ਪਟਿਆਲਾ

ਸ਼੍ਰੀ ਗੂਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ 67 ਖੂਨਦਾਨੀਆਂ ਨੇ ਖੂਨਦਾਨ ਕੀਤਾ

ਨੌਜਵਾਨ ਹੀ ਪੰਜਾਬ ਦੀ ਨੌਹਾਰ ਬਦਲਣ ਵਿੱਚ ਮੋਹਰੀ ਹੁੰਦੇ ਹਨ- ਇੰਦਰਜੀਤ ਸੰਧੂ

ਪਟਿਆਲਾ 30 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਰਮੀਆਂ ਵਿੱਚ ਅਕਸਰ ਬਲੱਡ ਬੈਕਾਂ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ। ਪਰ ਜੇਕਰ ਇੰਝ ਹੀ ਨੌਜਵਾਨ ਖੂਨਦਾਨ ਕਰਨ ਲਈ ਅੱਗੇ ਆਉਣ ਤਾਂ ਕਦੇ ਵੀ ਕਿਸੇ ਮਰੀਜ ਨੂੰ ਖੂਨ ਦੀ ਘਾਟ ਕਾਰਨ ਪਰੇਸ਼ਾਨ ਨਹੀ ਹੋਣਾ ਪਵੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਇੰਚਾਰਜ ਲੋਕ ਸਭਾ ਪਟਿਆਲਾ ਇੰਦਰਜੀਤ ਸੰਧੂ ਨੇ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ ਸਾਥੀਆਂ ਤੋਂ ਇਲਾਵਾ ਮਹਿਲਾ ਵਿੰਗ ਵਾਰਡ ਨੰਬਰ 23 ਵੱਲੋਂ ਉਮੰਗ ਵੈਲਫੇਅਰ ਫਾਊਡੇਸ਼ਨ ਦੇ ਮੈਂਬਰਜ ਸਹਿਯੋਗ ਨਾਲ ਬਾਜਵਾ ਕਾਲੋਨੀ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਖੂਨਦਾਨ ਕੈਂਪ ਅਤੇ ਲੰਗਰ ਲਗਾਉਣ ਮੌਕੇ ਕੀਤਾ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਸਮੇਂ ਸਮੇਂ ਸਿਰ ਕੀਤੇ ਜਾਣ ਵਾਲੇ ਉਪਰਾਲਿਆਂ ਵਿੱਚ ਬੂਟੇ ਲਗਾਉਣਾ, ਮੈਡੀਕਲ ਕੈਂਪ ਅਤੇ ਲੋਕ ਸਹੂਲਤਾਂ ਲਈ ਹੋਰ ਸਮਾਜਿਕ ਕੰਮ ਬੇਹੱਦ ਸ਼ਲਾਘਾਯੋਗ ਹਨ।

ਇਸ ਮੌੌਕੇ ਵਿਸ਼ੇਸ਼ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ ਦੇ ਬੀ ਸੀ ਵਿੰਗ ਦੇ ਪ੍ਰਧਾਨ ਰਣਜੋਤ ਹਢਾਣਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਇਸ ਤਰ੍ਹਾਂ ਨਾਲ ਮਨਾਉਣਾ ਬੇਹੱਦ ਸ਼ਲਾਘਾਯੋਗ ਹੈ ਕਿਉਂਕਿ ਪੰਜਾਬ ਦੇ ਕੁਝ ਨੌਜਵਾਨ ਆਪਣੇ ਗੁਰੂਆਂ ਪੀਰਾ ਅਤੇ ਵਿਰਸੇ ਨੂੰ ਵਿਸਾਰ ਚੁੱਕੇ ਹਨ। ਪਰ ਅੱਜ ਦੇ ਸਮੇਂ ਵਿੱਚ ਆਪਣੇ ਗੁਰੂਆਂ ਪ੍ਰਤੀ ਸਤਿਕਾਰ ਅਤੇ ਉਨ੍ਹਾਂ ਦੀ ਯਾਦ ਵਿੱਚ ਇਸ ਤਰ੍ਹਾਂ ਦੇ ਸਮਾਗਮ ਮੌਜੂਦਾ ਅਤੇ ਆਉਣ ਵਾਲੀ ਪੀੜੀ ਲਈ ਚਾਨਣ ਮੁਨਾਰਾ ਹਨ। ਇਸ ਮੌਕੇ ਸੰਸਥਾ ਦੇ ਆਰਗਨਾਈਜ਼ਰ ਅਮ੍ਰਿਤਪਾਲ ਸਿੰਘ, ਰੁਪਿੰਦਰ ਸੋਨੂ, ਮੋਹਨ ਸਿੰਘ ਖਾਲਸਾ, ਅਮਨਦੀਪ ਸਿੰਘ, ਜੱਸ ਸਿੱਧੂ, ਸੋਮਦੱਤ ਸ਼ਰਮਾ, ਰਾਮ ਕੁਮਾਰ, ਮਨਦੀਪ ਸਿੰਘ, ਰਾਜ ਕੁਮਾਰ ਢਿੱਲੋਂ, ਰੁਪਿੰਦਰ ਸਿੰਘ, ਰਵੀ, ਨਰੇਸ਼ ਕੁਮਾਰ, ਗੁਰਮੁੱਖ ਸਿੰਘ, ਦਲਜੀਤ ਸਿੰਘ, ਰਾਜਨ, ਪੰਮੀ, ਨੇ ਪਟਿਆਲਾ ਦਿਹਾਤੀ ਦੇ ਐਮ ਐਲ ਏ ਡਾ ਬਲਬੀਰ ਦੇ ਸੁਨੇਹੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਆਮ ਪਾਰਟੀ ਦੇ ਕਈ ਖਾਸ ਮਹਿਮਾਨ ਜਗਦੀਪ ਸਿੰਘ ਜੱਗਾ, ਮੇਘ ਚੰਦ ਸ਼ੇਰਮਾਜਰਾ, ਜ਼ਸਬੀਰ ਸਿੰਘ ਗਾਂਧੀ, ਡਾ ਜੇ ਪੀ ਸਿੰਘ, ਪ੍ਰਦੀਪ ਜੋਸਨ, ਪ੍ਰੀਤੀ ਮਲਹੋਤਰਾ, ਮੇਜਰ ਮਲਹੋਤਰਾ, ਸੰਜੀਵ ਗੁਪਤਾ, ਬਲਜਿੰਦਰ ਸਿੰਘ ਢਿੱਲੋ, ਅਮਰਜੀਤ ਸਿੰਘ ਭਾਟੀਆਂ ਨੂੰ ਸਿਰਪਾਉ ਪਾ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਆਰਗਨਾਈਜ਼ਰ ਟੀਮ ਨੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ, ਸੀਨੀਅਰ ਮੈਂਬਰ ਰੁਪਿੰਦਰ ਸੋਨੂ ਅਤੇ ਹੋਰਨਾਂ ਟੀਮ ਮੈਂਬਰਾਂ ਦਾ ਵੀ ਸਿਰਪਾਉ ਪਾ ਕੇ ਇਸ ਕੈਂਪ ਵਿੱਚ ਦਿੱਤੇ ਸਹਿਯੋਗ ਦਾ ਖਾਸ ਧੰਨਵਾਦ ਕੀਤਾ।

Leave a Reply

Your email address will not be published. Required fields are marked *