਉਠ ਕੇ ਨਿਰਪੱਖ ਤੌਰ ਤੇ ਦੇਸ਼ ਦੀ ਰਾਖੀ ਕਰਦੇ ਹਨ। ਸ: ਸੁਰਿੰਦਰਪਾਲ ਸਿਬੀਆ ਸਾਬਕਾ ਐਮ.ਐਲ.ਏ ਨੇ ਕਿਹਾ ਕਿ ਬਰਨਾਲਾ ਜਿਲ੍ਹਾ ਨਾਲ ਸਬੰਧਤ ਚਾਰ ਫੌਜੀ ਵੀਰਾਂ ਨੇ ਕਾਰਗਿਲ ਦੀ ਲੜਾਈ ਵਿੱਚ ਸਹਾਦਤ ਪ੍ਰਾਪਤ ਕਰਕੇ ਬਰਨਾਲਾ ਜਿਲ੍ਹੇ ਦਾ ਨਾਂ ਨੂੰ ਉੱਚਾ ਚੁੱਕਿਆ ਹੈ। ਮੈਂ ਉਹਨਾਂ ਚਾਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਤੇ ਪਰਿਵਾਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਚਲੇਗਾ£ ਸੂਬਾ ਪ੍ਰਧਾਨ ਸੈਨਿਕ ਵਿੰਗ ਇੰਜ਼ੀ: ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਹਮੇਸ਼ਾ ਸ਼ਹੀਦਾਂ ਨੂੰ ਅੱਖੋ ਪਰੋਖੇ ਕਰਦੀ ਰਹਿੰਦੀ ਹੈ। ਛੋਟੀਆਂ ਮੋਟੀਆਂ ਉਪਲਬਧੀਆਂ ਵਾਲੇ ਲੋਕਾਂ ਨੂੰ ਤੇ ਚਾਪਲੂਸਾ ਨੂੰ ਸਰਕਾਰ ਵੱਧ ਸਹੂਲਤਾਂ ਦਿੰਦੀ ਹੈ। ਸ਼ਹਾਦਤਾਂ ਪਾਉਣ ਵਾਲੇ ਫੌਜੀਆਂ ਦੇ ਪਰਿਵਾਰ ਧੱਕੇ ਖਾਂਦੇ ਫਿਰਦੇ ਹਨ। ਅਜੇ ਤੱਕ ਸ਼ਹੀਦ ਧਰਮਵੀਰ ਤੇ ਸ਼ਹੀਦ ਬੁੱਧੂ ਖਾਨ ਸੌਰਿਆਂ ਚੱਕਰ ਦੇ ਪਰਿਵਾਰਕ ਮੈਂਬਰ ਨੂੰ 17 ਸਾਲ ਗੁਜਰ ਗਏ ਪ੍ਰੰਤੂ ਅਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ। ਇੰਜੀ: ਸਿੱਧੂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਅੱਜ ਜਦ ਅਸੀਂ ਸਾਰੇ ਦਿਵਸ ਮਨਾ ਰਹੇ ਹਾਂ ਤਾਂ ਬੜਾ ਵੱਡਾ ਸੁਆਲ ਖੜ੍ਹਾ ਹੁੰਦਾ ਹੈ ਕਿ ਦੋਵੇਂ ਮੁਲਕ ਹਿੰਦ ਅਤੇ ਪਕਿ ਵਾਡਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਗਤੀਵਿਧੀਆ ਆਮ ਵਾਂਗ ਚਲ ਰਹੀਆਂ ਹਨ ਭਾਵੇਂ ਉਹ ਫਿਲਮਾਂ ਹੋਣ ਬੱਸਾਂ ਹੋਣ, ਖੇਡਾਂ ਹੋਣ ਡਰਾਮੇ ਹੋਣ ਸਾਹਿਤਕ ਗਤੀ ਵਿਧੀਆਂ ਹੋਣ ਸਭ ਆਮ ਵਾਂਗ ਚਲ ਰਹੀਆਂ ਹਨ। ਕੀ ਹਿੰਦ-ਪਾਕਿ ਦੀ ਖਹਿਬਾਜੀ ਸਿਰਫ ਹਥਿਆਰਬੰਦ ਫੌਜਾਂ ਤੱਕ ਸੀਮਤ ਹੈ ਹੋਰ ਕਿਸੇ ਫੀਲਡ ਵਿੱਚ ਨਹੀਂ ਅੱਜ ਲੋੜ ਹੈ ਕਿ ਪਾਕਿਸਤਾਨ ਨਾਲ ਸਾਰੇ ਰਿਸ਼ਤੇ ਖਤਮ ਕਰਨੇ ਚਾਹੀਦੇ ਹਨ ਤਾਂ ਕਿ ਪਾਕਿਸਤਾਨ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਬੰਦ ਕਰਨ ਲਈ ਮਜਬੂਰ ਹੋਵੇ ਤੇ ਭੋਲੇ-ਭਾਲੇ ਫੌਜੀ ਜਵਾਨਾਂ ਦੀਆਂ ਸ਼ਹਾਦਤਾ ਦਾ ਦੌਰ ਖਤਮ ਹੋਵੇ।ਸਾਮਗਮ ਨੂੰ ਬੀਜੇਪੀ ਆਗੂ ਗੁਰਮੀਤ ਬਾਵਾ ਜਿਲ੍ਹਾ ਪ੍ਰਧਾਨ ਧੀਰਜ ਦੱਦਾਹੂਰ ਪਰਮਜੀਤ ਸਿੰਘ ਮਾਨ ਰੁਪਿੰਦਰ ਸਿੰਘ ਸੰਧੂ ਰੁਪਾਲਇੰਦਰ ਰਾਹੀਂ ਜ਼ਸਵਿੰਦਰ ਕੌਰ ਸ਼ੇਰਗਿੱਲ ਨੇ ਵੀ ਸਬੋਧਨ ਕੀਤਾ ਇਸ ਮੌਕੇ ਜ਼ਸਵਿੰਦਰ ਕੌਰ ਠੂੱਲੇਵਾਲਾ, ਸੂਬੇਦਾਰ ਸਰਬਜੀਤ ਸਿੰਘ, ਲੈਫੀ: ਭੋਲਾ ਸਿੰਘ ਸਿੱਧੂ, ਐਡਵੋਕੇਟ ਵਿਸ਼ਾਲ ਸ਼ਰਮਾਂ, ਸੁਰਿੰਦਰ ਸ਼ਰਮਾਂ, ਸੁਰਜੀਤ ਸਿੰਘ ਮਠਾੜੂ ਜਥੇਦਾਰ ਤੇਜਾ ਸਿੰਘ, ਐਮ.ਸੀ. ਭਜਨ ਸਿੰਘ, ਧਰਮ ਸਿੰਘ ਹਰਪ੍ਰੀਤ ਲਾਲੀ, ਪਰਮਜੀਤ ਸਿੰਘ ਢਿੱਲੋਂ ਜਤਿੰਦਰ ਸਿੰਘ ਜਿੰਮੀ, ਸੰਤੋਖ ਸਿੰਘ, ਗੁਰਦੀਪ ਸਿੰਘ ਸਹਿਣਾ,ਰਘਵੀਰ ਪ੍ਰਕਾਸ਼,ਬਾਬਾ ਕਾਲਾ ਨਰੈਣ ਤਰਨਜੀਤ ਸਿੰਘ ਦੁੰਗਲ ਕੈਪਟਨ ਗੁਰਦੇਵ ਸਿੰਘ ਬੀਬੀ ਸ਼ਿਮਲਾ ਦੇਵੀ ਅਤੇ ਸਾਰੇ ਸ਼ਹੀਦ ਪਰਿਵਾਰ ਸ਼ਾਮਿਲ ਸਨ।

