ਪੰਜਾਬਪਟਿਆਲਾ

ਪਾਣੀ ਰੋਕਣ ਲਈ ਸਰਕਾਰ ਨੇ ਕੀਤੀ ਤਿਆਰੀ!

ਸਰਕਾਰੀਆ ਵੱਲੋਂ ਮਕੌੜਾ ਪੱਤਣ ‘ਤੇ ਰਾਵੀ ਦਰਿਆ ਦਾ ਜਾਇਜ਼ਾ
ਕਿਸਾਨਾਂ ਨੂੰ ਮਿਲੇਗਾ 12 ਮਹੀਨੇ ਪਾਣੀ
ਗੁਰਦਾਸਪੁਰ 25 ਫਰਵਰੀ (ਸਰਬਜੀਤ ਸਾਗਰ/ਮਧੂਸਾਰ ਬਿਊਰੋ) ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਜਿਥੇ ਕੇਂਦਰ ਸਰਕਾਰ ਨੇ ਪਾਕਿ ਨੂੰ ਜਾਣ ਵਾਲੇ ਪਾਣੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਐ, ਉਥੇ ਹੀ ਪੰਜਾਬ ਸਰਕਾਰ ਨੇ ਵੀ ਪਾਣੀ ਰੋਕਣ ਲਈ ਕਮਰਕੱਸ ਲਈ ਹੈ।

ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮਕੌੜਾ ਪੱਤਣ ਰਾਵੀ ਦਰਿਆ ਦਾ ਜਾਇਜ਼ਾ ਲਿਆ ਤੇ ਖੁਲਾਸਾ ਕਰਦਿਆਂ ਆਖਿਆ ਸਰਕਾਰ ਦੀਨਾਨਗਰ ਦੇ ਅਧੀਨ ਮਕੌੜਾ ਪੱਤਣ ਰਾਵੀ ਦਰਿਆ ‘ਤੇ ਬੰਨੇ ਬਣਾ ਕੇ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕੇਗੀ…ਤੁਹਾਨੂੰ ਦੱਸ ਦੇਈਏ ਮਕੌੜਾ ਪੱਤਣ ‘ਤੇ ਰਾਵੀ ਦਰਿਆ ਤੇ ਉਝ ਦਰਿਆ ਦਾ ਸੁਮੇਲ ਹੁੰਦਾ ਐ..ਜਿਥੇ ਸਰਕਾਰ ਨੇ ਬੰਨ ਬਣਾ ਕੇ ਪਾਣੀ ਨੂੰ ਰੋਕੇ ਜਾਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ…ਸੁੱਖ ਸਰਕਾਰੀਆ ਦਾ ਕਹਿਣਾ ਪ੍ਰੋਜੈਕਟ ‘ਤੇ 400 ਕਰੋੜ ਰੁਪਏ ਦਾ ਖਰਚ ਕੀਤਾ ਜਾਵੇਗਾ…ਪਾਣੀ ਰੋਕੇ ਜਾਣ ਨੂੰ ਲੈ ਕੇ ਸਾਡੀ ਪਰਪੋਜ਼ਲ ਤਾਂ ਪਹਿਲਾਂ ਹੀ ਤਿਆਰ ਸੀ, ਜੋ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਲਦ ਹੀ ਸੌਂਪੀ ਜਾਵੇਗੀ….ਸੁਖ ਸਰਕਾਰੀਆ ਨੇ ਦਾਅਵਾ ਕੀਤਾ ਕਿਸਾਨਾਂ ਨੂੰਕ ਜਿਹੜਾ ਪਾਣੀ ਖੇਤੀ ਲਈ 6 ਮਹੀਨੇ ਲਈ ਮਿਲਦਾ ਸੀ ਹੁਣ 12 ਮਹੀਨੇ ਮਿਲੇਗਾ…

Leave a Reply

Your email address will not be published. Required fields are marked *