ਲਵਾਰਸ ਨੂੰ ਮਿਲੇ ਉਸਦੇ ਵਾਰਿਸ
ਪਟਿਆਲਾ 13 ਅਗਸਤ (ਮਧੂਸਾਰ ਬਿਊਰੋ) ਪਿੰਗਲਾ ਆਸ਼ਰਮ ਪਟਿਆਲਾ ਵਿਖੇ ਲਵਾਰਸ ਇਨਸਾਨ ਬਲਦੇਵ ਸਿੰਘ ਦੀ ਬੇਟੀ ਤੇ ਧਰਮਪਤਨੀ ਉਸ ਨੂੰ ਆਪਣੇ ਘਰ ਲਿਜਾਣ ਲਈ ਪਹੁੰਚੇ।
ਦੱਸਣਯੋਗ ਹੈ ਕਿ ਕੁੱਝ ਹਫਤੇ ਪਹਿਲਾਂ ਬਲਦੇਵ ਸਿੰਘ ਨੂੰ ਬਿਮਾਰ ਹਾਲਤ ਵਿਚ ਸ੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰੋਂ ਤੇਜ਼ ਮੀਂਹ ਵਿਚੋਂ ਚੁੱਕ ਕੇ ਵੰਦੇ ਮਾਤਰਮ ਦਲ ਦੇ ਸੇਵਾਦਾਰ ਗੁਰਮੁੱਖ ਸਿੰਘ ਗੁਰੂ ਵਲੋਂ ਪਿੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਵਿਖੇ ਸਪੁਰਦ ਕੀਤਾ ਗਿਆ ਸੀ। ਉਸ ਤੋਂ ਬਾਅਦ ਪਿੰਗਲਾ ਆਸ਼ਰਮ ਵਿਖੇ ਵਧੀਆਂ ਸਾਂਭ ਸੰਭਾਲ ਅਤੇ ਇਲਾਜ ਦੇ ਬਾਵਜੂਦ ਬਲਦੇਵ ਸਿੰਘ ਕੁੱਝ ਤੰਦਰੁਸਤ ਤੇ ਦਿਮਾਗੀ ਪ੍ਰੇਸ਼ਾਨੀ ਤੋਂ ਠੀਕ ਹੋ ਗਿਆ ਹੈ। ਜਿਸ ਦੇ ਬਾਵਜੂਦ ਬਲਦੇਵ ਸਿੰਘ ਨੇ ਆਪਣੀ ਬੇਟੀ ਸੀਮਾ ਨੂੰ ਫੋਨ ਕੀਤਾ ਜ਼ੋ ਕਿ ਯਮੁਨਾ ਨਗਰ ਵਿਆਹੀ ਹੋਈ ਹੈ। ਫਿਰ ਇਹ ਬਲਦੇਵ ਸਿੰਘ ਦੀ ਇਕਲੌਤੀ ਬੇਟੀ ਆਪਣੀ ਮਾਤਾ ਨੁੰ ਰਾਜਪੁਰਾ ਤੋਂ ਲੈ ਕੇ ਪਿੰਗਲਾ ਆਸ਼ਰਮ ਪਹੁੰਚੀ ਤੇ ਅੱਜ ਪਿੰਗਲਾ ਆਸ਼ਰਮ ਟੀਮ ਅਤੇ ਵੰਦੇ ਮਾਤਰਮ ਦਲ ਦੀ ਟੀਮ ਵਲੋਂ ਬਲਦੇਵ ਸਿੰਘ ਨੂੰ ਊਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਮੇਂ ਬਲਦੇਵ ਸਿੰਘ ਬੇਟੀ ਸੀਮਾ ਨੇ ਕਿਹਾ ਕਿ ਅੱਜ਼ ਤੋਂ ਬਾਅਦ ਉਹ ਆਪਣੇ ਪਿਤਾ ਦੀ ਖਿਆਲ ਖੁਦ ਰੱਖੇਗੀ ਅਤੇ ਦੁਬਾਰਾ ਕਦੇ ਵੀ ਆਪਣੇ ਪਿਤਾ ਨੂੰ ਇਕੱਲਾ ਨਹੀਂ ਛੱਡੇਗੀ। ਇਸ ਮੌਕੇ ਬਾਬਾ ਬਲਬੀਰ ਸਿੰਘ ਗੁਰਮੁੱਖ ਸਿੰਘ ਗੁਰੂ, ਰੌਕੀ ਸ਼ਰਮਾਂ, ਰਾਣਾ ਸਿੰਘ, ਅਮਨ, ਅਤੇ ਹੋਰ ਬਹੁਤ ਸਾਰੇ ਵੀ.ਐਮ.ਡੀ. ਮੈਂਬਰ ਮੌਜੂਦ ਸਨ।

