ਬਿਜਲੀ ਨਿਗਮ ਦੇ ਬਠਿੰਡਾ, ਰੋਪੜ ਥਰਮਲ ਪਲਾਟਾਂ ਦੇ ਤਿੰਨ ਯੂਨਿਟ ਬੰਦ ਹੋਣ ਨਾਲ ਪੰਜਾਬ ‘ਚ ਬੇਰੁਜ਼ਗਾਰੀ ਹੋਰ ਵਧੇਗੀ : ਚਾਹਲ
ਪਟਿਆਲਾ 25 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਪੰਜਾਬ ਸਰਕਾਰ ਵੱਲੋ ਬਿਜਲੀ ਨਿਗਮ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮਨੈਂਜਮੇਟ ਵਾਲੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿਡਾਂ ਦੇ 460 ਮੈਗਾਵਾਟ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੁਪਰ ਥਰਮਲ ਪਲਾਂਟ ਰੋਪੜ ਦੇ 1260 ਮੈਗਾਵਾਟ ਦੇ ਤਿੰਨ ਯੁਨਿਟਾਂ ਨੂੰ ਬੰਦ ਕਰਨ ਦੇ ਯਤਨਾਂ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹਨਾਂ ਯੂਨਿਟਾਂ ਦੇ ਬੰਦ ਹੋਣ ਨਾਲ ਇਹਨਾਂ ਯੁਨਿਟਾਂ ਤੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਅਫਸਰਾਂ ਦੇ ਕੰਮ ਕਾਜ਼ ਤੇ ਭਾਰੀ ਅਸਰ ਪਵੇਗਾਂ।ਯੁਨਿਟ ਬੰਦ ਹੋਣ ਨਾਲ ਮੁਲਾਜਮਾਂ ਨੂੰ ਦੁਰ ਦੁਰਾਡੇ ਬਦਲਣ ਦਾ ਖਦਸ਼ਾ ਉਤਪੰਨ ਹੋ ਜਾਵੇਗਾ।
ਬਿਜਲੀ ਮੁਲਾਜ਼ਮ ਮੰਚ ਪੰਜਾਬ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਹੈ ਕਿ ਭਾਵੇ ਪੰਜਾਬ ਬਿਜਲੀ ਪੈਦਾਵਾਰ ਵਿੱਚ ਪ੍ਰਾਈਵੇਟ ਸੈਕਟਰ ਰਾਹੀ ਆਤਮ ਨਿਰਭਰ ਹੋ ਗਿਆ ਹੈ।ਪ੍ਰਤੰ ਪੰਜਾਬ ਦੇ ਇਹਨਾਂ ਸਰਕਾਰੀ ਸੈਕਟਰ ਦੇ ਪਾਵਰ ਪ੍ਰੋਜਕਟਾਂ ਨੇ ਪੰਜਾਬ ਦੇ ਖੇਤੀ ਸੈਕਟਰ ਨੂੰ ਆਤਮ ਨਿਰਭਰ ਕਰਨ ਚ ਅਹਿਮ ਭੁਮਿਕਾਂ ਨਿਭਾਈ ਹੈ।ਬਿਜਲੀ ਮੁਲਾਜ਼ਮ ਮੰਚ ਨੇ ਕਿਹਾ ਕਿ ਇਹਨਾਂ ਥਰਮਲਾਂ ਕੋਲ ਬਹੁਤ ਸਾਰੀ ਮਸੀਨਰੀ ਤੇ ਜਮੀਨ ਹੈ।ਜਿਸ ਉਤੇ ਸਰਕਾਰੀ ਸ੍ਰਰਪਸਤੀ ਵਾਲੇ ਹੋਰ ਯੂਨਿਟ ਉਸਾਰੇ ਜਾ ਸਕਦੇ ਹਨ।ਉਹਨਾਂ ਦੋਸ਼ ਲਗਾਇਆ ਕਿ ਪ੍ਰਾਈਵੇਟ ਸੈਕਟਰ ਦੇ ਰਾਜਪੁਰਾ,ਤਲਵੰਡੀ ਸਾਬੋ ਤੇ ਗੋਇਦਵਾਲ ਸਾਹਿਬ ਪਾਵਰ ਪ੍ਰੋਜਕਟਾਂ ਤੇ ਪੰਜਾਬ ਦੇ ਲੋਕਾਂ ਨੂੰ ਨੋਕਰੀ ਤੇ ਘੱਟ ਰੱਖਿਆਂ ਜਾਦਾਂ ਹੈ।ਪ੍ਰਾਈਵੇਟ ਪ੍ਰੋਜਕਟਾਂ ਦੀ ਉਸਾਰੀ ਨਾਲ ਪੰਜਾਬ ਵਿਚੋ ਬੇਰੁਜ਼ਗਾਰੀ ਖਤਮ ਕਰਨ ਵਿੱਚ ਬਹੁਤੀ ਮਦਦ ਨਹੀ ਮਿਲੇਗੀ।ਉਹਨਾਂ ਕਿਹਾ ਕਿ ਥਰਮਲ ਮੁਲਾਜਮਾਂ ਦੀਆਂ ਸਮੱਸਿਆਵਾ ਤੇ ਸਰਕਾਰੀ ਸੈਕਟਰ ਦੇ ਥਰਮਲ ਦੀ ਉਸਾਰੀ ਲਈ ਜਥੇਬੰਦੀਆਂ ਦੇ ਆਗੂ ਸਰਕਾਰ ਵੱਲੋ ਸ੍ਰੀ ਬ੍ਰਹਮ ਮਹਿੰਦਰਾਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀ ਅਗਵਾਈ ਹੇਠ ਬਣਾਈ ਕਮੇਟੀ ਨੂੰ ਜਲਦੀ ਹੀ ਮਿਲੇਗੀ।ਜਥੇਬੰਦੀਆਂ ਨੇ ਮੰਗ ਕੀਤੀ ਕਿ ਪਾ੍ਰਈਵੇਟ ਸੈਕਟਰ ਨਾਲ ਬਿਜਲੀ ਖਰੀਦ ਸਬੰਧੀ ਸਮਝੋਤਿਆਂ ਨੂੰ ਵੀ ਮੁੜ ਵਿਚਾਰਿਆ ਜਾਵੇ।

