ਪਟਿਆਲਾ

ਪਾਰੁਲ ਗੁਪਤਾ ਨੇ ਡੈਫ ਉਲੰਪਿਕ ‘ਚ ਹਾਸਲ ਕੀਤਾ ਚੌਥਾ ਸਥਾਨ

ਪਟਿਆਲਾ 28 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਹਿਰ ਦੀ ਹੋਣਹਾਰ ਟੈਨਿਸ ਖਿਡਾਰਣ ਪਾਰੁਲ ਗੁਪਤਾ ਨੇ ਸੈਮਸਨ ਤੁਰਕੀ ਵਿਖੇ ਸੰਪੰਨ ਹੋਈਆਂ ਡੈਫ ਉਲੰਪਿਕ ਖੇਡਾ ਵਿੱਚ ਵੁਮੈਨ ਟੈਨਿਸ ਡਬਲ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਵਿਸ਼ਵ ਵਿੱਚ ਚੌਥਾ ਸਥਾਨ ਹਾਸਲ ਕੀਤਾ।

ਇਸ ਮੌਕੇ ਪਾਰੁਲ ਦੇ ਪਿਤਾ ਅਵਿਨਾਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੁਰਕੀ ਵਿਖੇ ਪ੍ਰੈਕਟਿਸ ਕਰਦੇ ਹੋਏ ਪਾਰੁਲ ਗੁਪਤਾ ਗੰਭੀਰ ਰੂਪ ਵਿੱਚ ਜਖਮੀ ਅਤੇ ਬਿਮਾਰ ਹੋ ਗਈ ਸੀ ਅਤੇ ਉਹ ਦੋ ਦਿਨ ਹਸਪਤਾਲ ਵਿੱਚ ਵੀ ਦਾਖਲ ਰਹੀ ਬਾਵਜੂਦ ਇਸ ਦੇ ਉਸਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਮੁਕਾਮ ਨੂੰ ਹਾਸਿਲ ਕੀਤਾ।ਪਾਰੁਲ ਦੇ ਇਸ ਪ੍ਰਦਰਸ਼ਨ ਦੀ ਬਦੋਲਤ ਅਗਲੇ ਸਾਲ 20 ਤੋਂ 28 ਜੁਲਾਈ 2018 ਵਿੱਚ ਫਲੋਰੀਡਾ ਯੂ.ਐਸ.ਏ ਵਿੱਚ ਖੇਡੇ ਜਾਣ ਵਾਲੇ ਉਪਨ ਡੈਫ ਟੂਰਨਾਮੈਂਟ ਵਿੱਚ ਸਿੱਧੇ ਤੌਰ ਤੇ ਐਂਟਰੀ ਵੀ ਮਿਲ ਗਈ ਹੈ।ਇਸ ਮੌਕੇ ਪਾਰੁਲ ਨੇ ਪੰਜਾਬ ਨੈਸ਼ਨਲ ਬੈਂਕ ਦੇ ਐਮ.ਡੀ. ਅਤੇ ਸੀ.ਈ.À ਸੁਨੀਲ ਮਹਿਤਾ ਅਤੇ ਹੋਰ ਬੈਂਕ ਅਧਿਕਾਰੀਆਂ ਦਾ ਹਮੇਸ਼ਾ ਹੀ ਵਧੀਆਂ ਸਾਥ ਦੇਣ ਲਈ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *