ਪੰਜਾਬ

ਪੰਜਾਬ ਯੂਨੀਵਰਸਿਟੀ ਦਾ ਕੰਟਰੌਲ ਕੇਂਦਰ ਸਰਕਾਰ ਨੂੰ ਸੌਪੇ ਜਾਣਾ ਮੰਦਭਾਗਾ : ਡਾ. ਗਾਂਧੀ

ਪਟਿਆਲਾ 6 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਮੁਕੰਮਲ ਰੂਪ ਵਿੱਚ ਕੇੰਦਰ ਸਰਕਾਰ ਦੇ ਹੱਥਾਂ ਵਿੱਚ ਸੌਂਪਣ ਲਈ ਇੱਕ ਵਾਰ ਫਿਰ ਇੱਕ ਗੁੰਮਰਾਹਕੁੰਨ ਅਤੇ ਸਵਾਰਥੀ ਚਾਲ ਚੱਲੀ ਜਾ ਰਹੀ ਹੈ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਕਈ ਸਾਲਾਂ ਯੂਨੀਵਰਸਿਟੀ ਫੰਡਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ, ਪ੍ਰੰਤੂ ਅਸਲ ਸਚਾਈ ਇਹ ਹੈ ਕਿ ਕੇਵਲ ਪੰਜਾਬ ਯੂਨੀਵਰਸਿਟੀ ਹੀ ਨਹੀਂ ਸਗੋਂ ਇਸ ਖਿੱਤੇ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਹੀ ਅਜਿਹੀ ਨਾਜੁਕ ਹਾਲਤ ਦਾ ਸਾਹਮਣਾ ਕਰ ਰਹੀਆਂ ਹਨ। ਹਾਲਤ ਇਸ ਹੱਦ ਤੱਕ ਚਿੰਤਾਜਨਕ ਹਨ ਕਿ ਪ੍ਰਭੂਸੱਤਾ ਸੰਪਨ ਰਾਜ ਸਰਕਾਰਾਂ ਵੀ ਅਜਿਹੀ ਹਾਲਤਾਂ ਦੀਆਂ ਤਿੱਖੀਆਂ ਪੀੜਾਂ ਹੰਢਾ ਰਹੀਆਂ ਹਨ। ਸ਼ਹਿਰੀ ਸਥਾਨਕ ਸੰਸਥਾਵਾਂ ਦੀ ਹਾਲਤ ਤਾਂ ਹੋਰ ਵੀ ਬਹੁਤ ਮਾੜੀ ਹੈ।
ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹੋ ਜਿਹੀਆਂ ਸਾਰੀਆਂ ਸੰਸਥਾਵਾਂ ਆਪਣਾ ਬਿਸਤਰਾ ਗੋਲ ਕਰ ਲੈਣ ਜਾਂ ਆਪਣੇ ਪਰਿਵਾਰ ਦੇ ਬੇਸ਼ਕੀਮਤੀ ਗਹਿਣੇ ਵੇਚ ਦੇਣ ਜਾਂ ਫਿਰ ਬਹੁਤ ਮਾੜੀ ਹਾਲਤ ਵਿੱਚ ਆਪਣੇ ਆਪ ਨੂੰ ਜਾਮ ਕਰ ਲੈਣ।
ਯਾਦ ਰਹੇ ਕਿ ਇਸ ਯੂਨੀਵਰਸਿਟੀ ਦਾ 135 ਸਾਲ ਪੁਰਾਣਾ ਆਪਣਾ ਇੱਕ ਇਤਿਹਾਸ ਹੈ। ਇਸ ਦੇ ਬਰਾਂਡ ਦਾ ਆਪਣਾ ਹੀ ਇੱਕ ਬੇਸ਼ਕੀਮਤੀ ਮੁੱਲ ਹੈ। ਇਹ ਪੰਜਾਬ ਦੇ ਲੋਕਾਂ ਦੀ ਇੱਕ ਬਹੁਤ ਮੁੱਲਵਾਣ ਵਿਰਾਸਤ ਹੈ। 1882 ਤੋਂ ਹਰ ਉਮਰ ਅਤੇ ਪੀੜੀ ਦਾ ਇਕੱਲਾ ਇਕੱਲਾ ਪੰਜਾਬੀ ਇਸ ਨਾਲ ਭਾਵਨਾਤਮਕ ਤੌਰ ਤੇ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾਂ ਇਹ ਖਰਬਾਂ ਰੁਪਏ ਦੀ ਜਾਇਦਾਦ ਦੀ ਮਾਲਕ ਹੈ।
ਪੰਜਾਬ ਦੇ ਲੋਕਾਂ ਦਾ ਇਸ ਦੀ ਵਰਤਮਾਨ ਸਥਿਤੀ ਵਿੱਚ ਵਧੇਰੇ ਹਿੱਤ ਹਨ। ਪਿਛਲੀ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਉਹ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਨੂੰ ਬੜੀ ਨੀਝ ਨਾਲ ਵੇਖ ਰਹੇ ਹਨ ਅਤੇ ਪੰਜਾਬ ਯੂਨੀਵਰਸਿਟੀ ਇਸ ਖਾਹਿਸ਼ ਦਾ ਹਿੱਸਾ ਹੈ।
ਪੰਜਾਬ ਦੇ ਲੋਕ ਪਹਿਲਾਂ ਹੀ ਇਸ ਗੱਲ ਤੋਂ ਬਹੁਤ ਖਫਾ ਹਨ ਕਿ ਕਿਵੇਂ ਇਸ ਸ਼ਹਿਰ ਦੇ ਪੰਜਾਬੀ ਖਾਸੇ ਨੂੰ ਯੋਜਨਾਬੰਦ ਤਰੀਕੇ ਨਾਲ ਦੂਸ਼ਿਤ ਅਤੇ ਨਸ਼ਟ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕੋਈ ਵੀ ਸਰਕਾਰ ਇਸ ਨੂੰ ਕੇਂਦਰ ਸਰਕਾਰ ਨੂੰ ਸੌਂਪਣ ਜਾਂ ਵੇਚਣ ਦੀ ਆਗਿਆ ਦੇਣ ਦੀ ਜੁਅਰਤ ਨਹੀਂ ਕਰ ਸਕਦੀ। ਬਾਦਲ ਸਰਕਾਰ ਨੂੰ 2008 ਵਿੱਚ ਅਜਿਹੀ ਹੀ ਇੱਕ ਕਰਤੂਤ ਤੋਂ ਤੁਰੰਤ ਪੈਰ ਪਿੱਛੇ ਖਿੱਚਣੇ ਪਏ ਸੀ ਜਦ ਉਸ ਵੇਲੇ ਦੇ ਪੂਟਾ ਪ੍ਰਧਾਨ ਪ੍ਰੋ: ਰੌਣਕੀ ਰਾਮ ਵਰਗੇ ਸੱਚੇ ਪੰਜਾਬੀਆਂ ਵਲੋਂ ਇਸ ਤੇ ਜੋਰਦਾਰ ਢੰਗ ਨਾਲ ਅਵਾਜ ਉਠਾਈ ਸੀ।
ਇਹਨਾਂ ਹਾਲਤਾਂ ਵਿੱਚ ਯੂਨੀਵਰਸਿਟੀ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਦੀ ਫੀਸਾਂ ਵਧਾਉਣ ਤੋਂ ਬਿਨਾਂ ਹੀ ਆਪਣੇ ਸ੍ਰੋਤਾਂ ਨੂੰ ਵਧਾਵੇ ਅਤੇ ਅੰਦਰੂਨੀ ਸੰਜਮ, ਖਾਸ ਕਰਕੇ ਪ੍ਰਬੰਧਕੀ ਅਤੇ ਗੈਰ ਅਕਾਦਮਿਕ ਗਤੀਵਿਧੀਆਂ ਅਤੇ ਯੋਜਨਾਵਾਂ ਦੇ ਖੇਤਰ ਵਿੱਚ, ਨੂੰ ਲਾਗੂ ਕਰੇ ।
ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਦਾ ਕੰਟਰੌਲ ਕੇਂਦਰ ਨੂੰ ਸੌਪਣ ਸਾਰੀਆਂ ਚਾਲਾਂ ਅਤੇ ਕਿਆਸ-ਅਰਾਈਆਂ ਨੂੰ ਠੱਲ ਪਾਈ ਜਾਵੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਤਰ੍ਹਾਂ, ਪੰਜਾਬ ਦੀ ਇਸ ਵਿਰਾਸਤੀ ਯੂਨੀਵਰਸਿਟੀ ਨੂੰ ਵੀ ਬਚਾਇਆ ਜਾਵੇ।

Leave a Reply

Your email address will not be published. Required fields are marked *