ਪਟਿਆਲਾ

ਗੌਰਮਿੰਟ ਕੁਆਰਟਰਜ਼ ਰੈਜ਼ੀਡੈਂਟਸ ਐਸੋਸੀਏਸ਼ਨ ਘਲੌੜੀ ਗੇਟ ਦੇ ਬਿਕਰਮਜੀਤ ਸਿੰਘ ਚੁਣੇ ਗਏ ਕਾਜਰਕਾਰਜੀ ਪ੍ਰਧਾਨ

ਪਟਿਆਲਾ, 20 ਅਗਸਤ (ਮਧੂਸਾਰ ਬਿਊਰੋ) ਗੌਰਮਿੰਟ ਕੁਆਰਟਰਜ਼ ਰੈਜ਼ੀਡੈਂਟਸ ਐਸੋਸੀਏਸ਼ਨ ਘਲੌੜੀ ਗੇਟ ਦੀ ਇਕ ਵਿਸ਼ੇਸ਼ ਮੀਟਿੰਗ ਕੁਆਰਟਰਾਂ ਵਿਚ ਕੀਤੀ ਗਈ ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਬਿਕਰਮਜੀਤ ਸਿੰਘ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਐਸੋ. ਦਾ ਕਾਰਜਕਾਰੀ ਪ੍ਰਧਾਨ ਚੁਣਿਆਂ ਗਿਆ ਹੈ।

ਇਸ ਮੌਕੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਰਕਾਰੀ ਕੁਆਰਟਰਾਂ ਵਿਚ ਰਹਿਣ ਵਾਲੇ ਸਾਰੇ ਪਰਿਵਾਰ ਇਕ ਮੁਹੱਲੇ ਵਾਂਗ ਹਨ ਅਤੇ ਜਦੋਂ ਦੀ ਐਸੋ. ਹੋਂਦ ਵਿਚ ਆਈ ਹੈ ਸਾਰੇ ਹੀ ਮਿਲਵਰਤਨ, ਜਿੰਮੇਵਾਰੀ, ਤਨਦੇਹੀ ਨਾਲ ਐਸੋ. ਨੂੰ ਹੋਰ ਚੰਗੇਰਾ ਬਣਾਉਣ ਲਈ ਕੰਮ ਕਰ ਰਹੇ ਹਨ। ਕੁਆਰਟਰਾਂ ਵਿਚ ਰੌਸ਼ਨੀ ਦਾ ਪ੍ਰਬੰਧ, ਨਿਕਾਸੀ, ਚਾਰ ਦੀਵਾਰੀ, ਪਾਣੀ ਦੀ ਟੈਂਕੀ ਅਤੇ ਕਾਲੋਨੀ ਵਾਲੇ ਰਸਤੇ ਵਿਚੋਂ ਨਿਕਲਣ ਵਾਲੇ ਰਸਤੇ ‘ਤੇ ਕਰਵਾਈ ਚਾਰ ਦੀਵਾਰੀ ਅਤੇ ਟੈਂਕੀਆਂ ‘ਤੇ ਚੜ੍ਹਨ ਲਈ ਪੌੜੀਆਂ ਦੇ ਪ੍ਰਬੰਧ ਦੇ ਨਾਲ-ਨਾਲ ਬਣਨ ਵਾਲੇ ਪਾਰਕਾਂ ਦੀਆਂ ਸਮੱਸਿਆਵਾਂ ਵੀ ਹੱਲ ਕਰਵਾਈਆਂ ਹਨ। ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਜਲਦੀ ਹੀ ਇਕ ਵਫ਼ਦ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲੇਗਾ ਅਤੇ ਅਧੂਰੀਆਂ ਰਹਿੰਦੀਆਂ ਸਮੱਸਿਆਵਾਂ ਸਰਕਾਰ ਦੇ ਧਿਆਨ ਹਿਤ ਲਿਆਂਦੀਆਂ ਜਾਣਗੀਆਂ। ਇਸ ਮੌਕੇ ਚੇਅਰਮੈਨ ਐਮ. ਡੀ. ਚੌਹਾਨ, ਪ੍ਰਧਾਨ ਪ੍ਰਦੀਪ ਸ਼ਰਮਾ, ਸਕੱਤਰ ਪ੍ਰਮੋਦ ਗਰਗ, ਖਜਾਨਚੀ ਬੂਟਾ ਰਾਮ, ਪੀ. ਟੀ. ਆਈ. ਹਰੀਸ਼ ਸਿੰਘ ਰਾਵਤ, ਹਰਵੀਰ ਸਿੰਘ, ਜਸਵਿੰਦਰਸਿੰਘ, ਮਾਸਟਰ ਜਸਵੀਰ ਸਿੰਘ, ਮਲਕੀਤ ਜੇ. ਈ., ਗੁਰਚਰਨ ਧਨੋਆ, ਵਿਜੇ ਕੁਮਾਰ, ਸੋਹਨ ਲਾਲ, ਦੀਪਕ ਸ਼ਰਮਾ, ਗੁਰਧਿਆਨ ਸਿੰਘ, ਮਲਕੀਤ ਸਿੰਘ, ਕੰਪਿਊਟਰ ਅਧਿਆਪਕ ਜਸਵਿੰਦਰ ਸਿੰਘ, ਗੁਰਜੰਟ ਸਿੰਘ, ਹਰਦੀਪ ਸ਼ਰਮਾ, ਦਰਸ਼ਨ ਸਿੰਘ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *