ਪੰਜਾਬਪਟਿਆਲਾ

ਪਟਿਆਲਾ ਪੁਲਿਸ ਨੇ ਵਿਦਿਆਰਥਣਾਂ ਦੀ ਸੁਰੱਖਿਆ ਲਈ ਲਾਂਚ ਕੀਤਾ ਫਰੈਂਡਸ ਕਾਪ ਵੱਟਸਐਪ ਗਰੁੱਪ

ਪਾਇਲਟ ਪ੍ਰਾਜੈਕਟ ਦੇ ਤਹਿਤ ਪਟਿਆਲੇ ਚ ਬਣੇਗਾ ਆਧੁਨਿਕ ਕੰਟਰੋਲ ਰੂਮ: ਏ.ਡੀ.ਜੀ.ਪੀ
ਜ਼ਿਲ੍ਹੇ ਦੇ ਹਰ ਪੁਲਿਸ ਥਾਣੇ ਵਿੱਚ ਇੱਕ ਰੀਸੈਪਸ਼ਨ ਰੂਮ ਹੋਵੇਗਾ ਜਿੱਥੇ ਮਹਿਲਾ ਪੁਲਿਸ ਕਾਸਟੇਬਲ ਕੀਤੀ ਜਾਵੇਗੀ ਤਾਇਨਾਤ
ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਛੇਤੀ ਹੀ ਸ਼ੁਰੂ ਹੋਵੇਗੀ ਇਲੈਕਟ੍ਰੋਨਿਕ ਚਲਾਨ ਪ੍ਰਣਾਲੀ: ਰੋਹਿਤ ਚੌਧਰੀ
ਪਟਿਆਲਾ, 8 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੇ ਵਿਦਿਆਰਥਣਾਂ ਦੀ ਸੁਰੱਖਿਆ ਲਈ ਸ਼ੋਸ਼ਲ ਮੀਡੀਆ ਦਾ ਪ੍ਰਯੋਗ ਕਰਦਿਆਂ ਫਰੈਂਡਸ ਕਾਪ ਨਾਮ ਦਾ ਵੱਟਸਐਪ ਗਰੁੱਪ ਸ਼ੁਰੂ ਕੀਤਾ ਹੈ।

ਸਰਕਾਰੀ ਗਰਲਜ਼ ਕਾਲਜ ਵਿਖੇ ਏ.ਡੀ.ਜੀ.ਪੀ ਲਾਅ ਐਂਡ ਆਰਡਰ ਸ੍ਰੀ ਰੋਹਿਤ ਚੌਧਰੀ ਨੇ ਕਾਲਜ ਦੀ ਲੜਕੀਆਂ ਨਾਲ ਗੱਲਬਾਤ ਤੋਂ ਬਾਅਦ ਇਸ ਵਟੱਸਐਪ ਗਰੁੱਪ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਉਹਨਾਂ ਦੱਸਿਆ ਕਿ ਇਸ ਗਰੁੱਪ ਵਿੱਚ ਸਕੂਲ ਜਾਂ ਕਾਲਜ ਦੀ ਪ੍ਰਿੰਸੀਪਲ ਤੋਂ ਇਲਾਵਾ ਦੋ ਅਧਿਆਪਕ ਅਤੇ ਚਾਰ ਤੋਂ ਪੰਜ ਵਿਦਿਆਰਥਣਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਗਰੁੱਪ ਵਿੱਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਐਸ.ਪੀ ਟ੍ਰੈਫਿਕ ਅਤੇ ਕਮਿਊਂਨਟੀ ਪੁਲਿਸਿੰਗ ਕਮਲਦੀਪ ਕੌਰ ਆਈ.ਪੀ.ਐਸ ਨੂੰ ਵੀ ਰੱਖਿਆ ਗਿਆ ਹੈ। ਇਸ ਗਰੁੱਪ ‘ਤੇ ਸਵਾਲ ਦਾ ਜਵਾਬ ਕੋਈ ਵੀ ਵਿਦਿਆਰਥਣ ਗਰੁੱਪ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਬੰਧੀ ਪ੍ਰੇਸ਼ਾਨੀ ਦੱਸ ਸਕਦੀ ਹੈ। ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਏ.ਡੀ.ਜੀ.ਪੀ ਸ੍ਰੀ ਰੋਹਿਤ ਚੌਧਰੀ ਨੇ ਇਸ ਮੌਕੇ ਸਰਕਾਰੀ ਗਰਲਜ਼ ਕਾਲਜ ਤੋਂ ਇਲਾਵਾ ਮੋਦੀ ਕਾਲਜ ਅਤੇ ਥਾਪਰ ਯੂਨੀਵਰਸਿਟੀ ਤੋਂ ਪੁਜੀਆ ਵਿਦਿਆਰਥਣਾਂ ਨਾਲ ਗੱਲ-ਬਾਤ ਕੀਤੀ ਅਤੇ ਉਹਨਾਂ ਦੇ ਸਵਾਲਾ ਦੇ ਜਵਾਬ ਵੀ ਦਿੱਤੇ ਉੁਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਖਾਸ ਤੌਰ ‘ਤੇ ਲੜਕੀਆਂ ‘ਚ ਸੁਰੱਖਿਆ ਦੀ ਭਾਵਨਾ ਜਗਾਉਣ ਲਈ ਕਮਿਊਂਨਟੀ ਪੁਲਿਸਿੰਗ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਸੇ ਖਾਸ ਇਲਾਕੇ ਵਿੱਚ ਔਰਤਾਂ ਨੂੰ ਕੁਝ ਵਿਸ਼ੇਸ਼ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਖਿਆ ਜਾਂਦਾ ਹੈ ਕਿ ਇਹਨਾਂ ਵਿਸ਼ੇਸ ਸਮੱਸਿਆਵਾ ਦਾ ਹੱਲ ਵੀ ਉਸੇ ਇਲਾਕੇ ਵਿੱਚ ਵੱਖਰੇ ਤੌਰ ‘ਤੇ ਕੱਢਿਆ ਜਾ ਸਕਦਾ ਹੈ।
ਇਸ ਮੌਕੇ ਮੀਡੀਆ ਨਾਲ ਗੱਲ-ਬਾਤ ਦੌਰਾਨ ਸ੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਅਪਰਾਧ ਨੂੰ ਰੋਕਣ ਲਈ ਪਾਇਲੈਂਟ ਪ੍ਰਾਜੈਕਟ ਦੇ ਤਹਿਤ ਪਟਿਆਲਾ ਸ਼ਹਿਰ ਵਿੱਚ ਇੱਕ ਆਧੁਨਿਕ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਇਸ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਾਹਨ ਵੀ ਖਰੀਦ ਕੇ ਪੈਟਰੋਲਿੰਗ ਚ ਲਗਾਏ ਜਾਣਗੇ।
ਏ.ਡੀ.ਜੀ.ਪੀ ਨੇ ਮਹਿਲਾਵਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਾਅ ਅਤੇ ਜੇਕਰ ਔਰਤਾਂ ਨੂੰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਬੇਝਿੱਜਕ ਪੁਲਿਸ ਕੋਲ ਆ ਕੇ ਦੱਸ ਸਕਣ ਇਸ ਲਈ ਜ਼ਿਲ੍ਹੇ ਦੇ ਹਰ ਪੁਲਿਸ ਥਾਣੇ ਵਿੱਚ ਇੱਕ ਰੀਸੈਪਸ਼ਨ ਰੂਮ ਬਣਾਇਆ ਜਾਵੇਗਾ ਜਿੱਥੇ ਇੱਕ ਮਹਿਲਾ ਪੁਲਿਸ ਕਾਸਟੇਬਲ ਦੀ ਤੈਨਾਤੀ ਕੀਤੀ ਜਾਵੇਗੀ ਨਾਲ ਹੀ ਇੱਕ ਰਜਿਸਟਰ ਵੀ ਮੇਨਟੇਨ ਕੀਤਾ ਜਾਵੇਗਾ ਜਿੱਥੇ ਹਰ ਆਉਣ ਵਾਲੀ ਔਰਤ ਅਤੇ ਉਸਦੀ ਸ਼ਿਕਾਇਤ ਦਰਜ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਪਟਿਆਲਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਹਰ ਪੁਲਿਸ ਥਾਣੇ ਵਿੱਚ ਇੱਕ ਔਰਤ ਸਬ ਇੰਸਪੈਕਟਰ ਦੀ ਤੈਨਾਤੀ ਕੀਤੀ ਗਈ ਹੈ।
ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰਨ ਲਈ ਛੇਤੀ ਹੀ ਇਲੈਕਟ੍ਰੋਨਿਕ ਚਲਾਨ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਉਹਨਾਂ ਨਾਲ ਆਈ.ਜੀ ਸ੍ਰੀ ਏ.ਐਸ ਰਾਏ, ਡੀ.ਆਈ.ਜੀ ਡਾ.ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ ਡਾ. ਐਸ ਭੂਪਤੀ ਕਾਲਜ ਦੀ ਪਿੰ੍ਰਸੀਪਲ ਡਾ. ਚਿੰਰਨਜੀਵ ਕੌਰ, ਪ੍ਰੋ: ਸ਼ਵਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ‘ਤੇ ਕਾਲਜ ਦੇ ਸਟਾਫ ਤੇ ਵਿਦਿਆਰਥਣਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *