ਪੰਜਾਬ

ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਬਾਕਸਿੰਗ ‘ਚ ਸ਼ਾਨਦਾਰ ਪ੍ਰਦਰਸ਼ਨ

ਮੁਕਾਬਲੇ ‘ਚ ਸਕੂਲ ਵਿਦਿਆਰਥੀਆਂ ਨੇ 2 ਸੋਨੇ ਅਤੇ 3 ਕਾਂਸੇ ਦੇ ਤਮਗੇ ਜਿੱਤੇ
ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਾਕਸਿੰਗ ਦੇ ਮੁਕਾਬਲੇ ‘ਚ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਕਾਂਸੀ ਦੇ ਤਮਗੇ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ। ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਅੰਡਰ‐14 ਮੁਕਾਬਲੇ ‘ਚ ਮਾਨਵ ਅਤੇ ਸਨੇਹਦੀਪ ਸਿੰਘ ਨੇ ਆਪਣੇ ਪੰਚ ਦਾ ਵਧੀਆ ਮੁਜ਼ਾਹਰਾ ਕਰਦੇ ਹੋਏ ਸੋਨੇ ਦੇ ਤਮਗੇ ਹਾਸਲ ਕੀਤੇ ਅਤੇ ਜਲਦ ਹੋ ਰਹੀ ਸਟੇਟ ਪੱਧਰ ਪ੍ਰਤੀਯੋਗਤਾ ਲਈ ਚੋਣ ਕਰ ਲਈ ਗਈ ਹੈ।

ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਪਰੋਕਤ ਵਿਦਿਆਰਥੀਆਂ ਨੂੰ ਇਲਾਵਾ ਧਰੂਵ ਨੰਦਾ, ਮੋਹਿਤਪ੍ਰੀਤ ਸਿੰਘ, ਉਂਕਾਰ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਉਨ੍ਹਾਂ ਜਿੱਤ ਦੀ ਖੁਸ਼ੀ ਦਾ ਸਿਹਰਾ ਅਧਿਆਪਕ ਅਮਰਿੰਦਰ ਸਿੰਘ ਅਤੇ ਸ਼ੱਤਰਪਾਲ ਸਿੰਘ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਵਿਦਿਆਰਥੀ ਉਕਤ ਮੁਕਾਮ ਹਾਸਲ ਕਰ ਸਕੇ ਹਨ। ਉਨ੍ਹਾਂ ਕਿਹਾ ਕਿ 11 ਤੋਂ 15 ਸਤੰਬਰ ਤੱਕ ਪਟਿਆਲਾ ਵਿਖੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਣ ਜਾ ਰਹੇ ਰਾਜ ਪੱਧਰੀ ਮੁਕਾਬਲੇ ‘ਚ ਸਕੂਲ ਵਿਦਿਆਰਥੀ ਮਾਨਵ ਅਤੇ ਸਨੇਹਦੀਪ ਸਿੰਘ ਆਪਣੇ ਮੁੱਕੇਬਾਜ਼ੀ ਦਾ ਪ੍ਰਦਰਸ਼ਨ ਕਰਨਗੇ।
ਯੂਨੀਵਰਸਿਟੀ ਦੇ ਡੀਨ ਰਿਸਰਚ ਡਾ. ਜੀ.ਐਸ. ਬੱਤਰਾ ਵਲੋਂ ਇੱਕ ਸਰਕੂਲਰ ਜਾਰੀ ਕਰਕੇ ਸਾਰੇ ਵਿਭਾਗਾਂ ਨੁੰ ਸਿਨੋਪਸਿਸ ਦੇ ਵੱਖ ਵੱਖ ਹਿੱਸਿਆਂ, ਹਾਈਪੋਥੀਸਿਜ਼ ਅਤੇ ਖੋਜ ਸਮੱਸਿਆ ਲਿਖਣ ਸਬੰਧੀ ਇਕਸਾਰ ਪੈਟਰਨ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਨੋਪਸਿਸ ਦਾ ਟਾਈਟਲ ਸਪੱਸ਼ਟ ਹੋਣਾ ਚਾਹੀਦਾ ਹੈ; ਜਾਣ-ਪਛਾਣ ਵਿੱਚ ਖੋਜ ਸਮੱਸਿਆ ਦੀ ਮਹੱਤਤਾ ਅਤੇ ਬਣਤਰ ਸ਼ਾਮਲ ਹੋਣੀ ਚਾਹੀਦੀ ਹੈ; ਸਾਹਿਤ ਦੀ ਸਮੀਖਿਆ, ਅਧਿਐਨ ਦੇ ਉਦੇਸ਼, ਖੋਜ ਪ੍ਰਸ਼ਨ, ਰਿਸਰਚ ਮੈਥੋਡੋਲੋਜੀ, ਥੀਸਿਜ਼ ਦਾ ਸੰਗਠਨ, ਬਿਬਲਿਓਗ੍ਰਾਫੀ ਅਤੇ ਅੰਤਿਕਾ ਸ਼ਾਮਲ ਹੋਣੇ ਚਾਹੀਦੇ ਹਨ। ਸਰਕੂਲਰ ਅਨੁਸਾਰ ਇਸ ਫਾਰਮੇਟ ਵਿੱਚ ਕਿਸੇ ਵਿਸ਼ੇਸ਼ ਵਿਸ਼ਾ-ਖੇਤਰ ਵਿੱਚ ਲੋੜ ਪੈਣ ਤੇ ਸੰਸ਼ੋਧਨ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *