ਵੀ.ਸੀ. ਨੇ ਵਿਦਿਆਰਥਣ ਦੀ ਸ਼ਿਕਾਇਤ ‘ਤੇ ਮਾਮਲੇ ਦੀ ਜਾਂਚ ਤੱਕ ਡਰਾਈਵਰ ਅਹੁਦੇ ਤੋਂ ਲਾਂਭੇ
‘ਵਰਸਿਟੀ ‘ਚ ਲੜਕੀਆਂ ਤੇ ਮਹਿਲਾਵਾਂ ਦੀ ਸੁਰੱਖਿਆ ਪਹਿਲ ਦੇ ਆਧਾਰ ‘ਤੇ ਹੋਵੇਗੀ : ਬੀ.ਐਸ. ਘੁੰਮਣ
ਪਟਿਆਲਾ,19 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਯੂਨੀਵਰਸਿਟੀ ਦੀ ਵਿਦਆਰਥਣ ਵੱਲੋਂ ਬਸ ਡਰਾਈਵਰ ਦੇ ਖਿਲਾਫ ਕੀਤੀ ਗਈ ਸ਼ਿਕਾਇਤ ਪ੍ਰਤੀ ਸੰਵੇਦਸ਼ਨਸੀਲਤਾ ਦਿਖਾਉਂਦੇ ਹੋਏ ਵੀਸੀ ਪ੍ਰੋ. ਬੀ.ਐਸ ਘੁੰਮਣ ਨੇ ਅੱਜ ਅਪਣੇ ਸਾਰੇ ਰੁਝੇਵਿਆਂ ਨੂੰ ਛੱਡਦੇ ਹੋਏ ਇੱਕ ਉਂਚ ਪੱਧਰੀ ਮੀਟਿੰਗ ਕੀਤੀ।
ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰੋ ਘੁੰਮਣ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਲੜਕੀਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ।ਉਹਨਾਂ ਨੇ ਸਿਕਿਉਰਟੀ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਉਹਨਾਂ ਦੀ ਸਿਕਿਉਰਟੀ ਵਿੱਚ ਲਗਾਏ ਗਾਰਡਜ ਦਾ ਉਪਯੋਗ ਯੂਨੀਵਰਸਿਟੀ ਦੀ ਸੁਰੱਖਿਆ ਨੂੰ ਮਜਬੂਤ ਕਰਨ ਲਈ ਕੀਤਾ ਜਾਵੇ। ਇਹ ਉਹਨਾਂ ਦਾ ਘਰ ਹੈ ਇੱਥੇ ਉਹਨਾਂ ਨੂੰ ਕੋਈ ਵੀ ਖਤਰਾ ਨਹੀਂ ਹੈ।ਉਹਨਾਂ ਦਾ ਇਹ ਨਿਰਦੇਸ਼ ਬਾਕੀ ਅਧਿਕਾਰੀਆਂ ਲਈ ਇੱਕ ਸੰਕੇਤ ਹੈ ਕਿ ਉਹ ਅਪਣੀਆਂ ਜਰੂਰਤਾਂ ਦੀ ਬਜਾਇ ਅਪਣੀਆਂ ਜਿੰਮੇਵਾਰੀਆਂ ਪੂਰੀਆਂ ਕਰਨ ਨੂੰ ਪਹਿਲ ਦੇਣ।
ਇਸ ਦੌਰਾਨ ਉਹਨਾਂ ਨੇ ਅਪਣੇ ਪੀ.ਏ ਅਮਰਜੀਤ ਸਿੰਘ ਨੂੰ ਕਿਹਾ ਕਿ ਲੜ੍ਹਕੀਆਂ ਨੂੰ ਐਮਰਜੈਂਸੀ ਰੂਪ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਤੇ ਬਿਨਾਂ ਕਿਸੇ ਦੀ ਦਖਲ ਅੰਦਾਜੀ ਦੇ ਸਿੱਧੇ ਉਹਨਾਂ ਨੂੰ ਮਿਲਣ ਦੇਣ।ਤਾਂ ਕਿ ਉਹਨਾਂ ਦੀ ਸਮੱਸਿਆ ਦਾ ਨਿਪਟਾਰਾ ਜਲਦੀ ਕੀਤਾ ਜਾ ਸਕੇ।
ਵੀ.ਸੀ ਨੇ ਸਿਕਿਉਰਟੀ ਅਫਸਰ ਨੂੰ ਨਿਰਦੇਸ਼ ਜਾਰੀ ਕੀਤੇ ਕਿ ਯੂਨੀਵਰਸਿਟੀ ਵਿੱਚ ਸੁਰੱਖਿਆ ਸਬੰਧੀ ਗਸ਼ਤ ਵਧਾਈ ਜਾਵੇ। ਖਾਸ ਤੌਰ ਤੇ ਉਹਨਾਂ ਹਿੱਸਿਆਂ ਵਿੱਚ ਨਜਰ ਜਿਆਦਾ ਰੱਖੀ ਜਾਵੇ ਜਿਸ ਪਾਸੇ ਵਿਦਿਆਰਥਣਾਂ ਦੀ ਆਵਾਜਾਹੀ ਜਿਆਦਾ ਹੈ ਤਾਂ ਕਿ ਲੜਕੀਆਂ ਜਿਆਦਾ ਸੁਰੱਖਿਅਤ ਮਹਿਸੂਸ ਕਰ ਸਕਣ ਅਤੇ ਉਹਨਾਂ ਦੇ ਪਰਿਵਾਰਾਂ ਤੱਕ ਇਹ ਸੰਦੇਸ਼ ਜਾਵੇ ਕਿ ਉਹਨਾਂ ਦੀਆਂ ਲੜਕੀਆਂ ਕੈਂਪਸ ਵਿੱਚ ਸੁਰੱਖਿਅਤ ਹਨ।
ਵੀਸੀ ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਸੈਕਸੁਅਲ ਹਰਾਸਮੈਂਟ ਤੋਂ ਰੋਕਣ ਲਈ ਢੁਕਵੇ ਕਦਮ ਚੁੱਕੇ ਜਾਣ। ਸਟਾਫ ਵੱਖ ਵੱਖ ਵਿਭਾਗਾਂ ਵਿੱਚ ਜਾ ਕੇ ਵਿਦਿਆਰਥਣਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਕਿ ਉਹ ਅਪਣੀ ਰੱਖਿਆ ਕਰਨ।ਵਾਰਡਨ ਨੂੰ ਵੀ ਵਿਦਿਆਰਥਣਾਂ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਰਹਿਣ ਦੀ ਲੋੜ ਦੀ ਹੈ, ਲੜਕੀਆਂ ਦੀ ਸੁਰੱਖਿਆ ਦੇ ਵਿਸ਼ੇ ਤੇ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਹੋਣੀ ਚਾਹੀਦੀ।ਇਸ ਸਬੰਧੀ ਉਹ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਬੈਠਕ ਕਰਨਗੇ ਤਾਂਕਿ ਇਸ ਸਬੰਧੀ ਹੋਰ ਕਦਮ ਚੁੱਕੇ ਜਾ ਸਕਣ।
ਮੀਟਿੰਗ ਦੇ ਅੰਤ ਵਿੱਚ ਵੀਸੀ ਨੇ ਡੀਐਸਡਬਲਿਊ ਨੂੰ ਹੋਸਟਲ ਵਿੱਚ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਬਣਾ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਵੀਸੀ ਨੇ ਕੈਂਪਸ ਵਿੱਚ ਲੱਗ ਸਾਰੇ ਆਰ.À ਵੀ ਦਰੁੱਸਤ ਕੀਤੇ ਜਾਣ ਦੇ ਆਦੇਸ਼ ਦਿੱਤੇ। ਉਹਨਾਂ ਨੇ ਹੋਸਟਲ ਵਿੱਚ ਅਨੁਸ਼ਾਸਨ ਬਣਾ ਕੇ ਰੱਖਣ ਸਬੰਧੀ ਵੀ ਵਾਰਡਨਾਂ ਨਾਲ ਚੈਕਿੰਗ ਕੀਤੇ ਜਾਣ ਨੂੰ ਵੀ ਅਪਣੀ ਰੋਜਾਨਾਂ ਗਤੀਵਿਧੀ ਦਾ ਹਿੱਸਾ ਦੱਸਿਆ।
ਮੀਟਿੰਗ ਵਿੱਚ ਰਜਿਸਟਰਾਰ ਡਾ. ਐਮ.ਐਸ ਨਿੱਝਰ, ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ ਢਿੱਲੋ, ਸਿਕਉਰਟੀ ਅਫਸਰ ਕੈਪਟਨ ਗੁਰਤੇਜ਼ ਸਿੰਘ, ਡਾਇਰੈਕਟਰ ਵੂਮਨ ਸਟੰਡੀਜ ਸੈਂਟਰ ਡਾ. ਰਿਤੂ ਲਹਿਲ, ਪੰਜਾਬੀ ਵਿਭਾਗ ਦੇ ਮੁਖੀ ਡਾ. ਜੇ.ਐਸ ਸੈਣੀ, ਅਤੇ ਡਾਇਰੈਕਟਰ ਮੀਡਿਆ ਸੈਂਟਰ ਪ੍ਰੋ. ਗੁਰਮੀਤ ਸਿੰਘ ਮਾਨ ਸ਼ਾਮਿਲ ਹੋਏ। ਮਸਲੇ ਦੀ ਜਾਂਚ ਪੂਰੀ ਹੋਣ ਤੱਕ ਮਹਿਤਾਬ ਨੂੰ ਬੱਸ ਡਰਾਇਵਰੀ ਦੇ ਪਦ ਤੋਂ ਹਟਾ ਦਿੱਤਾ ਗਿਆ।

