ਬਲਟਾਣਾ ਮਾਮਲੇ ਵਿੱਚ ਮਹਿਲਾ ਕਮਿਸ਼ਨ ਵੱਲੋਂ ਡੀ.ਜੀ.ਪੀ ਨੂੰ ਪੱਤਰ
ਚੰਡੀਗੜ੍ਹ, 11 ਅਗਸਤ (ਮਧੂਸਾਰ ਬਿਊਰੋ) ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੈਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਅੱਜ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਨੂੰ ਇਕ ਪੱਤਰ ਲਿਖ ਕੇ ਬੀਤੇ ਕੱਲ਼੍ਹ ਬਲਟਾਣਾ ਚੌਕੀ (ਜ਼ੀਰਕਪੁਰ) ਵਿੱਚ ਦੋ ਮਹਿਲਾਵਾਂ ਨਾਲ ਵਾਪਰੀ ਘਟਨਾ ਦੀ ਸੀਨੀਅਰ ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।
ਬੀਬੀ ਲਾਂਡਰਾਂ ਨੇ ਕਿਹਾ ਕਿ ਪੀੜਤ ਮਹਾਲਾਂਵਾਂ ਵੱਲੋਂ ਪਿਲਸ ਮੁਲਾਜਮਾਂ ‘ਤੇ ਬਹੁਤ ਹੀ ਸੰਗੀਨ ਦੋਸ਼ ਲਗਾਏ ਗਏ ਹਨ ਜਿਸ ਕਰਕੇ ਜਿੰਨ੍ਹਾਂ ਸਮਾਂ ਇਸ ਮਾਮਲੇ ਦੀ ਜਾਂਚ ਨਹੀਂ ਹੋ ਜਾਂਦੀ ਉਨਾਂ ਚਿਰ ਚੌਕੀ ਇੰਚਾਰਜ ਬਲਟਾਣਾ ਦੀ ਬਦਲੀ ਕਿਸੇ ਹੋਰ ਥਾਂ ਕਰ ਦਿੱਤੀ ਜਾਵੇ ਤਾਂ ਜੋ ਨਿਰਪੱਖ ਜਾਂਚ ਹੋ ਸਕੇ।

