ਸੰਪਾਦਕੀਪੰਜਾਬਪਟਿਆਲਾਲੇਖ

‘ਕਰਫਿਊ’, ‘ਕਰਫਿਊ’ ਹੁੰਦਾ

ਕੰਵਰ ਬੇਦੀ
ਬਾਬਾ ਰਾਮ ਰਹੀਮ ਮਾਮਲੇ ‘ਤੇ ਫੈਸਲਾ ਆਉਣ ਤੋਂ ਬਾਅਦ ਕਈ ਸ਼ਹਿਰਾਂ ‘ਚ ਕਰਫਿਊ ਰੱਖਿਆ ਗਿਆ। ਮੁੱਖ ਮੰਤਰੀ ਦਾ ਸਹਿਰ ਪਟਿਆਲਾ ਹੋਣ ਕਾਰਨ ਇਸ ਸ਼ਹਿਰ ਨੂੰ ਵੀ ਕਰਫਿਊ ਦੇ ਭਾਗ ਲੱਗੇ।

ਕਰਫਿਊ ਦੇ ਇਸ ਨਜ਼ਾਰੇ ਨੂੰ ਮੈਂ ਪਹਿਲਾਂ ਵੀ ਤੱਕ ਚੁੱਕਿਆ ਹਾਂ, ਜਿਥੋਂ ਤੱਕ ਮੈਨੂੰ ਯਾਦ ਹੈ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੰਜਾਬ ‘ਚ 1989-90 ਦੇ ਦੌਰ ‘ਚ ਕਰਫਿਊ ਲੱਗਿਆ ਸੀ। ਕਾਫੀ ਅਰਸੇ ਤੋਂ ਬਾਅਦ ‘ਕਰਫਿਊ’ ਦੂਸਰੀ ਵਾਰ ਵੇਖਣ ਨੂੰ ਮਿਲਿਆ। ‘ਕਰਫਿਊ’ ਬਾਰੇ ਅਕਸਰ ਜਦੋਂ ਵੀ ਜੰਮੂ-ਕਸ਼ਮੀਰ, ਸ੍ਰੀਨਗਰ ਦੀ ਗੱਲ ਚੱਲਦੀ ਹੈ ਤਾਂ ਲੋਕਾਂ ਨੂੰ ਸਿਰਫ ਤੇ ਸਿਰਫ ਅਖ਼ਬਾਰਾਂ ਦੀਆਂ ਖ਼ਬਰਾਂ ‘ਚ ਹੀ ਕਰਫਿਊ ਦੀਆਂ ਤਸਵੀਰਾਂ ਲੱਗੀਆਂ ਵਿਖਾਈ ਦਿੰਦੀਆਂ, ਤਾਹੀਓ ਸ਼ਾਇਦ ਲੋਕ ‘ਕਰਫਿਊ’ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਭਾਵੇਂ ਸੂਬੇ ਪੰਜਾਬ ‘ਚ ਜੰਮੂ ਕਸ਼ਮੀਰ ਵਰਗੇ ਹਾਲਾਤ ਕਦੇ ਨਹੀਂ ਪਨਪੇ ਅਤੇ ਕਦੇ ਪਨਪਣ ਵੀ ਨਾ ਕਿਉਂਕਿ ਅਜਿਹੇ ‘ਕਰਫਿਊ’ ਦਾ ਅਹਿਸਾਸ ਲੋਕਾਂ ਨੂੰ ਇਕ ਦਿਨ ‘ਚ ਹੋ ਗਿਆ ਹੈ। ‘ਕਰਫਿਊ’ ਦੌਰਾਨ ਲੋਕਾਂ ਨੂੰ ਸਾਰਾ ਕੁਝ ਅਸਥਿਰ ਮਹਿਸੂਸ ਹੋ ਰਿਹਾ ਸੀ। ਲੋਕਾਂ ‘ਚ ‘ਕਰਫਿਊ’ ਵੇਖਣ ਦਾ ਚਾਅ ਕੁਝ ਲੋਕਾਂ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਨ੍ਹਾਂ ਨੂੰ ਪੁਲਿਸ ਦੇ ਡੰਡਿਆਂ ਦਾ ਪ੍ਰਸ਼ਾਦ ਛਕਣਾ ਪਿਆ। ‘ਫੂਕਰਾਪਣ’ ਸਾਡੇ ਪੰਜਾਬੀਆਂ ਦੇ ਸੁਭਾਅ ‘ਚ ਹੀ ਨਹੀਂ ਅਸੀਂ ‘ਫੁਕਰਾਪਣ’ ਦੇ ਆਦਿ ਹੋ ਗਏ ਹਾਂ, ਜਿਸ ਕਾਰਨ ‘ਕਰਫਿਊ’ ‘ਚ ‘ਕੁੱਟ’ ਪੈਣੀ ਸੁਭਾਵਕ ਸੀ। ‘ਕਰਫਿਊ’ ‘ਚ ਮੈਂ ਵੀ ਘਰੋਂ ਨਿਕਲਿਆ, ਕਿਉਂਕਿ ਪੱਤਰਕਾਰਤਾ ਨਾਲ ਜੁੜਿਆ ਹੋਣ ਕਾਰਨ ‘ਫੀਲਡ’ ‘ਚ ਆਉਣਾ ਪੈਂਦਾ ਹੈ। ਅਜੇ ਮੈਂ ਘਰੋਂ ਕੁਝ ਹੀ ਦੂਰੀ ਤੇ ਨਿਕਲਿਆ ਸੀ ਕਿ ਮੇਰੀਆਂ ਅੱਖਾਂ ਸਾਹਮਣੇ ਅਰਬਨ ਅਸਟੇਟ ਬਾਈਪਾਸ, ਗੁਰੂ ਨਾਨਕ ਨਗਰ, ਬੱਸ ਸਟੈਂਡ ‘ਤੇ ‘ਪੁਲਿਸ’ ‘ਡੰਡਿਆਂ’ ਨਾਲ ਲੋਕਾਂ ਦਾ ਕਰਫਿਊ ‘ਚ ਘੁੰਮਣ ਦਾ ਫੁੱਕਰਾਪਣ ਕੱਢ ਰਹੀ ਸੀ। ‘ਡੰਡੇ’ ਤੋਂ ਡਰਦਾ ਮੈਂ ਵੀ ਖਿਸਕਣਾ ਬੇਹਤਰ ਸਮਝਿਆ ਕਿਉਂਕਿ ‘ਡੰਡੇ’ ਅੱਗੇ ‘ਭੂਤ’ ਨੱਚਦੇ। ‘ਕਰਫਿਊ’ ਹੋਣ ਕਾਰਨ ਪੁਲਿਸ ਅਧਿਕਾਰੀਆਂ ਦੀ ਭਾਵੇਂ ਡਿਊਟੀ ਸੀ ਕਿ ਉਹ ‘ਚਿੜੀ’ ਨਾ ਫੜਕਣ ਨਾ ਦੇਣ, ਪਰ ਕਚੀਚੀਆਂ ਵੱਟਕੇ ‘ਲੋਕਾਂ’ ਨੂੰ ਕੁੱਟਣਾ ਮੈਨੂੰ ਪੁਲਿਸ ਦਾ ਇਹ ਵਰਤਾਰਾ ਇਸ ਕਰਕੇ ਨਹੀਂ ਫੱਬਿਆ ਕਿਉਂਕਿ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਉਨ੍ਹਾਂ ਨੂੰ ‘ਕਰਫਿਊ’ ‘ਚ ਪਹਿਲੀ ਵਾਰ ‘ਡੰਡਾ’ ਫੇਰਨ ਦਾ ਮੌਕਾ ਮਿਲਿਆ ਹੋਵੇ। ਮੈਂ ਸੋਚ ਰਿਹਾ ਸੀ ਕਿ ਖੈਰ ਪੁਲਿਸ ‘ਵਾਰਨਿੰਗ’ ਵੀ ਦੇ ਸਕਦੀ ਸੀ, ਪ੍ਰੰਤੂ ‘ਕਰਫਿਊ’ ਹੋਣ ਕਾਰਨ ਉਹ ਵੀ ਬੇਵੱਸ ਜਾਪ ਰਹੇ ਸਨ। ‘ਕਰਫਿਊ’ ਦੌਰਾਨ ਪੁਲਿਸ ‘ਚ ‘ਡੰਡਾ’ ਫੇਰਨ ਦਾ ਚਾਅ ‘ਚ ਵਿਖਾਈ ਦਿੱਤਾ ਅਤੇ ਲੋਕ ‘ਕਰਫਿਊ’ ‘ਚ ਫੁਕਰੇਪਣ ਕਰਕੇ ਵੇਖਣਾ ਚਾਹੁੰਦੇ ਸਨ ਕਿ ‘ਕਰਿਫਊ’ ਕਿਸ ਤਰ੍ਹਾਂ ਦਾ ਹੁੰਦਾ। ਮਨ ਹੀ ਮਨ ‘ਚ ਮੈਂ ਸੋਚਦਾ ਚਲਾ ਗਿਆ ‘ਕਰਫਿਊ’ ‘ਕਰਫਿਊ’ ਹੁੰਦਾ ਅਜਿਹੇ ‘ਕਰਫਿਊ’ ਪੰਜਾਬ ਵਰਗੇ ਖੁਸ਼ਹਾਲ ਸੂਬੇ ‘ਚ ਗ੍ਰਹਿਣ ਬਣ ਕੇ ਨਾ ਹੀ ਲੱਗਣ ਤਾਂ ਚੰਗਾ ਹੈ ਕਿਉਂਕਿ ਸੂਬੇ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਸੰਤਾਪ ਆਪਣੇ ਪਿੰਢੇ ‘ਤੇ ਬਹੁਤ ਹੰਢਾਇਆ, ਜਿਥੋਂ ਤੱਕ ਮੇਰਾ ਖਿਆਲ ਅਤੀਤ ਨੂੰ ਵੇਖਣ ਮਗਰੋਂ ਸਾਨੂੰ ਸੰਭਲਦੇ ਹੋਏ ਅੱਗੇ ਵੱਧਣਾ ਚਾਹੀਦਾ। ਦੁਆ ਕਰਿਆ ਕਰੋ ‘ਕਰਫਿਊ’ ਨਾ ਹੀ ਲੱਗਣ।

Leave a Reply

Your email address will not be published. Required fields are marked *