ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਫੌਜ ਮਿਲ ਕੇ ਲਗਾਉਣਗੇ ਪੰਜਾਹ ਹਜ਼ਾਰ ਪੌਦੇ
ਪਟਿਆਲਾ 8 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੌਜ ਨਾਲ ਮਿਲ ਕੇ ਪਟਿਆਲਾ ਛਾਉਣੀ ਵਿੱਚ ਪੰਜਾਹ ਹਜ਼ਾਰ ਬੂਟੇ ਲਗਾ ਕੇ ਪਾਲਣ ਦਾ ਬੀੜਾ ਚੁੱਕਿਆ। ਨਾਹਰ ਗਰੁੱਪ ਆਫ਼ ਇੰਡਸਟਰੀਜ਼ ਨੇ ਇਸ ਕਾਰਜ ਦਾ ਖਰਚਾ ਚੁੱਕਣ ਦਾ ਵਚਨ ਦਿੱਤਾ ਹੈ।
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸ. ਕਾਹਨ ਸਿੰਘ ਪੰਨੂ ਦੀ ਪ੍ਰਧਾਨਗੀ ਵਿੱਚ ਹੋਈ ਇਸ ਸਬੰਧੀ ਇੱਕ ਮੀਟਿੰਗ ਵਿੱਚ ਫੌਜ ਦੇ ਉÎੱਚ ਅਧਿਕਾਰੀਆਂ ਅਤੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਨਾਹਰ ਗਰੁੱਪ ਆਫ਼ ਇੰਡਸਟਰੀਜ਼ ਦੇ ਨੁੰਮਾਇੰਦਿਆਂ ਨੇ ਹਿੱਸਾ ਲੈਂਦਿਆਂ ਫੈਸਲਾ ਲਿਆ ਕਿ ਪਟਿਆਲਾ ਛਾਉਣੀ ਵਿੱਚ ਗੁਲਮੋਹਰ, ਸਰੀਂਹ, ਸੁਖਚੈਨ, ਨਿੰਮ ਤੋਂ ਇਲਾਵਾ ਫਲ਼ਦਾਰ ਬੂਟੇ ਲਗਾਏ ਜਾਣਗੇ ਜਿਸਦਾ ਸਾਰਾ ਖਰਚਾ ਨਾਹਰ ਗਰੁੱਪ ਆਫ਼ ਇੰਡਸਟਰੀਜ਼ ਵੱਲੋਂ ਕੀਤਾ ਜਾਵੇਗਾ। ਬੂਟੇ ਲਗਾਉਣ ਦਾ ਕਾਰਜ ਫੌਜ ਦੇ ਜਵਾਨਾਂ ਵੱਲੋਂ ਕੀਤਾ ਜਾਵੇਗਾ। ਜਦਕਿ ਇਹਨਾਂ ਬੂਟਿਆਂ ਦੀ ਪ੍ਰਵਰਿਸ਼ ਲਈ ਲੋੜੀਂਦੀ ਖਾਦ, ਟੀ੍ਰ-ਗਾਰਡ ਅਤੇ ਹੋਰ ਖਰਚੇ ਆਦਿ ਵੀ ਨਾਹਰ ਗਰੁੱਪ ਵੱਲੋਂ ਕੀਤੇ ਜਾਣਗੇ।
ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪੌਦਿਆਂ ਦਾ ਇੱਕ ਆਪਣਾ ਅਹਿਮ ਰੋਲ ਹੈ ਸੋ, ਲਗਾਏ ਗਏ ਪੌਦਿਆਂ ਦੀ ਤੰਦਰੁਸਤ ਪ੍ਰਵਰਿਸ਼ ਸੁਨਿਸ਼ਚਿਤ ਕੀਤੀ ਜਾਵੇਗੀ। ਉਹਨਾਂ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲ-ਮੇਲ ਵਧਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਇਹ ਵਿਭਾਗ ਖਾਲੀ ਪਈਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰ ਲੈਣ ਤਾਂ ਹੋਰ ਬੂਟੇ ਵੀ ਲਗਾ ਕਿ ਇਹਨਾਂ ਦਾ ਵਧਣਾ-ਫੁੱਲਣਾ ਯਕੀਨੀ ਬਣਾਇਆ ਜਾ ਸਕਦਾ ਹੈ।
ਇਸ ਵਿਚਾਰ ਚਰਚਾ ਵਿੱਚ ਇੰਜ: ਕਰੁਨੇਸ਼ ਗਰਗ, ਮੁੱਖ ਵਾਤਾਵਰਣ ਇੰਜੀਨਿਅਰ, ਡਾ: ਚਰਨਜੀਤ ਸਿੰਘ, ਵਿਗਿਆਨਕ ਅਫ਼ਸਰ, ਲੈਫ: ਕਰਨਲ ਜੈਦੀਪ ਸਿੰਘ, ਲੈਫ: ਕਰਨਲ ਆਸ਼ੂਤੋਸ਼ ਖੱਤਰੀ, ਸ਼੍ਰੀਮਤੀ ਸ਼ੈਲਿੰਦਰ ਕੌਰ (ਆਈ.ਐÎੱਫ਼. ਐÎੱਸ) ਕੰਜ਼ਰਵੇਟਰ ਆਫ਼ ਫਾਰੈਸ਼ਟਸ, ਡਾ: ਅਜੀਤ ਕੁਲਕਰਨੀ, ਜ਼ਿਲ੍ਹਾ ਜੰਗਲਾਤ ਅਫ਼ਸਰ, ਕਰਨਲ (ਰਿਟਾ:)ਬਿਸ਼ਨ ਦਾਸ ਅਤੇ ਨਾਹਰ ਗਰੁੱਪ ਵੱਲੋਂ ਸ਼੍ਰੀ ਐÎੱਚ.ਐÎੱਨ. ਸਿੰਘਲ ਹਾਜ਼ਰ ਸਨ।

