ਅਮਰਿੰਦਰ ਸਰਕਾਰ ਨੇ 5 ਮਹੀਨਿਆਂ ਵਿਚ ਇਹ ਸਾਬਤ ਕੀਤਾ ਕਿ ਕਾਂਗਰਸ ਕਦੇ ਵੀ ਪੰਜਾਬ ਦਾ ਭਲਾ ਨਹੀ ਕਰ ਸਕਦੀ : ਚੰਦੂਮਾਜਰਾ
ਬੌਸਰਕਲਾਂ ਵਿਖੇ ਵਾਟਰ ਵਰਕਸ ਤੇ ਹੋਰ ਵਿਕਾਸ ਕਾਰਜ ਕਰਾਏ ਸੁਰੂ
ਪਟਿਆਲਾ 17 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਵਿਧਾਨ ਸਭਾ ਹਲਕਾ ਸਨੋਰ ਦੇ ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਅਮਰਿਦੰਰ ਸਰਕਾਰ ਦੀ 5 ਮਹੀਨਿਆਂ ਕੀ ਕਾਰਗੁਜਾਰੀ ਨੇ ਇਹ ਸਾਬਤ ਕਰ ਦਿਤਾ ਹੈ ਕਿ ਕਾਂਗਰਸ ਸਰਕਾਰ ਕਦੇ ਵੀ ਪੰਜਾਬ ਤੇ ਪੰਜਾਬੀਅਤ ਦਾ ਭਲਾ ਨਹੀ ਕਰ ਸਕਦੀ , ਚੰਦੂਮਾਜਰਾ ਅਜ ਇਥੇ ਪਿੰਡ ਬੋਸਰਕਲਾਂ ਵਿਖੇ ਵਿਕਾਸ ਕਾਰਜਾਂ ਦੀ ਸੁਰੂਆਤ ਮੋਕੇ ਕੰਮ ਕਰ ਰਹੇ ਸਨ।
ਇਸ ਮੋਕੇ ਹਰਫੂਲ ਸਿੰਘ ਬੋਸਰਕਲਾਂ ਵਾਈਸ ਚੈਅਰਮੈਨ , ਹਰਮੇਲ ਸਿੰਘ ਸਰਪੰਚ, ਗੁਰਮੇਲ ਸਿੰਘ ਪ੍ਰਧਾਨ, ਨਿਰਮਲ ਸਿੰਘ ਪੰਚ, ਗੁਰਮੀਤ ਸਿੰਘ ਪੰਚ , ਸੇਰ ਸਿੰਘ , ਕੁਲਦੀਪ ਸਿੰਘ ਨੰਬਰਦਾਰ, ਦਲੀਪ ਸਿੰਘ , ਨਰੰਗ ਸਿੰਘ , ਸਰਬੜ ਸਿੰਘ , ਜਰਨੈਲ ਭੰਗੂ, ਲਖਬੀਰ ਸਿੰਘ , ਜਸਪਾਲ ਭੰਗੂ, ਗੁਰਪਾਲ ਸਿੰਘ ਤੇ ਹੋਰ ਵੀ ਨੇਤਾ ਹਾਜਰ ਸਨ।
ਵਿਧਾਇਕ ਹਰਿਦੰਰਪਾਲ ਸਿੰਘ ਚੰਦੂਮਾਜਰਾ ਨੇ ਸਭ ਤੋ ਪਹਿਲਾਂ ਪਿੰਡ ਵਿਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਤੇ ਫਿਰ ਕੇਂਦਰ ਸਰਕਾਰ ਦੀ ਸਕੀਮ ਅਧੀਨ ਟੁਆਲਿਟਾਂ ਦਾ ਕੰਮ ਸੁਰੂ ਕਰਵਾਇਆ । ਚੰਦੂਮਾਜਰਾ ਨੇ ਇਸ ਮੋਕੇ ਵਾਟਰ ਵਰਕਸ ਦੇ ਚਲ ਰਹੇ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਤੇ ਸਹਿਰਾਂ ਦੇ ਵਿਕਾਸ ਕਾਰਜਾਂ ਵਿਚ ਕੋਈ ਬਾਕੀ ਨਹੀ ਛੱਡੀ ਤੇ ਅਜ ਕਾਂਗਰਸ ਨੇ ਅਕਾਲੀ ਸਰਕਾਰ ਵਲੋਂ ਭੇਜੇ ਪੇਸੈ ਵੀ ਵਾਪਸ ਮੰਗਵਾ ਕੇ ਲੋਕਾ ਨਾਲ ਧਰੋਹ ਕਮਾਇਆ ਹੈ , ਇਸ ਕਰਕੇ ਲੋਕ ਕਦੇ ਵੀ ਕਾਂਗਰਸ ਸਰਕਾਰ ਨੂੰ ਮਾਫ ਨਹੀ ਕਰਨਗੇ ।
ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫਲਾਪ ਸਿੰਧ ਹੋਈ ਹੈ ਇਸ ਕਾਰਨ ਅਜ ਇਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ , ਉਹਨਾਂ ਕਿਹਾ ਕਿ ਕਾਂਗਰਸ ਵਲੋਂ ਕਿਸਾਨਾਂ ਨਾਲ ਕੋਝਾ ਮਜਾਕ ਕੀਤੇ ਜਾਣ ਕਾਰਨ ਅਜ ਕਿਸਾਨ ਪੰਜਾਬ ਵਿਚ ਖੁਦਕਸੀਆਂ ਕਰ ਰਹੇ ਹਨ ਪਰ ਰਾਜ ਸੱਤਾ ਦਾ ਆਨੰਦ ਮਾਣ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਕ ਵਾਰ ਗਲਤੀ ਕਰ ਬੇਠੈ ਹਨ ਪਰ ਹੁਣ ਮੁੜ ਦੁਆਰਾ ਕਾਂਗਰਸ ਨੂੰ ਮਜਾ ਚੁਕਾਉਣ ਲਈ ਤਿਆਰ ਹਨ।

