ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਭ ਤੋਂ ਉਤਮ ਅਤੇ ਆਸਾਨ ਤਰੀਕਾ : ਬਾਬੂ ਖਾਨ, ਸਤਿੰਦਰ ਕੌਰ
ਚੰਗੀ ਸਿਹਤ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਯੋਗ ਅਪਣਾਉਣਾ ਸਮੇਂ ਦੀ ਲੋੜ : ਸ਼ਸ਼ੀ ਨੰਦਾ, ਸੰਜੀਵ ਖਾਨ
ਪਟਿਆਲਾ 19 ਜੂਨ (ਕੰਵਰ ਬੇਦੀ)
ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਮਹਿਲਾ ਪਤੰਜਲੀ ਯੌਗ ਸਮਿਤੀ ਅਤੇ ਈਡੀਐਫ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਤਿੰਨ ਰੋਜ਼ਾ ਯੋਗ ਕੈਂਪ ਬੀਐਨ ਖਾਲਸਾ ਸਕੂਲ ਸਰਹਿੰਦ ਰੋਡ ਵਿਖੇ ਆਯੋਜਨ ਕੀਤਾ ਗਿਆ।
ਯੋਗ ਕੈਂਪ ਦਾ ਉਦਘਾਟਨ ਮਹਿਲਾ ਪਤੰਜਲੀ ਯੋਗ ਸਮਿਤੀ ਪਟਿਆਲਾ ਦੇ ਪ੍ਰਧਾਨ ਬਾਬੂ ਖਾਨ, ਮੈਡਮ ਸਤਿੰਦਰ ਕੌਰ, ਮਹਿਲਾ ਪਤੰਜਲੀ ਯੋਗ ਸਮਿਤੀ ਪਟਿਆਲਾ ਦੀ ਪ੍ਰਧਾਨ ਮੈਡਮ ਸ਼ਸ਼ੀ ਨੰਦਾ ਅਤੇ ਏਡੀਐਫ ਡਰੱਗ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੰਜੀਵ ਖਾਨ ਨੇ ਕੀਤਾ। ਇਹ ਕੈਂਪ ਮੈਡਮ ਸਤਿੰਦਰ ਕੌਰ ਅਤੇ ਮੈਡਮ ਸ਼ਸ਼ੀ ਨੰਦਾ ਦੀ ਨਿਗਰਾਨੀ ਹੇਠ ਸ਼ੁਰੂ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਪਤੰਜਲੀ ਯੋਗ ਸਮਿਤੀ ਪੰਜਾਬ ਦੇ ਪ੍ਰਧਾਨ ਬਾਬੂ ਖਾਨ ਨੇ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਭ ਤੋਂ ਉੱਤਮ ਅਤੇ ਆਸਾਨ ਤਰੀਕਾ ਹੈ, ਜਿਸ ਨਾਲ ਮਨੁੱਖ ਸਿਹਤ ਪੱਖੋਂ ਨਰੋਆ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਧਨ ਨਾਲ ਸਰੀਰ ‘ਚ ਪੈਦਾ ਹੋ ਰਹੀਆਂ ਬਿਮਾਰੀਆਂ ਨਾਲ ਮੁਕਤੀ ਵੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਹਰ ਵਿਅਕਤੀ ਨੂੰ ਯੋਗ ਅਪਾਉਣਾ ਚਾਹੀਦਾ। ਨਰੋਸੇ ਸਮਾਜ ਦੀ ਸਿਰਜਣਾ ਲਈ ਯੋਗ ਅਪਣਾਉਣਾ ਸਮੇਂ ਦੀ ਲੋੜ ਹੈ।
ਇਸ ਉਪਰੰਤ ਐਂਟੀ ਡਰੱਗ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੰਜੀਵ ਖਾਨ ਨੇ ਕਿਹਾ ਕਿ ਮਾਨਸਿਕ ਅਤੇ ਸਰੀਰਕ ਪੱਖ ਤੋਂ ਤੰਦਰੁਸਤ ਰਹਿਣ ਲਈ ਸਾਨੂੰ ਯੋਗ ਅਭਿਆਸ ਕਰਨਾ ਚਾਹੀਦਾ ਇਸ ਲਈ ਯੋਗ ਕੈਂਪ ਵਿਚ ਪਹੁੰਚ ਕੇ ਯੋਗ ਦੇ ਢੰਗ ਤਰੀਕੇ ਸਿੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਯੋਗ ਸਾਨੂੰ ਜਿਥੇ ਆਦਰਸ਼ ਜੀਵਨ ਜਿਊਣ ਦੀ ਜਾਂਚ ਸਿਖਾਉਂਦਾ ਹੈ, ਉਸ ਦੇ ਨਾਲ ਹੀ ਮਨ ਦੀਆਂ ਇੱਛਾਵਾਂ ਨੂੰ ਵੀ ਕਾਬੂ ਰੱਖਣ ਵਿਚ ਸਹਾਈ ਹੁੰਦਾ ਹੈ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਸ਼ੁਭਮ, ਨੈਚੁਰਲ ਪੈਥੀ ਤੋਂ ਪ੍ਰਮੋਦ ਕੁਮਾਰ, ਪ੍ਰਭਾਰੀ ਬੀ. ਐਸ . ਟੀ ਰਜੇਸ ਵਰਮਾ ਜੀ ਅਤੇ ਮਹਿਲਾ ਯੋਗ ਸਮੀਤਿ ਦੇ ਯੋਗ ਟੀਚਰ ਵੀ ਹਾਜ਼ਰ ਸਨ ।

