ਯੰਗ ਸਪੋਰਟਸ ਕਲੱਬ ਵੱਲੋਂ ਵਣ-ਮਹਾਂਉਤਸਵ ਮਨਾਉਂਦਿਆਂ ਘਰ-ਘਰ ਵੰਡੇ 150 ਫੱਲਦਾਰ ਬੂਟੇ
ਪਟਿਆਲਾ, 1 ਅਗਸਤ (ਮਧੂਸਾਰ ਬਿਊਰੋ) ਨੇੜਲੇ ਪਿੰਡ ਸੈਣੀਮਾਜ਼ਰਾ ਵਿੱਚ ਯੰਗ ਸਪੋਰਟਸ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਸੈਣੀ ਦੀ ਅਗਵਾਈ ਵਿੱਚ ਬਸੰਤ ਰਿਤੂ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਮਾਰੋਹ ਕਰਵਾ ਕੇ ਵਣ-ਮਹਾਂਉਤਸਵ ਮਨਾਉਂਦਿਆਂ ਘਰ-ਘਰ ਛਾਂਦਾਰ ਅਤੇ ਫੱਲਦਾਰ ਬੂਟੇ ਵੰਡੇ ਗਏ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਸੰਤ ਰਿਤੂ ਕਲੱਬ ਦੇ ਪ੍ਰਧਾਨ ਰਾਜੇਸ਼ ਸ਼ਰਮਾ ਪਹੁੰਚੇ।
ਮਾਰੋਹ ਦੌਰਾਨ ਯੰਗ ਸਪੋਰਟਸ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵੱਲੋਂ ਆਪਣੇ ਕਲੱਬ ਮੈਂਬਰਾਂ ਦੇ ਨਾਲ ਪਿੰਡ ਦੇ ਘਰ੍ਹਾਂ ਵਿੱਚ ਅੰਬ, ਨਿੰਬੂ, ਅਮਰੂਦ, ਡੇਕ, ਬੋਹੜ, ਬਿਲ, ਮੌਸੱਮੀ ਤੇ ਕਿੰਨੂ ਕਿਸਮ ਦੇ 150 ਫਲ ਦਾਰ ਅਤੇ ਛਾਂ ਦਾਰ ਬੂਟੇ ਵੰਡੇ ਗਏ ਤੇ ਪਿੰਡ ਦੀ ਖਾਲੀ ਪਈ ਸਾਂਝੀਆਂ ਥਾਵਾਂ ਤੇ ਛਾਂਦਾਰ ਬੂਟੇ ਲਗਾਏ ਵੀ ਗਏ।
ਇਸ ਦੌਰਾਨ ਕਲੱਬ ਪ੍ਰਧਾਨ ਸੈਣੀ ਅਤੇ ਬਸੰਤ ਰਿਤੂ ਕਲੱਬ ਦੇ ਪ੍ਰਧਾਨ ਸ਼ਰਮਾਂ ਵੱਲੋਂ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸਣ ਕਾਰਣ ਵਾਤਾਵਰਣ ਗੰਧਲਾ ਹੋ ਰਿਹਾ ਹੈ। ਇਸ ਦੀ ਰੋਕਥਾਮ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਸ ਲਈ ਜਿਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਿੰਡਾਂ ‘ਚ ਵਿਹਲੀਆਂ ਥਾਵਾਂ ‘ਤੇ ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਤਾਂ ਜੋਂ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਸ਼ੁਧ ਵਾਤਾਵਰਣ ਦੇ ਸਕੀਏ। ਇਸ ਮੌਕੇ ਕਲੱਬ ਦੇ ਕੈਸ਼ੀਅਰ ਖੁਸਪ੍ਰੀਤ ਸਿੰਘ, ਸੈਕਟਰੀ ਗੁਰਜੰਟ ਸਿੰਘ, ਰਣਜੀਤ ਸਿੰਘ, ਪਰਮੀਤ ਸਿੰਘ, ਮਲਕੀਤ ਸਿੰਘ, ਸਤਵੀਰ ਸਿੰਘ, ਸੁਖਦੀਪ ਸਿੰਘ, ਨਰਿੰਦਰ ਸਿੰਘ, ਅਮਰਿੰਦਰ ਸਿੰਘ ਸਮੇਤ ਹੋਰ ਹਾਜਰ ਸਨ।

