ਦੇਸ਼-ਵਿਦੇਸ਼ਪੰਜਾਬ

ਗੋਰਖਪੁਰ ‘ਚ ਦਿਮਾਗ਼ੀ ਬੁਖਾਰ ਨਾਲ 60 ਬੱਚਿਆਂ ਦੀ ਮੌਤ

ਗੋਰਖਪੁਰ 30 ਅਗਸਤ (ਏਜੰਸੀਆਂ) ਉੱਤਰ ਪ੍ਰਦੇਸ਼ ‘ਚ ਗੋਰਖਪੁਰ ਸਥਿਤ ਬਾਬਾ ਰਾਘਵਦਾਸ ਮੈਡੀਕਲ ਕਾਲਜ ‘ਚ ਪਿਛਲੇ 72 ਘੰਟਿਆਂ ‘ਚ ਦਿਮਾਗੀ ਬੁਖਾਰ ਅਤੇ ਹੋਰ ਬੀਮਾਰੀਆਂ ਨਾਲ ਪੀੜਤ 60 ਬੱਚਿਆਂ ਦੀ ਮੌਤ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ ਦਿਮਾਗ਼ੀ ਬੁਖਾਰ ਨਾਲ ਪੀੜਤ ਤੋਂ ਇਲਾਵਾ ਨਵਜੰਮੇ ਬੱਚੇ ਆਈ.ਸੀ.ਯੂ. ਅਤੇ ਪੀਡੀਆਟ੍ਰਿਕ ਆਈ.ਸੀ.ਯੂ. ਆਦਿ ਵਿਭਾਗਾਂ ਵਿਚ ਭਰਤੀ ਬੱਚੇ ਸ਼ਾਮਲ ਹਨ।

ਉਨ੍ਹਾਂ ਨੇ ਦੱਸਿਆ ਕਿ ਜਨਵਰੀ ਤੋਂ ਹੁਣ ਤੱਕ ਦਿਮਾਗ਼ੀ ਬੁਖਾਰ ਨਾਲ ਪੀੜਤ 760 ਰੋਗੀਆਂ ਨੂੰ ਬਾਬਾ ਰਾਘਵਦਾਸ ਮੈਡੀਕਲ ਕਾਲਜ ਵਿਚ ਇਲਾਜ ਲਈ ਭਰਤੀ ਕਰਵਾਇਆ, ਜਿਨ੍ਹਾਂ ‘ਚੋਂ 181 ਬੱਚਿਆਂ ਦੀ ਅਜੇ ਤੱਕ ਮੌਤ ਹੋ ਚੁਕੀ ਹੈ। ਮੈਡੀਕਲ ਕਾਲਜ ਵਿਚ ਦਿਮਾਗ਼ੀ ਬੁਖਾਰ ਨਾਲ ਪੀੜਤ 17 ਨਵੇਂ ਰੋਗੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਵਾਰਡ ਵਿਚ 105 ਮਰੀਜ਼ਾਂ ਦਾ ਇਲਾਜ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ। ਮੈਡੀਕਲ ਕਾਲਜ ਵਿਚ ਇਲਾਜ ਲਈ ਗੋਰਖਪੁਰ ਅਤੇ ਬਸਤੀ ਮੰਡਲ ਦੇ 7 ਜ਼ਿਲਿਆਂ ਤੋਂ ਇਲਾਵਾ ਆਜ਼ਮਗੜ੍ਹ, ਬਲੀਆ, ਗੋਂਡਾ, ਮਊ, ਗਾਜੀਪੁਰ, ਬਲਰਾਮਪੁਰ, ਅੰਬੇਡਕਰ ਨਗਰ, ਬਦਾਊਂ ਸਮੇਤ ਬਿਹਾਰ ਅਤੇ ਗੁਆਂਢੀ ਦੇਸ਼ ਨੇਪਾਲ ਦੇ ਮਰੀਜ਼ ਆਉਂਦੇ ਹਨ।

Leave a Reply

Your email address will not be published. Required fields are marked *