ਪੰਜਾਬ

ਅੰਨ੍ਹਾ ਕਾਨੂੰਨ, ਬੋਲਾ ਪ੍ਰਸ਼ਾਸਨ ਝੂਠੇ ਸਾਰੇ ਇਸ ਦੇ ਅਸ਼ਵਾਸਨ: ਸ਼੍ਰੋਮਣੀ ਅਕਾਲੀ ਦਲ

ਫੌਜੀ ਨੂੰ ਉਸ ਦੀ 16 ਕਨਾਲ ਖੋਈ ਗਈ ਜ਼ਮੀਨ ਵਾਪਸ ਦਵਾ ਕੇ ਇਨਸਾਫ਼ ਦਵਾਇਆ ਜਾਵੇ : ਸ਼੍ਰੋਮਣੀ ਅਕਾਲੀ ਦਲ
ਨਾਇਕ ਜਸਪਾਲ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੈਂਮਰੰਡਮ ਦਿੱਤਾ
ਤਰਨ ਤਾਰਨ, 8 ਅਗਸਤ (ਜਸਮੇਲ ਸਿੰਘ ਚੀਦਾ/ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਕੈਬਿਨੇਟ ਮੰਤਰੀ ਸ੍ਰ. ਬਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਤਾਇਨਾਤ ਫੌਜੀ ਜਸਪਾਲ ਸਿੰਘ ਵਾਸੀ ਪਿੰਡ ਰਾਹਲ ਚਾਹਲ ਦੀ ਮਸ਼ੀਨ ‘ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਦੋਸ਼ੀਆਂ ਪ੍ਰਤੀ 7 ਦਿਨਾਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਜਬਰ ਵਿਰੋਧੀ ਲਹਿਰ ਦੇ ਤਹਿਤ ਜ਼ੋਰਦਾਰ ਸੰਘਰਸ਼ ਵਿੱਢੇਗਾ।

ਇੱਕ ਵਫ਼ਦ ਦੇ ਰੂਪ ਵਿੱਚ ਡੀ ਸੀ ਤਰਨ ਤਾਰਨ ਪ੍ਰਦੀਪ ਸਭਰਵਾਲ ਨੂੰ ਮਿਲਣ ਉਪਰੰਤ ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦਾ ਪੀ.ਏ. ਜਸਵਿੰਦਰ ਸਿੰਘ ਅਤੇ ਹੋਰ ਕਾਂਗਰਸੀ ਵਰਕਰਾਂ ਦੀ ਸ਼ਹਿ ਤੇ ਬਹੁਤ ਹੀ ਮਾੜੀ ਹਰਕਤ ਕਰਕੇ ਨਾਇਕ ਜਸਪਾਲ ਸਿੰਘ ਵਾਸੀ ਪਿੰਡ ਰਾਹਲ ਚਾਹਲ ਜ਼ਿਲ੍ਹਾ ਤਰਨ ਤਾਰਨ ਜੋ ਮੌਜੂਦਾ ਸਮੇਂ ਜੰਮੂ ਕਸ਼ਮੀਰ ਵਿੱਚ ਤਾਇਨਾਤ ਹੈ, ਜਿਸ ਦੀ ੧੬ ਕਨਾਲ ਜ਼ਮੀਨ ਤੇ ਉਪਰੋਕਤ ਦੋਸ਼ੀਆਂ ਨੇ ਗੈਰਕਾਨੂੰਨੀ ਢੰਗ ਨਾਲ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ । ਵਫ਼ਦ ਨੇ ਡੀ.ਸੀ. ਤਰਨ ਤਾਰਨ ਨੂੰ ਕਿਹਾ ਕਿ ਫੌਜੀ ਜਵਾਨ ਦੀ ਖੋਹੀ ਗਈ ਜ਼ਮੀਨ ਉਸ ਨੂੰ ਜਲਦੀ ਨਾਲ ਵਾਪਸ ਕਰਵਾਈ ਜਾਵੇ ਤਾਂ ਜੋ ਭਾਰਤੀ ਫੋਜੀ ਨੂੰ ਬਣਦਾ ਇਨਸਾਫ਼ ਮਿਲ ਸਕੇ ਅਤੇ ਉਹਨਾਂ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਇਸ ਮੋਕੇਉਹਨਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਕੀਤੇ ਆਪਣੇ ਝੂਠੇ ਅਤੇ ਫਰਜ਼ੀ ਵਾਅਦਿਆਂ ਤੋ ਮੁੱਕਰ ਰਹੇ ਹਨ ਅਤੇ ਹੁਣ ਸਰਕਾਰ ਚਲਾਉਣ ਵਿੱਚ ਪੂਰੀ ਤਰਾ ਨਾਲ ਅਸਫਲ ਹੋ ਗਏ ਹਨ। ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਨਜਾਇਜ਼ ਤੌਰ ਤੇ ਧੱਕੇਸ਼ਾਹੀਆਂ ਤਾਂ ਕਰਦੇ ਹੀ ਸੀ ਪਰ ਹੁਣ ਦੇਸ਼ ਦੇ ਰਖਵਾਲਿਆਂ ਨੂੰ ਵੀ ਇਸ ਨਵੀਂ ਬਣੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਨਹੀਂ ਬਖਸ਼ਿਆ, ਜੋ ਇੱਕ ਵਫ਼ਾਦਾਰ ਅਤੇ ਇਮਾਨਦਾਰ ਪੂਰੀ ਤਰ੍ਹਾਂ ਸਮਰਪਿਤ ਭਾਰਤੀ ਫੌਜੀ ਨੂੰ ਇਹ ਕਿਸ ਢੰਗ ਦਾ ਇਨਾਮ ਕਾਂਗਰਸ ਵੱਲੋਂ ਦਿੱਤਾ ਗਿਆ ਹੈ ਅਜਿਹੀਆਂ ਕੋਝੀਆਂ ਅਤੇ ਮਾੜੀਆਂ ਘਟਨਾਵਾਂ ਕਾਨੂੰਨ ਨੂੰ ਇੱਕ ਸਮੱਸਿਆ ਦੇ ਸਾਹਮਣੇ ਲਿਆ ਸਕਦੀਆਂ ਹਨ। ਇੱਥੇ ਇਹ ਵੀ ਦਸਣਯੌਗ ਹੈ ਕਿ ਬਟਾਲਾ ਵਿਖੇ ਜਬਰ ਵਿਰੋਧੀ ਲਹਿਰ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਜੀ ਨੇ ਯਕੀਨ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਫੌਜੀ ਜਵਾਨ ਨੂੰ ਇਨਸਾਫ਼ ਦਵਾਵੁਣ ਲਈ ਮਦਦ ਕੀਤੀ ਜਾਵੇਗੀ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਜੀ ਨੇ ਫੌਜੀ ਨਾਇਕ ਜਸਪਾਲ ਸਿੰਘ ਨੂੰ ਹੌਸਲਾ ਤੇ ਹਿੰਮਤ ਰੱਖਣ ਲਈ ਜ਼ੋਰ ਦਿੱਤਾ ਅਤੇ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਮਨਾਹੀ ਕੀਤੀ ਪਰ ਜੇਕਰ ਨਾਇਕ ਜਸਪਾਲ ਸਿੰਘ ਨੂੰ ਇਨਸਾਫ਼ ਨਾ ਮਿਲਿਆ ਤੇ ਉਸ ਨੂੰ ਖ਼ੁਦਕੁਸ਼ੀ ਕਰਨ ਤੋ ਕੋਈ ਵੀ ਨਹੀਂ ਰੋਕ ਸਕਦਾ ਅਤੇ ਉਸ ਦੀ ਖ਼ੁਦਕੁਸ਼ੀ ਹੋ ਜਾਣ ਦੀ ਸੂਰਤ ਵਿੱਚ ਕਾਂਗਰਸ ਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦਾ ਪੀ.ਏ. ਜਸਵਿੰਦਰ ਸਿੰਘ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣ ਗੇ। ਇੱਥੇ ਇਹ ਦੱਸਣਯੋਗ ਹੈ ਕਿ ਜਥੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਕੈਬਿਨੇਟ ਮੰਤਰੀ ਸ੍ਰ. ਬਿਕਰਮਜੀਤ ਸਿੰਘ ਮਜੀਠੀਆ ਨੇ ਡੀ.ਸੀ. ਨੂੰ 7 ਦਿਨਾ ਦੇ ਅੰਦਰ ਕਾਰਵਾਈ ਕਰਨ ਲਈ ਆਖਿਆ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਜਬਰ ਵਿਰੋਧੀ ਲਹਿਰ ਦੇ ਤਹਿਤ ਜ਼ੋਰਦਾਰ ਸੰਘਰਸ਼ ਵਿੱਢੇਗਾ।
ਫੌਜੀ ਨਾਇਕ ਜਸਪਾਲ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕੀ ਕੁੱਝ ਸਮਾ ਪਹਿਲਾ ਵੀ ਅਦਾਲਤ ਰਾਹੀ ਕੇਸ ਮੇਰੇ ਪਰਿਵਾਰ ਦੇ ਹੱਕ ਵਿੱਚ ਹੋਇਆ ਸੀ ਪਰ ਫਿਰ ਵੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦਾ ਪੀ.ਏ. ਜਸਵਿੰਦਰ ਸਿੰਘ ਦੀ ਕਥਿਤ ਸ਼ਹਿ ਤੇ ਉਸ ਦੇ ਕੁੱਝ ਵਿਅਕਤੀਆਂ ਵੱਲੋਂ ਜ਼ਮੀਨ ਤੇ ਜਬਰਨ ਕਬਜ਼ਾ ਕੀਤਾ ਹੋਇਆ ਹੈ। ਜਸਪਾਲ ਸਿੰਘ ਨੇ ਆਖਿਆ ਕਿ ਜਦ ਮੈ ਡਿਊਟੀ ਤੇ ਤੈਨਾਤ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਜਾਨ ਤੋ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਫਿਰ ਉਸ ਵਕਤ ਮੇਰੇ ਮਨ ਵਿੱਚ ਆਉਂਦਾ ਹੈ ਸਰਕਾਰ ਦੀ ਦਿੱਤੀ ਹੋਈ ਏ.ਕੇ ੪੭ ਬੰਦੂਕ ਦੇਸ਼ ਦੀ ਰਾਖੀ ਲਈ ਚਲਾਵਾਂ ਜਾ ਫਿਰ ਆਪਣੇ ਆਪ ਤੇ ਚਲਾਵਾਂ ਅਤੇ ਮੈਂ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਨਹੀਂ ਹਾਂ ਫਿਰ ਵੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆ ਞੂਠੇ ਪਰਚੇ ਕਰਨ ਦੀਆ ਧਮਕੀਆਂ ਦਿੱਤਿਆਂ ਜਾ ਰਹੀਆਂ ਹਨ ਜਿਸ ਕਰਕੇ ਮੈ ਬਹੁਤ ਦੁਖੀ ਹਾਂ ਅਤੇ ਮੈ ਪ੍ਰਸ਼ਾਸਨ, ਸਰਕਾਰ ਤੋਂ ਜਲਦੀ ਨਾਲ ਇਨਸਾਫ਼ ਦੀ ਮੰਗ ਕਰਦਾ ਹਾਂ।
ਇਸ ਮੌਕੇ ਪਰ ਸਾਬਕਾ ਕੈਬਿਨੇਟ ਮੰਤਰੀ ਸ੍ਰ. ਗੁਲਜ਼ਾਰ ਸਿੰਘ ਰਣੀਕੇ ਅਤੇ ਸਾਬਕਾ ਵਿਧਾਇਕ ਸ੍ਰ. ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ, ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ, ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ.ਆਰ,ਤਲਬੀਰ ਸਿੰਘ ਗਿੱਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *