ਮੈਡਮ ਪਰਮਿੰਦਰ ਕੋਰ ਬਾਠ ਬਣੇ ਭਾਰਤੀ ਲੋਕਤੰਤਰ ਪਾਰਟੀ ਦੇ ਰਾਸਟਰੀ ਪ੍ਰਧਾਨ
ਪਟਿਆਲਾ 9 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀ ਲੋਕਤੰੰਤਰ ਪਾਰਟੀ ਦੀ ਮੀਟਿੰਗ ਪੰਜਾਬੀ ਬਾਂਗ ਪਟਿਆਲਾ ਦੇ ਦਫਤਰ ਗੁਰਪ੍ਰੀਤ ਸਿੰਘ ਥਿੰਦ ਹਲਕਾ ਸਨੋਰ ਅਤੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਸਿੰਧੂ ਦੀ ਅਗਵਾਈ ਹੇਂਠ ਹੋਈ। ਜ਼ਿਸ ਵਿਚ ਭਾਰਤੀ ਲੋਕਤੰਤਰ ਪਾਰਟੀ ਦੇ ਵਰਕਰ ਵਿਸੇਸ ਤੋਰ ਤੇ ਪਹੁੰਚੇ.
ਇਸ ਮੋਕੇ ਪਾਰਟੀ ਵਰਕਰਾਂ ਵੱਲੋ ਫੈਸਲਾਂ ਲੈ ਕੇ ਮਤਾ ਪਾਇਆ ਗਿਆਂ ਅਤੇ ਮੈਡਮ ਪਰਮਿੰਦਰ ਕੋਰ ਬਾਠ ਨੂੰ ਰਾਸਟਰੀ ਪ੍ਰਧਾਨ ਨਿਯੁੱਕਤ ਕੀਤਾ ਗਿਆਂ ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਚਂੋਣ ਭਾਰਤੀ ਲੋਕਤੰਤਰ ਪਾਰਟੀ ਤੋ ਲੜ ਚੁੱਕੇ ਪੰਜਾਬ ਪ੍ਹਧਾਨ ਸਰਬਜੀਤ ਸਿੰਘ ਸਿੰਧੂ ਨੇ ਕਿਹਾ ਕਿ ਪੰਜਾਬ ਅੰਦਰ ਪਿੱਛੇ ਸਮੇ ਤੇ ਬਣੀ ਪਾਰਟੀ ਲੋਕਤੰਤਰ ਪਾਰਟੀ ਜ਼ੋ ਚਾਰ ਹਲਕਿਆਂ ਤੋ ਪਿਛਲੇ ਵਿਧਾਨ ਸਭਾਂ ਚੋਣ ਲੜ ਚੁੱਕੀ ਹੈ ਉਨਾ ਨੇ ਕਿਹਾ ਕਿ ਲੰਬੇ ਸਮੇ ਤੋ ਕਾਂਗਰਸ ਪਾਰਟੀ ਅਤੇ ਸ੍ਰੋਮਣੀ ਅਕਾਲੀ ਦੱਲ ਪਾਰਟੀ ਪੰਜਾਬ ਅੰਦਰ ਰਾਜ ਕਰਦੀ ਆ ਰਹੀਆਂ ਹਨ ਹਰ ਵਾਰ ਪੰਜਾਬ ਦੇ ਲੋਕਾਂ ਨਾਲ ਇਹ ਦੋਨੋ ਪਾਰਟੀਆਂ ਨੋਜਵਾਨਾ ਨਾਲ ਵਾਅਦੇ ਕਰਕੇ ਸਰਕਾਰ ਬਣਾ ਲੈਦੀਆਂ ਹਨ ਉਨਾ ਨੇ ਕਿਹਾ ਕੈਪਟਨ ਸਕਰਾਰ ਨੇ ਪੰਜਾਬ ਦੇ ਨੋਜਵਾਨਾ ਨੂੰ ਸਮਾਟ ਫੋਨ ਅਤੇ ਹਰ ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਸੀ ਜ਼ੋ ਕਦੇ ਵੀ ਪੁਰਾ ਨਹੀ ਹੋ ਸਕਦਾ ਉਨਾ ਨੇ ਕਿਹਾ ਹਰ ਨੋਜਵਾਨਾ ਨੂੰ ਨੋਕਰੀ ਤਾ ਬਹੁਤ ਦੂਰ ਦੀ ਗੱਲ ਹੈ ਇਹ ਕਿਸਾਨਾ ਦਾ ਕਾਰਜਾਂ ਹੀ ਮੁਆਫ ਕਰ ਦੇਵੇ ਹਨ ਉਨਾ ਨੇ ਆਖੀਰ ਵਿਚ ਕਿਹਾ ਕਿ ਹਰ ਇਨਸਾਨ ਨੂੰ ਆਪਣਾ ਹੱਕ ਮੰਗ ਦੇ ਅÎਿਧਕਾਰ ਹਨ ਅਤੇ ਇਹਨਾ ਹੱਕਾ ਲਈ ਭਾਰਤੀ ਲੋਕਤੰਤਰ ਪਾਰਟੀ ਲੋਕਾ ਦੀ ਅਵਾਜ ਬਣ ਕੇ ਉਚੇ ਅਧਿਕਾਰੀਆਂ ਦੇ ਕੰਨਾਂ ਤੱਕ ਪਾਉਣ ਦੀ ਤਾਕਤ ਰੱਖਦੀ ਹੈ । ਅਤੇ ਉਨਾ ਨੇ ਕਿਹਾ ਕਿ ਇਸ ਬਾਰ ਪੰਜਾਬ ਅੰਦਰ ਭਾਤਰੀ ਲੋਕਤੰਤਰ ਪਾਰਟੀ 13 ਸੀਟਾਂ ਤੋ ਉਮੀਦਵਾਰ ਖੜਾ ਕਰਕੇ ਲੋਕ ਸਭਾ ਚੋਣ ਲੜੀ ਜਾਵੇਗੀ ਉਨਾ ਤੋ ਬਾਅਦ ਮੈਡਮ ਪਰਮਿੰਦਰ ਕੋਰ ਬਾਠ ਨੂੰ ਰਾਸਟਰੀ ਪ੍ਰਧਾਨ ਨਿਯੁੱਕਤ ਹੋਣ ਤੇ ਸਮਾਨਿਤ ਕੀਤਾ ਗਿਆਂ ਅਤੇ ਉਨਾ ਨੇ ਆਪਣੇ ਸਾਥੀਆ ਨੂੰ ਭਰੋਸਾ ਦਿਵਾਉਦੇ ਹੋਏ ਕਿਹਾ ਕਿ ਮੈ ਭਾਰਤੀ ਲੋਕਤੰਤਰ ਪਾਰਟੀ ਦੀ ਦਿਨ ਰਾਤ ਅਤੇ ਇਮਾਨਦਾਰੀ ਨਾਲ ਸੇਵਾ ਕਰਾ ਗਈ ਇਸ ਮੋਕੇ ਸਾਰੇ ਵਰਕਰਾਂ ਨੇ ਹੱਥ ਉਪਰ ਚੁੱਕ ਕੇ ਸੰਹੁ ਚੁੱਕੀ ਇਸ ਮੋਕੇ ਗੁਰਪ੍ਰੀਤ ਸਿੰਘ ਥਿੰਦ, ਬਲਵਿੰਦਰ ਸਿੰਘ ਸਰਪੰਚ , ਬਲਵਿੰਦਰ ਸਿੰਘ ਲਾਡੀ, ਜ਼ਸਵਿੰਦਰ ਸਿੰਘ ਲਾਡੀ, ਲਾਡੀ ਬਾਬਾ , ਰਈਆਂ ਮੈਡਮ , ਡਾਂ ਗੁਰਪ੍ਰੀਤ ਸਿੰਘ , ਰੋਮੀ , ਅਕਸਦੀਪ ਸਿੰਘ , ਅਕਾਸ ਭਾਟੀਆਂ , ਸੁਭਮਪ੍ਰੀਤ ਸਿੰਘ ਬੀਬੀ ਸੋਨੀਆਂ ਬਰਮਾ ਆਦਿ ਹਾਜਰ ਸਨ

