ਪੰਜਾਬ

ਸਾਬਕਾ ਸੀਨੀਅਰ ਅਧਿਕਾਰੀ ਔਜਲਾ ਅਤੇ ਅਜੈ ਮਹਾਜਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਐਡਵਾਈਜ਼ਰ ਨਿਯੁਕਤ

ਚੰਡੀਗੜ• 17 ਅਗਸਤ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਪਾਰਟੀ ਦੇ ਮੁੱਖ ਦਫਤਰ ਵਿੱਚ ਦੋ ਅਹਿਮ ਸਾਬਕਾ ਅਫਸਰਾਂ ਨੂੰ ਜਿੰਮੇਵਾਰੀ ਸੌਂਪੀ ਹੈ।

ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਬਕਾ ਸੀਨੀਅਰ ਅਧਿਕਾਰੀ ਜਿਹਨਾਂ ਵਿੱਚ ਸ੍ਰੀ ਪੀ.ਐਸ.ਔਜਲਾ (ਰਿਟਾਇਰਡ ਆਈ.ਏ.ਐਸ) ਅਤੇ ਸ਼੍ਰੀ ਅਜੈ ਮਹਾਜਨ ਸਾਬਕਾ ਐਡੀਸ਼ਨਲ ਪ੍ਰਮੁੱਖ ਸਕੱਤਰ ਦੇ ਨਾਮ ਸ਼ਾਮਲ ਹਨ ਨੂੰ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੇ ਸੀਨੀਅਰ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ। ਇਹ ਦੋਵੇਂ ਐਡਵਾਈਜ਼ਰ ਪਾਰਟੀ ਦੇ ਮੁੱਖ ਦਫਤਰ ਵਿੱਚ ਲਗਾਤਾਰ ਬੈਠਣਗੇ ਅਤੇ ਪਾਰਟੀ ਦਫਤਰ ਵਿੱਚ ਲਗਾਤਾਰ ਪਹੁੰਚ ਰਹੀਆਂ ਵੱਖ-ਵੱਖ ਤਰ•ਾਂ ਦੀਆਂ ਸ਼ਿਕਾਇਤਾਂ ਅਤੇ ਤਕਲੀਫਾਂ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣਗੇ।
ਡਾ. ਚੀਮਾ ਨੇ ਕਿਹਾ ਕਿ ਉਪਰੋਕਤ ਦੋਵੇਂ ਅਫਸਰ ਇੱਕ ਵਧੀਆ ਪ੍ਰਸ਼ਾਸ਼ਨਿਕ ਅਧਿਕਾਰੀ ਵਜੋਂ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਾਲ ਬਤੌਰ ਉਪ ਮੁੱਖ ਮੰਤਰੀ ਦੇ ਨਾਲ ਉਚ ਅਹੁਦਿਆਂ ਤੇ ਬਿਰਾਜਮਾਨ ਰਹੇ ਹਨ ਅਤੇ ਆਪਣੀ ਮਿਹਨਤ ਅਤੇ ਲੋਕਪੱਖੀ ਸੁਭਾਅ ਦੇ ਤੌਰ ਤੇ ਉਹਨਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਉਪਰੋਕਤ ਸਾਬਕਾ ਅਧਿਕਾਰੀਆਂ ਦੇ ਐਡਵਾਈਜਰ ਦੇ ਤੌਰ ਤੇ ਦਫਤਰ ਵਿੱਚ ਬੈਠਣ ਨਾਲ ਪਾਰਟੀ ਦੇ ਮੁੱਖ ਦਫਤਰ ਦੀ ਕਾਰਗੁਜਾਰੀ ਹੋਰ ਬਿਹਤਰ ਹੋਵੇਗੀ।

Leave a Reply

Your email address will not be published. Required fields are marked *