ਹਰਿਆਣਾ ਰੋਡਵੇਜ ਨੂੰ 14 ਕਰੋੜ ਦਾ ਨੁਕਸਾਨ ਹੋਇਆ : ਟਰਾਂਸਪੋਰਟ ਮੰਤਰੀ
ਚੰਡੀਗੜ੍ਹ, 30 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਕਿਹਾ ਕਿ ਰਾਮ ਰਹਿਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੂਬੇ ਵਿਚ ਹੋਈ ਹਿੰਸਾ ਕਾਰਣ ਹਰਿਆਣਾ ਰੋਡਵੇਜ ਨੂੰ 14 ਕਰੋੜ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਦਿੰਦਆਂ ਉਨ੍ਹਾਂ ਦਸਿਆ ਕਿ ਸੂਬਾ ਵਿਚ 23 ਡਿਪੋ ਵਿਚੋਂ 6 ਡਿਪੋ, ਨਾਰਨੌਲ, ਫਰੀਦਾਬਾਦ, ਗੁਰੂਗ੍ਰਾਮ, ਪਲਵਲ, ਨੂੰਹ ਅਤੇ ਰਿਵਾੜੀ ਵਿਚ ਬਸਾਂ ਚਲਾਈ ਗਈ ਸੀ ਅਤੇ 16 ਅਤੇ 17 ਜਿਲ੍ਹਿਆਂ ਵਿਚ ਬਸ ਸੇਵਾ ਬੰਦ ਕਰ ਦਿੱਤੀ ਗਈ ਸੀ। ਉਨ੍ਹਾਂ ਦਸਿਆ ਕਿ ਸੂਬੇ ਵਿਚ ਬੱਸ ਸੇਵਾ ਨੂੰ ਸਹੀ ਢੰਗ ਨਾਲ ਸ਼ੁਰੂ ਕਰ ਦਿੱਤੀ ਗਈ ਹੈ, ਸਿਰਫ ਸਿਰਾਸ ਵਿਚ ਡੇਰੇ ਦੇ ਨੇੜਲੇ ਕਰਫਿਓ ਹੋਣ ਕਾਰਣ ਉਨ੍ਹਾਂ ਥਾਂਵਾਂ ‘ਤੇ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਹਿੰਸਾ ਵਿਚ ਹਰਿਆਣਾ ਰੋਡਵੇਜ, ਨਿੱਜੀ ਬੱਸਾਂ ਅਤੇ ਦੂਜੇ ਸੂਬਿਆਂ ਦੀ ਕਿਸੇ ਵੀ ਬੱਸ ਵਿਚ ਕੋਈ ਤੋੜਫੋੜ ਨਹੀਂ ਹੋਈ ਹੈ।
ਟਰਾਂਸਪੋਰਟ ਮੰਰਤੀ ਨੇ ਦਸਿਆ ਕਿ ਹਰਿਆਣਾ ਰੋਡਵੇਜ ਦੇ ਬੇੜੇ ਵਿਚ 600 ਨਵੀਂ ਬੱਸਾਂ ਲਿਆਉਣ ਦੀ ਯੋਜਨਾ ਹੈ। 300 ਬੱਸਾਂ ਲਈ ਹਾਈ ਪਾਵਰ ਪ੍ਰਚੇਜ ਕਮੇਟੀ ਤੋਂ ਮੰਜ਼ੂਰੀ ਲਈ ਜਾ ਚੁੱਕੀ ਹੈ।

