ਪੰਜਾਬਪਟਿਆਲਾ

ਪੰਜਾਬ ਦੇ ਲੋਕਾਂ ਨੂੰ ਅਮਰਿੰਦਰ ਸਰਕਾਰ ਦੀ ਅਸਲੀਅਤ ਸਮਝ ਆਈ : ਬਾਦਲ

ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ
ਪਟਿਆਲਾ, 31 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕਰਜਾ ਮਾਫੀ ਦੇ ਮੁੱਦੇ ਤੋ ਕੋਝਾ ਮਜਾਕ ਕੀਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੁਝ ਦਿਨਾਂ ਵਿਚ ਹੀ ਅਮਰਿੰਦਰ ਸਰਕਾਰ ਦੀ ਅਸਲੀਅਤ ਸਮਝ ਆ ਗਈ ਹੈ ਕਿ ਰਾਜੇ ਮਹਾਰਾਜੇ ਕਦੇ ਵੀ ਆਪ ਲੋਕਾਂ ਦੇ ਹਿਤੈਸੀ ਨਹੀ ਹੋ ਸਕਦੇ ।

ਸਰਦਾਰ ਬਾਦਲ ਅਜ ਇਥੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਰਿਹਾਇਸ ਤੇ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਦ ਕਰ ਰਹੇ ਸਨ, ਇਸ ਮੋਕੇ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਸਰਦਾਰ ਬਾਦਲ ਦਾ ਸਨਮਾਨ ਵੀ ਕੀਤਾ ਗਿਆ ।
ਸਰਦਾਰ ਬਾਦਲ ਨੇ ਅਮਰਿੰਦਰ ਸਰਕਾਰ ਨੂੰ ਪੰਜਾਬ ਦੀ ਸਭ ਤੋਂ ਘਟੀਆ ਸਰਕਾਰ ਗਰਦਾਨਦਿਆਂ ਆਖਿਆ ਹੈ ਕਿ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਝੂਠੇ ਵਾਅਦਿਆਂ ਦਾ ਅੰਬਾਰ ਲਗਾ ਕੇ ਭਾਵੇ ਕਾਂਗਰਸ ਸਰਕਾਰ ਤਾਂ ਬਣਾ ਗਈ ਪਰ ਹੁਣ ਇਸ ਸਰਕਾਰ ਵਿਚ ਕੋਈ ਵੀ ਸੁਖੀ ਨਹੀ ਹੈ । ਬਾਦਲ ਨੇ ਕਿਹਾ ਕਿ ਖਜਾਨਾ ਖਾਲੀ ਹੋਣ ਦਾ ਬਹਾਨਾ ਸਦਾ ਨਹੀ ਚੱਲ ਸਕਦਾ ਲੋਕ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ 4 ਮਹੀਨੇ ਲੰਘਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਲੋਕਾਂ ਲਈ ਇਕ ਵੀ ਵਧੀਆਂ ਪਾਲਸੀ ਨਹੀ ਬਣਾ ਸਕੀ ਜਿਸ ਕਾਰਨ ਅਜ ਪੰਜਾਬ ਦੇ ਲੋਕ ਇਸ ਸਰਕਾਰ ਤੋ ਪੂਰੀ ਤਰਾਂ ਕਲਪ ਚੁੱਕੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਕਦੇ ਵੀ ਖਜਾਨਾਂ ਖਾਲੀ ਨਹੀ ਹੋਣ ਦਿਤਾ ਪਰ ਕਾਂਗਰਸ ਸਰਕਾਰ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੀ ਥਾਂ ਖਜਾਨਾ ਖਾਲੀ ਹੋਣ ਦੀ ਰੱਟ ਲਗਾ ਰਹੀ ਹੈ । ਉਹਨਾਂ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਤੇ ਗੁੰਮਰਾਹ ਕਰਦੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਝੂਠੇ ਲੋਕਾਂ ਨੂੰ ਸਿਰਫ ਇਕ ਵਾਰ ਮੋਕਾ ਦਿੰਦੇ ਹਨ ਤੇ ਮੁੜ ਕੇ ਘਰੇ ਬੈਠਾ ਦਿੰਦੇ ਹਨ । ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਲੋਕਾਂ ਦੇ ਹਿੱਤਾਂ ਤੇ ਡਟ ਕੇ ਪਹਿਰਾ ਦੇਵੇਗਾ ਤੇ ਲੋਕਾਂ ਦੇ ਵਾਅਦੇ ਪੂਰੇ ਕਰਾਉਣ ਲਈ ਡਟ ਕੇ ਲੜਾਈ ਲੜੇਗਾ । ਇਸ ਮੋਕੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਰਾਜੂ ਖੰਨਾ ਹਲਕਾ ਇੰਚਾਰਜ, ਕਬੀਰ ਦਾਸ ਹਲਕਾ ਇੰਚਾਰਜ,ਸਤਵਿੰਦਰ ਸਿੰਘ ਟੋਹੜਾ ਐਸ ਜੀ ਪੀ ਸੀ ਮੈਂਬਰ, ਰਣਧੀਰ ਸਿੰਘ ਰੱਖੜਾ ਦਿਹਾਤੀ ਪ੍ਰਧਾਨ, ਸੁਰਿਦੰਰ ਸਿੰਘ ਪਹਿਲਵਾਨ ਚੈਅਰਮੈਨ, ਕਰਮਜੀਤ ਸਿੰਘ ਰੱਖੜਾ , ਤਰਲੋਚਨ ਸਿੰਘ ਰੱਖੜਾ, ਸਰਪੰਚ ਇੰਦਰਜੀਤ ਰੱਖੜਾ , ਚੈਅਰਮੈਨ ਭੁਪਿਦੰਰ ਸਿੰਘ ਡਕਾਲਾ, ਐਡਵੋਕੇਟ ਮਨਬੀਰ ਵਿਰਕ, ਜਥੇਦਾਰ ਪਵਿੱਤਰ ਸਿੰਘ ਡਕਾਲਾ, ਗੋਸਾ ਢੀਢਸਾ ਸਰਪੰਚ ਤੇ ਹੋਰ ਵੀ ਨੇਤਾ ਹਾਜਰ ਸਨ।

Leave a Reply

Your email address will not be published. Required fields are marked *