ਦੇਸ਼-ਵਿਦੇਸ਼ਪੰਜਾਬ

ਤਿੰਨ ਤਲਾਕ ਗੈਰ-ਸੰਵਿਧਾਨਕ : ਸੁਪਰੀਮ ਕੋਰਟ

ਨਵੀਂ ਦਿੱਲੀ 22 ਅਗਸਤ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਸੁਪਰੀਮ ਕੋਰਟ ਨੇ 22 ਅਗਸਤ ਨੂੰ ਤਿੰਨ ਤਲਾਕ ਦੇ ਮਾਮਲੇ ‘ਤੇ ਅਹਿਮ ਫੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ ਵਿਚ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪੰਜ ਵੱਖ ਵੱਖ ਧਰਮਾਂ ਦੇ ਪੰਜ ਜੱਜਾਂ ਦੀ ਸੰਵਿਧਾਨ ਪੀਠ ਇਸ ਕੇਸ ਦੀ ਸੁਣਵਾਈ ਦੇ ਲਈ ਗਠਿਤ ਕੀਤੀ ਗਈ ਸੀ। ਇਸ ਤੋਂ ਪਹਿਲਾਂ 11 ਤੋਂ 18 ਮਈ ਤੱਕ ਰੋਜ਼ਾਨਾ ਸੁਣਵਾਈ ਤੋਂ ਬਾਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਰਾਖਵਾਂ ਰੱਖਦੇ ਹੋਏ 22 ਅਗਸਤ ਦਾ ਦਿਨ ਮੁਕਰਰ ਕੀਤਾ ਸੀ। ਸੁਣਵਾਈ ਦੇ ਦੌਰਾਨ ਕੋਰਟ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵਿਚ ਵਿਆਹ ਤੋੜਨ ਦੇ ਲਈ ਇਹ ਸਭ ਤੋਂ ਮਾੜਾ ਤਰੀਕਾ ਹੈ। ਇਹ ਗੈਰ ਜ਼ਰੂਰੀ ਹੈ। ਕੋਰਟ ਨੇ ਸਵਾਲ ਕੀਤਾ ਕਿ ਜੋ ਧਰਮ ਦੇ ਮੁਤਾਬਕ ਹੀ ਘਿਨੌਣਾ ਹੈ। ਕਾਨੂੰਨ ਦੇ ਤਹਿਤ ਇਸ ਨੂੰ ਗੈਰ ਕਾਨੂੰਨੀ ਠਹਿਰਾਇਆ ਜਾ ਸਕਦਾ ਹੈ?

ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਨ੍ਹਾਂ ਮਹਿਲਾਵਾਂ ਦੇ ਬਾਰੇ ‘ਚ ਤਿੰਨ ਤਲਾਕ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।
ਸਾਇਰਾ ਬਾਨੋ :
ਸਾਇਰਾ ਬਾਨੋ ਉਤਰਾਖੰਡ ਦੇ ਕਾਸ਼ੀਪੁਰ ਦੀ ਰਹਿਣ ਵਾਲੀ ਹੈ। ਸਾਇਰਾ ਬਾਨੋ ਨੇ ਪਿਛਲੇ ਸਾਲ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਤਿੰਨ ਤਲਾਕ ਅਤੇ ਵਿਆਹ ਕੀਤੇ ਜਾਣ ਦੀ ਸੰਵਿਧਾਨਕਤਾ ਨੂੰ ਚੁਣੌਤੀ ਦਿੱਤੀ ਸੀ, ਨਾਲ ਹੀ ਪਟੀਸ਼ਨ ਵਿਚ ਮੁਸਲਮਾਨਾਂ ਵਿਚ ਪ੍ਰਚਲਿਤ ਨੂੰਹ ਵਿਆਹ ਪ੍ਰਥਾ ਨੂੰ ਗਲਤ ਦੱਸਦੇ ਹੋਏ ਉਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਸੀ।
ਆਫਰੀਨ ਰਹਿਮਾਨ
ਜੈਪੁਰ ਦੀ ਰਹਿਣ ਵਾਲੀ ਆਫਰੀਨ ਦੇ ਪਤੀ ਨੇ ਸਪੀਡ ਪੋਸਟ ਦੇ ਜ਼ਰੀਏ ਤਲਾਕ ਦਾ ਪੱਤਰ ਭੇਜਿਆ ਸੀ। ਵਿਵਹਾਕ ਪੋਰਟ ਦੇ ਜ਼ਰੀਏ ਉਸ ਦਾ ਵਿਆਹ ਹੋਇਆ ਸੀ। ਅਫਰੀਨ ਰਹਿਮਾਨ ਨੇ ਵੀ ਤਲਾਕ ਦੇ ਮੁੱਦੇ ‘ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਫਰੀਨ ਦਾ ਦੋਸ਼ ਸੀ ਕਿ ਉਸ ਦੇ ਪਤੀ ਸਮੇਤ ਸਹੁਰੇ ਪੱਖ ਦੇ ਦੂਸਰੇ ਲੋਕਾਂ ਨੇ ਮਿਲਕੇ ਦਾਜ ਦੀ ਮੰਗ ਨੂੰ ਲੈ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਘਰੋਂ ਵਿਚੋਂ ਕੱਢ ਦਿੱਤਾ।
ਗੁਲਸ਼ਨ ਪਰਵੀਨ
ਉੱਤਰ ਪ੍ਰਦੇਸ਼ ਦੇ ਰਾਮਪੁਰਾ ਵਿਚ ਰਹਿਣ ਵਾਲੀ ਗੁਲਸ਼ਨ ਦਾ ਪਤੀ ਨੋਇਡਾ ਵਿਚ ਨੌਕਰੀ ਕਰਦਾ ਹੈ। ਇਕ ਦਿਨ ਗੁਲਸ਼ਨ ਦੇ ਪਤੀ ਨੇ ਦਸ ਰੁਪਏ ਦੇ ਸਟੰਪ ਪੇਪਰ ‘ਤੇ ਤਲਾਕਨਾਮਾ ਭੇਜਿਆ ਸੀ। ਵਿਆਹ ਦੇ ਤਿੰਨ ਸਾਲ ਬਾਦ 2016 ਵਿਚ ਉਸ ਦੇ ਪਤੀ ਨੇ ਤਲਾਕਨਾਮਾ ਭੇਜਿਆ ਸੀ। ਗੁਲਸ਼ਨ ਦਾ ਦੋ ਸਾਲ ਦਾ ਬੇਟਾ ਵੀ ਹੈ।
ਆਤਿਆ ਸਾਬਰੀ : ਉੱਤਰ ਪ੍ਰਦੇਸ਼ ਦੀ ਸਹਾਰਨਪੁਰ ਦੀ ਰਹਿਣ ਵਾਲੀ ਆਤੀਆ ਦੇ ਪਤੀ ਨੇ ਸਾਲ 2016 ਵਿਚ ਇਕ ਕਾਗਜ਼ ‘ਤੇ ਤਿੰਨ ਤਲਾਕ ਲਿਖਵਾਕੇ ਪਤਨੀ ਤੋਂ ਰਿਸ਼ਤਾ ਤੋੜ ਲਿਆ ਸੀ। ਸਾਲ 2012 ਵਿਚ ਦੋਵਾਂ ਦਾ ਵਿਆਹ ਹੋਇਆ ਸੀ। ਉਸ ਦੀਆਂ ਦੋ ਬੇਟੀਆਂ ਹਨ। ਆਤੀਆ ਦਾ ਦੋਸ਼ ਹੈ ਕਿ ਦੋ ਬੇਟੀਆਂ ਹੋਣ ਨਾਲ ਉਸ ਦੇ ਪਤੀ ਅਤੇ ਸਹੁਰੇ ਨਰਾਜ਼ ਸਨ। ਸਹੁਰੇ ਵਾਲਿਆਂ ਆਤਿਆ ਨੂੰ ਘਰ ਤੋਂ ਕੱਢਣਾ ਚਾਹੁੰਦੇ ਸਨ। ਉਸੇ ਜ਼ਹਿਰ ਦੇ ਕੇ ਮਾਰਨ ਦੀ ਕੋਸਿਸ਼ ਵੀ ਕੀਤੀ ਗਈ ਸੀ।
ਇਸ਼ਰਤ ਜਹਾਂ
ਤਿੰਨ ਤਲਾਕ ਨੂੰ ਸੰਵਿਧਾਨਕਾ ਨੂੰ ਚੁਣੌਤੀ ਦੇਣ ਵਾਲਿਆਂ ‘ਚ ਪੱਛਮੀ ਬੰਗਾਲ ਦੇ ਹਾਵੜਾ ਦੀ ਇਸ਼ਰਤ ਜਹਾਂ ਵੀ ਸ਼ਾਮਲ ਸੀ। ਇਸ਼ਰਤ ਨੇ ਆਪਣੀ ਅਰਜ਼ੀ ਵਿਚ ਕਿਹਾ ਸੀ ਕਿ ਵੁਸ ਦੇ ਪਤੀ ਨੇ ਦੁਬਈ ਤੋਂ ਹੀ ਉਨ੍ਹਾਂ ਨੂੰ ਫੋਨ ‘ਤੇ ਤਲਾਕ ਦੇ ਦਿੱਤਾ। ਇਸ਼ਰਤ ਨੇ ਕੋਰਟ ਨੂੰ ਦੱਸਿਆ ਸੀ ਕਿ ਉਸ ਦਾ ਵਿਆਹ 2001 ਵਿਚ ਹੋਇਆ ਅਤੇ ਉਸ ਦੇ ਬੱਚੇ ਵੀ ਹਨ, ਪਤੀ ਨੇ ਜ਼ਬਰੀ ਕੋਲ ਰੱਖਿਆ ਹੋਇਆ ਸੀ। ਇਸ਼ਰਤ ਨੇ ਅਰਜ਼ੀ ਦਾਇਰ ਕਰਕੇ ਤਿੰਨ ਤਲਾਕ ਨੂੰ ਅਸੰਵਿਧਾਨਕ ਤੌਰ ‘ਤੇ ਮੁਸਲਿਮ ਮਹਿਲਾਵਾਂ ਦੇ ਗੌਰਵਮਈ ਜੀਵਨ ਜਿਉਣ ਦੇ ਅਧਿਕਾਰ ਨੂੰ ਉਲੰਘਣਾ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *