ਪਟਿਆਲਾ

ਦੇਹਧਾਰੀ ਬਾਬਿਆਂ ਦੇ ਖਾਤਮੇ ਲਈ ਸਖਤ ਕਾਨੂੰਨ ਸਮੇਂ ਦੀ ਲੋੜ : ਸਵਰਾਜ ਘੁੰਮਣ

ਸਰਕਾਰਾਂ ਨੈਤਿਕਤਾ ਵਾਲੀ ਜ਼ਿੰਮੇਵਾਰੀ ਨੂੰ ਵੀ ਸਮਝਣ
ਪਟਿਆਲਾ 3 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਡੇਰਾ ਮੁਖੀ ਰਾਮ ਰਹੀਮ ਨੂੰ ਜਿਣਸੀ ਸ਼ੋਸ਼ਣ ਮਾਮਲੇ ‘ਚ ਮਿਲੀ ਸਜ਼ਾ ਤੋਂ ਬਾਅਦ ਡੇਰਾਵਾਦ ਅਤੇ ਦੇਹਧਾਰੀ ਬਾਬਿਆਂ ਖਿਲਾਫ਼ ਰੋਸ ਲਹਿਰ ਦੇ ਚੱਲਦਿਆਂ ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਮਹਿਲਾ ਸੰਗਠਨ ਦੀ ਪ੍ਰਧਾਨ ਸਵਰਾਜ ਘੁੰਮਣ ਨੇ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਦੇ ਇਕ ਤੋਂ ਬਾਦ ਇਕ ਹੋਰ ਖੁਲਾਸਿਆਂ ਨੇ ਮਨੁੱਖਤਾ ਦਾ ਧਿਆਨ ਇਸ ਗੱਲ ਦਿਵਾਇਆ ਹੈ ਕਿ ਲੋਕਾਂ ਨੂੰ ਕਰਮਕਾਂਡ ਅਤੇ ਪਾਖੰਡਵਾਦ ਤੋਂ ਦੂਰ ਰਹਿੰਦੇ ਹੋਏ ਦੇਹਧਾਰੀ ਬਾਬਿਆਂ ਦੇ ਝਾਂਸੇ ‘ਚ ਨਹੀਂ ਆਉਣਾ ਚਾਹੀਦਾ ਅਤੇ ਸਿਰਫ ਪ੍ਰਮਾਤਮਾ ‘ਚ ਆਸਥਾ ਰੱਖਣਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਹਧਾਰੀ ਬਾਬਿਆਂ ਦੇ ਖਾਤਮੇ ਲਈ ਸਖਤ ਕਾਨੂੰਨ ਸਮੇਂ ਦੀ ਲੋੜ ਹੈ, ਜਿਨ੍ਹਾਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਸਵਰਾਜ ਘੁੰਮਣ ਨੇ ਕਿਹਾ ਕਿ ਡੇਰਾ ਰਾਮ ਰਹੀਮ ਨੇ ਸਮਾਜ ਸੇਵੀ ਕੰਮਾਂ ਅਤੇ ਹੋਰ ਸ਼ੋਸ਼ਲ ਐਕਟੀਵਿਟੀ ਦਾ ਸਹਾਰਾ ਲੈ ਕੇ ਆਪਣੇ ਕੀਤੇ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਕਾਨੂੰਨ ਨੇ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੇਰੇ ‘ਚ ਸਾਧਵੀਆਂ ਨਾਲ ਜਿਣਸੀ ਸ਼ੋਸ਼ਣ ਵਰਗੇ ਘਟਨਾਵਾਂ ਦੇ ਜੱਗ ਜ਼ਾਹਿਰ ਹੋਣ ਨਾਲ ਡੇਰੇ ਨਾਲ ਜੁੜੇ ਪੈਰੋਕਾਰਾਂ ਦੀ ਆਸਥਾ ਨੂੰ ਵੀ ਭਾਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਸਮਾਜ ਲਈ ਕਲੰਕ ਅਤੇ ਘਾਤਕ ਅਜਿਹੇ ਦੇਹਧਾਰੀ ਬਾਬਿਆਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ, ਜੋ ਲੋਕਾਂ ਨੂੰ ਆਪਣੇ ਚੁੰਗਲ ‘ਚ ਫਸਾ ਕੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ।
ਸਵਰਾਜ ਘੁੰਮਣ ਨੇ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਇਕ ਹੋਰ ਦੇਹਧਾਰੀ ਬਾਬੇ ਮਾਨ ਸਿੰਘ ਪਿਹੋਵਾ ਵਾਲਿਆਂ ਬਾਰੇ ਵੀ ਕਈ ਤਰ੍ਹਾਂ ਖੁਲਾਸੇ ਹੋ ਚੁੱਕੇ ਹਨ, ਜਿਸ ਦਾ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਗੰਭੀਰ ਨੋਟਿਸ ਲੈਂਦੇ ਹੋਏ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਸਲ ਮੀਡੀਏ ਰਾਹੀਂ ਇਕ ਵੀਡੀਓ ‘ਚ ਦੱਸਿਆ ਕਿ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਦੇ ਕੀਤੇ ਕਾਲੇ ਕਾਰਨਮਿਆਂ ਦਾ ਖੁਲਾਸਾ ਜਲੰਧਰ ਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਡਾਕਟਰ ਸੁਖਵਿੰਦਰ ਸਿੰਘ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਚੇਲਿਆਂ ਤੋਂ ਚਿਹਰੇ ‘ਤੇ ਤੇਜ਼ਾਬ ਸੁਟਵਾ ਦਿੱਤਾ, ਜੋ ਅੱਜ ਵੀ ਇਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਪ੍ਰਸ਼ਾਸਨ ਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਮਲੀ ਰੂਪ ‘ਚ ਕਾਰਵਾਈ ਕਰਨੀ ਚਾਹੀਦੀ ਹੈ।
ਸਵਰਾਜ ਘੁੰਮਣ ਨੇ ਸੀ.ਬੀ.ਆਈ. ਜੱਜ ਜਗਦੀਪ ਸਿੰਘ ਨੇ ਡੇਰਾ ਰਾਮ ਰਹੀਮ ਖਿਲਾਫ਼ ਜੋ ਸਖਤ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਆਉਣ ਨਾਲ ਇਨਸਾਫ ਲੈਣ ਵਾਲਿਆਂ ਦਾ ਕਾਨੂੰਨ ‘ਚ ਹੋਰ ਵੀ ਵਿਸ਼ਵਾਸ ਬੱਝਿਆ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਖੱਟਰ ਦੀ ਸਰਕਾਰ ਖਿੱਚਾਈ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰ ਦੇ ਇਸ਼ਾਰੇ ‘ਤੇ ਹਿੰਸਾ ਭੜਕੀ ਅਤੇ ਮਨੁੱਖਤਾ ਦਾ ਘਾਣ ਹੋਇਆ ਹੈ, ਜਦਕਿ ਸਰਕਾਰ ਨੂੰ ਨੈਤਿਕਤਾ ਵਾਲੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ।

Leave a Reply

Your email address will not be published. Required fields are marked *