ਵਾਰਡ ਨੰ 46 ਵਿਖੇ 12ਵੇਂ ਨਗਰ ਖੇੜਾ ਜਗਰਾਤੇ ਦਾ ਆਯੋਜਨ
ਪਟਿਆਲਾ, 20 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਬਾਬਾ ਜੀਵਨ ਸਿੰਘ ਨਗਰ ਪਾਸੀ ਰੋਡ ਵਾਰਡ ਨੰ 46 ਵਿਖੇ ਪੰਜਾਬ ਅਰਬਨ ਡਿਵੈਲਪਮੈਂਟ ਸੈੱਲ ਦੇ ਚੇਅਰਮੈਨ ਵਿਜੈ ਕੁਮਾਰ ਕੂਕਾ ਦੀ ਅਗਵਾਈ ਹੇਠ 12ਵੇਂ ਨਗਰ ਖੇੜਾ ਜਗਰਾਤੇ ਦਾ ਆਯੋਜਨ ਕੀਤਾ ਗਿਆÍ
ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਨੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੀ. ਕੇ. ਪੁਰੀ, ਕੇ. ਕੇ. ਸ਼ਰਮਾ ਅਤੇ ਸੰਜੀਵ ਸ਼ਰਮਾ ਬਿੱਟੂ ਅਤੇ ਹਨੀ ਸੇਖੋਂ ਵੀ ਪਹੁੰਚੇ। ਇਸ ਮੌਕੇ ਪ੍ਰਨੀਤ ਕੌਰ ਤੇ ਵਿਜੈ ਕੂਕਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਧਾਰਮਿਕ ਆਯੋਜਨਾਂ ਨਾਲ ਲੋਕਾਂ ਵਿਚ ਰੱਬ ਪ੍ਰਤੀ ਆਸਥਾ ਵਧਦੀ ਹੈ ਨਾਲ ਹੀ ਇਲਾਕਾ ਨਿਵਾਸੀਆਂ ਨੇ ਪ੍ਰਨੀਤ ਕੌਰ ਨੂੰ ਇਲਾਕੇ ਦੀਆਂ ਕੁੱਝ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਇਸ ਉਪਰੰਤ ਇਲਾਕਾ ਵਾਸੀਆਂ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਰੇਸ਼ ਦੁੱਗਲ, ਐੱਨ. ਐੱਸ. ਕੌਹਰੀਆਂ, ਹਰਵਿੰਦਰ ਨਿੱਪੀ, ਐੱਸ. ਐੱਸ. ਵਾਲੀਆ, ਅਮਰਜੀਤ ਸ਼ਰਮਾ, ਗੁਰਸੇਵਕ ਲਹਿਲ, ਨਰਿੰਦਰ ਬਾਂਸਲ, ਅਸ਼ੋਕ ਖੰਨਾ, ਰਾਜਿੰਦਰ ਪੱਪੀ, ਦੀਪ ਕੁਮਾਰ ਦੀਪੀ, ਰਿਸ਼ੀਪਾਲ ਪ੍ਰਧਾਨ, ਚਰਨਜੀਤ ਕੁਮਾਰ, ਮੁਕੇਸ਼ ਰਾਹੀ, ਲੱਕੀ ਬਾਗੜੀ, ਰਾਜਿੰਦਰ ਪਪਲਾ, ਰਾਜ ਕੁਮਾਰ, ਇਕਬਾਲ ਰਾਜੂ, ਅਵਤਾਰ ਸਿੰਘ, ਕ੍ਰਿਪਾਲ ਸਿੰਘ, ਰਾਜੀਵ ਕੁਮਾਰ ਅਤੇ ਮਨਸ਼ਿਕ ਗਰਗ ਆਦਿ ਮੌਕੇ ‘ਤੇ ਮੌਜੂਦ ਸਨ।

