ਜੀ. ਐਨ. ਡੀ. ਯੂ. ਦੀ ਪ੍ਰੋਫੈਸਰ ਡਾ. ਅੰਮ੍ਰਿਤਪਾਲ ਕੌਰ ਸਨਮਾਨਿਤ
ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਲਾਇਬ੍ਰੇਰੀ ਅਤੇ ਇੰਨਫਰਮੇਸ਼ਨ ਸਾਇੰਸ ਦੇ ਪ੍ਰੋਫੈਸਰ ਡਾ. ਅੰਮ੍ਰਿਤਪਾਲ ਕੌਰ ਨੂੰ ਵਿਦਿਆ ਦੇ ਖੇਤਰ ਵਿਚ ਵਧੀਆ ਅਤੇ ਸ਼ਲਾਘਾਯੋਗ ਕੰਮ ਦੇ ਲਈ ਅਜ ਆਜ਼ਾਦੀ ਦਿਹਾੜੇ ਦੇ ਮੌਕੇ ਗੁਰੂ ਨਾਨਕ ਸਟੇਡੀਅਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੰਚਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ. ਸ਼੍ਰੀਵਾਸਤਵ ਨੇ ਵਿਸ਼ੇਸ਼ ਤੌਰ ਤੇ ਜ਼ਿਲਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ।
ਡਾ. ਅੰਮ੍ਰਿਤਪਾਲ ਕੌਰ ਨੇ ਜੀ. ਐਨ. ਡੀ. ਯੂ. ਵਿਚ 1979 ਵਿਚ ਸਰਵਿਸ ਸ਼ੁਰੂ ਕੀਤੀ ਸੀ ਅਤੇ ਉਨਾਂ ਨੇ 3 ਐਮ. ਏ. ਇੰਗਲਿਸ਼, ਲਾਇਬ੍ਰੇਰੀ ਸਾਇੰਸ ਅਤੇ ਫਿਲਾਸਫੀ ਵਿਚ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਡਾ. ਅੰਮ੍ਰਿਤਪਾਲ ਕੌਰ ਨੂੰ ਰਾਸ਼ਟਰੀ ਪੱਧਰ ਤੇ ‘ਸ਼੍ਰੀ ਮਤੀ ਰਤਨਾ ਲਕਸ਼ਮਣ ਰਾਓ ਬੈਸਟ ਵੂਮੈਨ ਟੀਚਰ ਐਵਾਰਡ’, ‘ਵਿਜੇ ਸ਼੍ਰੀ ਐਵਾਰਡ’ ਅਤੇ ‘ਵਰਸਿਸ ਐਵਾਰਡ ਫਾਰ ਬੈਸਟ ਪੇਪਰ’ ਆਦਿ ਤੋਂ ਇਲਾਵਾ ਅਣਗਿਣਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

