ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਕਵੀਆਂ ਨੇ ਰੰਗ ਬਣਿਆ
ਰਾਜਪੁਰਾ 5 ਸਤੰਬਰ (ਮਧੂਸਾਰ ਬਿਊਰੋ) ਲੋਕ ਸਾਹਿਤ ਸੰਗਮ ਦੀ ਬੈਠਕ ਰੋਟਰੀ ਭਵਨ ਵਿਚ ਹੋਈ। ਸਤੰਬਰ ਮਹੀਨੇ ਦੀ ਬੈਠਕ ਵਿਚ ਸਭਾ ਦਾ ਆਗਾਜ਼ ਤਾਰਾ ਸਿੰਘ ਮੱਠਅੜਾ ਦੇ ਧਾਰਮਿਕ ਗੀਤ ‘ਸਿੱਖੀ ਰੱਖੀਂ ਬਚਾਕੇ ਬਾਜਾਂ ਵਾਲੇ ਨੇ ‘ਸੁਣਾਕੇ ਕੀਤਾ। .
ਕਰਮ ਸਿੰਘ ਹਕੀਰ ਨੇ ਨਸ਼ਿਆਂ ‘ਚ ਡੁੱਬਦਾ ਪੰਜਾਬ ਦੇਖਕੇ ,ਦਿਲ ਬੜਾ ਦੁੱਖਦਾ ‘ਸੁਣਕੇ ਚੰਗੀ ਵਾਹ ਵਾਹ ਖੱਟੀ। ਸ਼ਰਤ ਚੰਦਰ ਭਾਵੂਕ ਦੀ ਕਵਿਤਾ ‘ਮੈ ‘ਕਾਬਲੇ ਤਾਰੀਫ ਸੀ। ਕੁਲਵੰਤ ਸਿੰਘ ਜੱਸਲ ਨੇ ਗੀਤ ‘ਮੂੰਹ ਮੈ ਰਾਮ ਰਾਮ ,ਬਗਲ ਮੈ ਛੁਰੀ ਸੁਣਾਕੇ ਸ਼ਰੋਤਿਆਂ ਨੂੰ ਕੀਲ ਦਿਤਾ। ਗੁਰਵਿੰਦਰ ਆਜ਼ਾਦ ਦਾ ਗੀਤ ਨਿੱਤ ਮੇਰੇ ਸੁਪਨਿਆਂ ‘ਚ ਆਉਣ ਵਾਲੀਏ ‘ਵੱਖਰਾ ਰੰਗ ਬਿਖੇਰਿਆ। ਬਲਦੇਵ ਸਿੰਘ ਖੁਰਾਣਾ ‘ਰਾਜ ਭਾਗ ਵਾਲਿਓ ਕੁਝਸਦੇ ਲਈ ਵੀ ਸੋਚੋ’ ਸੁਣਾਇਆ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ ‘ਮਨਾਹੀ’ ਨੇ ਅਜੋਕੇ ਸਮਾਜ ਤੇ ਚੰਗਾ ਕਟਾਕਸ਼ ਕੀਤਾ। ਪ੍ਰੋ ਸ਼ਤਰੂਘਨ ਗੁਪਤਾ ਦੀ ਹਿੰਦੀ ਕਹਾਣੀ ਤਲਾਕ ਵਧੀਆ ਸੀ। ਦੇਸ਼ ਰਾਜ ਨੇ ਕਵਿਤਾ ਨਾਲ ਚੰਗਾ ਰੰਗ ਬੰਨਿਆ। ਸੁਨੀਤਾ ਰਾਣੀ ਦੀ ਕਵਿਤਾ ਬਹੁਤ ਚੰਗੇ ਲਹਿਜੇ ਵਿਚ ਸੀ।
ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਅਜੋਕੇ ਸਮੇਂ ਤੇ ਢੁਕਵਾਂ ਗੀਤ ਸੀ। ਡਾ ਹਰਜੀਤ ਸਿੰਘ ਸੱਧਰ ਦੀ ਤਰੰਨਮ ਚ ਗ਼ਜ਼ਲ ਨੇ ਵਾਹ ਵਾਹ ਖੱਟੀ। ਜਮਨਾ ਪ੍ਰਕਾਸ਼ ਨਾਚੀਜ ,ਅਮਰਜੀਤ ਸਿੰਘ ਲਬਾਣਾ ,ਹਰਸਿਮਰਨ ਜੀਤ ਸਿੰਘ ਦੀਆਂ ਕਵਿਤਾ ਬਹੁਤ ਵਧੀਆ ਸਨ। ਗ਼ਜ਼ਲਗੋ ਅਵਤਾਰ ਸਿੰਘ ਪਵਾਰ ਦੀ ਗ਼ਜ਼ਲ ਨੇ ਚੰਗਾ ਰੰਗ ਬੰਨਿਆ। ਬਲਦੇਵ ਸਿੰਘ ਖੁਰਾਣਾ ਨੇ ਸਟੇਜ ਦੀ ਕਾਰਵਾਈ ਬਖੂਬੀ ਚਲਾਈ।

