ਆਮ ਆਦਮੀ ਪਾਰਟੀ ਨੂੰ ਜਿਲ੍ਹੇ ਦੇ ਹਰ ਹਲਕੇ ਵਿੱਚ ਮਜਬੂਤ ਕੀਤਾ ਜਾਵੇਗਾ : ਗਿਆਨ ਸਿੰਘ ਮੂੰਗੋ
ਪਟਿਆਲਾ 31 ਜੁਲਾਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਪਟਿਆਲਾ ਜਿਲ੍ਹੇ ਦੇ ਸੰਗਠਨ ਨੂੰ ਬੂਥ ਪੱਧਰ ਤਕ ਮਜਬੂਤ ਬਣਾਇਆ ਜਾਵੇਗਾ । ਸੰਗਠਨ ਵਿੱਚ ਜਿਲ੍ਹੇ ਦੇ ਹਰ ਹਲਕੇ ਵਿੱਚੋਂ ਮਿਹਨਤੀ ਤੇ ਪਾਰਟੀ ਲਈ ਕੰਮ ਕਰਨ ਵਾਲੇ ਵਾਲੰਟੀਅਰਜ਼ ਨੂੰ ਜਗ੍ਹਾ ਦਿੱਤੀ ਜਾਵੇਗੀ ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਲ ਆਮ ਆਦਮੀ ਪਾਰਟੀ ਪਟਿਆਲਾ ਜਿਲ੍ਹਾ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਜੀ ਨੇ ਹਲਕਾ ਸਨੌਰ ਦੇ ਟੁਰਨਾ ਪੈਲੇਸ ਵਿਖੇ ਪਾਰਟੀ ਦੇ ਵਾਲੰਟੀਅਰਜ਼ ਨਾਲ ਮੀਟਿੰਗ ਕਰਦੇ ਹੋਏ ਕੀਤਾ । ਗਿਆਨ ਸਿੰਘ ਮੂੰਗੋ ਜੀ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮੁਤਾਬਿਕ ਅਤੇ ਭਗਵੰਤ ਮਾਨ ਜੀ ਅਤੇ ਅਮਨ ਅਰੋੜਾ ਜੀ ਦੇ ਨਿਰਦੇਸ਼ਾਂ ਮੁਤਾਬਿਕ ਪਾਰਟੀ ਦੇ ਪੁਰਾਣੇ ਅਤੇ ਮਿਹਨਤੀ ਵਰਕਰਾਂ ਨੂੰ ਜਿਨਾ ਨੇ ਪਾਰਟੀ ਲਈ ਦਿਨ ਰਾਤ ਅਣਥੱਕ ਮਿਹਨਤ ਕੀਤੀ, ਉਹਨਾਂ ਵਿਚੋਂ ਹੀ ਵਾਲੰਟੀਅਰਜ਼ ਚੁਣ ਕੇ ਜਿਲ੍ਹਾ ਪਟਿਆਲਾ ਦੀ ਟੀਮ ਵਿੱਚ ਅਹੁਦੇਦਾਰ ਬਣਾਇਆ ਜਾਵੇਗਾ । ਪਟਿਆਲਾ ਦੇ ਪਾਰਟੀ ਸੰਗਠਨ ਨੂੰ ਹਲਕਾ, ਬਲਾਕ, ਵਾਰਡ ਅਤੇ ਬੂਥ ਪੱਧਰ ਤਕ ਮਜਬੂਤ ਕੀਤਾ ਜਾਵੇਗਾ, ਤਾਂ ਕਿ ਆਉਣ ਵਾਲੀਆਂ ਕਾਰਪੋਰੇਸ਼ਨ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ ।
ਮੀਟਿੰਗ ਵਿੱਚ ਪਟਿਆਲਾ ਸ਼ਹਿਰੀ ਤੋਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਸਾਬਕਾ ਜੋਆਇੰਟ ਸੈਕਟਰੀ, ਆਮ ਆਦਮੀ ਪਾਰਟੀ ਪੰਜਾਬ (ਆਰ ਟੀ ਆਈ ਵਿੰਗ) ਵੀ ਪਹੁੰਚੇ ਸਨ ਅਤੇ ਇਸ ਮੌਕੇ ਉਹਨਾਂ ਨੇ ਵੀ ਪਾਰਟੀ ਨੂੰ ਮਜਬੂਤ ਕਰਨ ਲਈ ਵਾਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।
ਮੀਟਿੰਗ ਪਾਰਟੀ ਦੇ ਹਲਕਾ ਸਨੌਰ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਸੰਧੂ ਜੀ ਵਲੋਂ ਕਰਵਾਈ ਗਈ । ਇਸ ਮੌਕੇ ਸੰਧੂ ਅਤੇ ਉਹਨਾਂ ਦੀ ਟੀਮ ਵੱਲੋਂ ਜਿਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਜੀ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਇੰਦਰਜੀਤ ਸਿੰਘ ਸੰਧੂ ਵਲੋਂ ਪਾਰਟੀ ਨੂੰ ਮਜਬੂਤ ਕਰਨ ਲਈ ਅਤੇ ਸੰਗਠਨ ਨੂੰ ਬਣਾਉਣ ਲਈ ਆਪਣੇ ਕੁਝ ਸੁਝਾਵ ਵੀ ਪਾਰਟੀ ਪ੍ਰਧਾਨ ਨੂੰ ਦਿੱਤੇ ਗਏ ।
ਮੀਟਿੰਗ ਵਿੱਚ ਸੰਦੀਪ ਬੰਧੂ ਪਟਿਆਲਾ, ਇੰਦਰਜੀਤ ਸਿੰਘ ਸੰਧੂ ਸਨੌਰ, ਭੁਪਿੰਦਰ ਸਿੰਘ ਸ਼ੇਖਪੁਰਾ, ਰਵਨੀਤ ਮਹਿਮੂਦਪੁਰ, ਹਰਪ੍ਰੀਤ ਘੁੱਮਣ, ਅਮਰ ਅਲੀ ਚੌਰਾ, ਕਰਮ ਚੰਦ ਦੇਵੀਗੜ੍ਹ, ਹਰਮਨ ਜੀਤ ਨੀਟਾ ( ਸਾਬਕਾ ਚੇਅਰਮੈਨ), ਬੰਤ ਸਿੰਘ ਬਲਬੇੜਾ, ਧਰਮਪਾਲ ਸ਼ੇਖ਼ੂਪੁਰ, ਬਲਦੇਵ ਸਿੰਘ ਦੇਵੀਗੜ੍ਹ, ਅਜਾਇਬ ਸਿੰਘ ਚਰਾਸੋਂ, ਸਤਨਾਮ ਮਾੜੂ, ਭੋਲਾ ਸਿੰਘ ਬਲਬੇੜਾ, ਸੁਖਦੇਵ ਸਿੰਘ ਖੋਖਰ, ਨਰਿੰਦਰ ਸਿੰਘ ਨਾਨਕਸਰ, ਜਰਨੈਲ ਸਿੰਘ ਜੌੜੀਆਂ, ਮਨਮੋਹਨ ਸਮਰਾਓ, ਗੁਰਮੀਤ ਸਿੰਘ ਬਾਜਵਾ, ਚੰਨੋ ਰੁੜਕੀ, ਜਸਪਾਲ ਕਟਕੇਹੜੀ , ਜਸਪਾਲ ਡਡੋਆਂ , ਗੁਰਮਿੰਦਰ ਡਡੋਆਂ ਆਦਿ ਪਾਰਟੀ ਮੈਂਬਰ ਹਾਜਿਰ ਸਨ ।

