ਲਾਹੌਰ ਦੇ ਬੈਂਡ ਰੋਡ ‘ਤੇ ਧਮਾਕਾ, 20 ਲੋਕ ਜ਼ਖਮੀ
ਲਾਹੌਰ 7 ਅਗਸਤ (ਏਜੰਸੀਆਂ) ਲਾਹੌਰ ਵਿਚ ਬੈਂਡ ਰੋਡ ‘ਤੇ ਧਮਾਕਾ ਹੋਇਆ ਹੈ, ਜਿਸ ‘ਚ 20 ਲੋਕ ਜ਼ਖਮੀ ਹੋਏ ਹਨ।
ਬਚਾਅ ਅਧਿਕਾਰੀਆਂ ਨੇ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਇਨ੍ਹਾਂ ‘ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਧਮਾਕੇ ‘ਚ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੈ ਕਿ ਵਿਸਫੋਟਕ ਨੂੰ ਬਾਹਰ ਲਿਜਾਣ ਲਈ ਇਸ ਦਾ ਇਸਤੇਮਾਲ ਕੀਤਾ ਗਿਆ ਸੀ।

