ਹਿੰਦੂਆਂ ਦੇ ਸਿਰ ‘ਤੇ ਸੱਤਾ ਹਾਸਲ ਕਰਨ ਵਾਲੀ ਬੀ.ਜੇ.ਪੀ. ਹਿੰਦੂਆਂ ਨੂੰ ਹੀ ਭੁੱਲੀ : ਪਵਨ ਗੁਪਤਾ
ਗਊ ਮਾਤਾ ਦੀ ਜੈ ਕਹਿਣ ਵਾਲੇ ਹੀ ਗਊ ਰੱਖਿਆ ਕਰਨ ਵਾਲਿਆਂ ਨੂੰ ਗੁੰਡਾ ਕਹਿ ਰਹੀ
ਪਟਿਆਲਾ 9 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਕੇਂਦਰ ਦੀ ਸਤਾ ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹਿੰਦੂਆਂ ਦੀ ਰੱਖਿਆ ਅਤੇ ਉਨ•ਾਂ ਦੇ ਹੱਕਾਂ ਦੀ ਗੱਲ ਕਰਦੀ ਆ ਰਹੀ ਸੀ। ਜਿਸ ਦਾ ਨਤੀਜਾ ਇਹ ਰਿਹਾ ਕਿ ਸਾਲ 2014 ਚ ਹੋਏ ਲੋਕ ਸਭਾ ਦੀਆਂ ਚੋਣਾ ਚ ਦੇਸ਼ ਵਾਸੀਆਂ ਵੱਲੋਂ ਪੂਰਨ ਬਹੁਮਤ ਦੇ ਨਾਲ ਬੀ.ਜੇ.ਪੀ. ਦੇ ਹੱਥ ਦੇਸ਼ ਦੀ ਸੱਤਾ ਦਿੱਤੀ ਗਈ। ਪਰ ਉਹ ਹੀ ਬੀ.ਜੀ.ਪੀ. ਹੁਣ ਕਾਂਗਰਸ ਦੇ ਦਿਖਾਏ ਰਾਹ ਤੇ ਚੱਲ ਰਹੀ ਹੈ।
ਇਸ ਗੱਲ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਕੁਮਾਰ ਗੁਪਤਾ ਵੱਲੋਂ ਕੀਤਾ ਗਿਆ। ਉਨ•ਾਂ ਕਿਹਾ ਕਿ ਪਹਿਲਾ ਕਾਂਗਰਸ, ਸਮਾਜਵਾਦੀ ਪਾਰਟੀ ਤੇ ਹੋਰ ਕਈ ਰਾਜਸੀ ਪਾਰਟੀਆਂ ਵੋਟ ਬੈਂਕ ਲਈ ਮੁਸਲਮਾਨਾ ਦੇ ਹੱਕ ਦੀ ਗੱਲ ਕਰਦੀ ਸੀ ਪਰ ਹੁਣ ਹਿੰਦੂਆਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਭਾਜਪਾ ਹਿੰਦੂਆਂ ਨੂੰ ਛੱਡ ਮੁਸਲਮਾਨਾ ਵੱਲ ਝੁਕਦੀ ਜਾ ਰਹੀ ਹੈ।
ਸ਼੍ਰੀ ਗੁਪਤਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਚ ਹੋਏ ਵਿਧਾਨ ਸਭਾ ਚੋਣਾ ਦੌਰਾਨ ਬੀ.ਜੇ.ਪੀ. ਦਾ ਨਾਅਰਾ ਸੀ ਕਿ ਕਬਰਸਤਾਨ ਦੀ ਚਾਰਦੀਵਾਰੀ ਕਿਊ? ਤੇ ਸ਼ਮਸ਼ਾਨ ਦੀ ਚਾਰਦੀਵਾਰੀ ਕਿਊ ਨਹੀਂ?, ਈਦ ਤੇ ਬਿਜਲੀ ਪੁਰੀ ਤੇ ਦੀਵਾਲੀ ਨੂੰ ਕੱਟ ਕਿਊ?। ਜਿਸ ਕਾਰਨ ਹਿੰਦੂਆਂ ਵੱਲੋਂ ਇੱਕ ਮਤ ਹੋ ਕੇ ਬੀ.ਜੇ.ਪੀ. ਨੂੰ ਵੋਟ ਪਾ ਕੇ ਉੱਤਰ ਪ੍ਰਦੇਸ਼ ਦੀ ਸੱਤਾ ਉਨ•ਾਂ ਦੇ ਹੱਥ ਚ ਦਿੱਤੀ ਗਈ। ਗੁਪਤਾ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਮੁਸਲਿਮ ਲੜਕੀਆਂ ਵੱਲੋਂ ਬੀ.ਏ. ਦੀ ਪੜਾਈ ਪੁਰੀ ਕਰਨ ਤੇ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਕੀਤਾ ਗਿਆ ਐਲਾਨ ਨਿੰਦਣਯੋਗ ਹੈ। ਉਨ•ਾਂ ਕਿਹਾ ਕਿ ਹਿੰਦੂਆਂ, ਸਿੱਖਾਂ ਤੇ ਹੋਰਨਾਂ ਧਰਮਾਂ ਦੀਆਂ ਲੜਕੀਆਂ ਦੀ ਕੀ ਕਸੂਰ ਹੈ ਕਿ ਉਨ•ਾਂ ਨੂੰ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਉਨ•ਾਂ ਵੱਲੋਂ ਗਊ ਮਾਤਾ ਰੱਖਿਆ ਕਰਨ ਵਾਲਿਆਂ ਨੂੰ ਹੀ ਗੁੱਡਾ ਕਿਹਾ ਜਾ ਰਿਹਾ ਹੈ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਕੁਮਾਰ ਗੁਪਤਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਿਮ ਧਰਮ ਦੇ ਹੱਕ ਚ ਕੀਤੇ ਜਾ ਰਹੇ ਇਹ ਐਲਾਨਾਂ ਦੀ ਨਿੰਦਾ ਕੀਤੀ ਗਈ। ਉਨ•ਾਂ ਕਿਹਾ ਕਿ ਉਹ ਮੁਸਲਿਮ ਧਰਮ ਨਾਲ ਸਬੰਧਿਤ ਅੱਤਵਾਦੀ ਦੇਸ਼ ਦੇ ਖ਼ਿਲਾਫ਼ ਸਾਬਤ ਸਾਜ਼ਿਸ਼ਾਂ ਰਚ ਰਹੇ ਹਨ। ਗੁਪਤਾ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਵੱਲੋਂ ਇਸੇ ਤਰਾਂ ਹਿੰਦੂਆਂ ਨੂੰ ਅਣਦੇਖਾ ਕਰਦਿਆ ਮੁਸਲਮਾਨਾ ਲਈ ਐਲਾਨ ਕੀਤੇ ਗਏ ਤਾਂ ਸ਼ਿਵ ਸੈਨਾ ਹਿੰਦੁਸਤਾਨ ਉਨ•ਾਂ ਦੇ ਡਟ ਕੇ ਵਿਰੋਧ ਕਰੇਗੀ। ਉਨ•ਾਂ ਕਿਹਾ ਕਿ ਇਸ ਦੇ ਵਿਰੋਧ ਪਾਰਟੀ ਦੀ ਕਾਰਜਕਾਰੀ ਕਮੇਟੀ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

