ਪਟਿਆਲਾ

ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਨਿਗਮ ਚੋਣਾ ਸਬੰਧੀ ਤਿਆਰੀਆਂ ਸ਼ੁਰੂ, ਚੋਣਾ ਸਬੰਧੀ ਜ਼ਿਲ੍ਹਾ ਪੱਧਰੀ ਬੈਠਕ ਚ ਲਏ ਕਈ ਅਹਿਮ ਫ਼ੈਸਲੇ

ਪਾਰਟੀ ਦੀ ਜ਼ਿਲ੍ਹਾ ਕਾਰਜਕਾਰੀ ਦਾ ਜਲਦ ਐਲਾਨ ਕੀਤਾ ਜਾਵੇਗਾ
ਪਟਿਆਲਾ 8 ਸਤੰਬਰ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਆਪਣੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਦੇ ਬੈਨਰ ਹੇਠਾਂ ਨਗਰ ਨਿਗਮ ਚੋਣਾ ਚ ਵੱਧ ਚੜ ਕੇ ਹਿੱਸਾ ਲਵੇਗੀ।

ਨਗਰ ਨਿਗਮ ਚੋਣਾ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਆਪਣੀ ਜ਼ਿਲ੍ਹਾ ਇਕਾਈ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਸ਼ਮਾਕਾਂਤ ਪਾਂਡੇ ਦੀ ਅਗਵਾਈ ਚ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਪਹੁੰਚੇ, ਜਿਨ੍ਹਾਂ ਵੱਲੋਂ ਨਿਗਮ ਚੋਣਾ ਸਬੰਧੀ ਕਈ ਅਹਿਮ ਫ਼ੈਸਲੇ ਲਏ ਗਏ। ਪਾਰਟੀ ਮੁਖੀ ਸ੍ਰੀ ਗੁਪਤਾ ਵੱਲੋਂ ਸ਼ਹਿਰ ਨੂੰ ਚਾਰ ਹਿੱਸੀਆਂ ਚ ਵੰਡਦੇ ਹੋਣ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਵਾਰਡਾਂ ਦਾ ਨਿਰੀਖਣ ਕਰ ਕੇ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਦੇ ਵੇਰਵੇ ਇਕੱਠੇ ਕਰਨ ਦੇ ਆਦੇਸ਼ ਦਿੱਤੇ ਗਏ।
ਮੀਟਿੰਗ ਦੌਰਾਨ ਸ੍ਰੀ ਗੁਪਤਾ ਵੱਲੋਂ ਜ਼ਿਲ੍ਹਾ ਇਕਾਈ ਦੀ ਪਿਛਲੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਚ ਪਾਸ ਕੀਤੇ ਪ੍ਰਸਤਾਵ ਦੀ ਸਮੀਖਿਆ ਕੀਤੀ ਗਈ ਤੇ ਪਾਰਟੀ ਦੀ ਮਜ਼ਬੂਤੀ ਅਤੇ ਵਿਸਥਾਰ ਲਈ ਜਿੱਥੇ ਭਰਤੀ ਅਭਿਆਨ ਸਬੰਧੀ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਅਗਲੇ ਹਫ਼ਤੇ ਚ ਜ਼ਿਲ੍ਹਾ ਕਾਰਜਕਾਰੀ ਕਮੇਟੀ ਚ ਸੋਧ ਕਰਦੇ ਹੋਏ ਨਵੀਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਗਠਨ ਕਰਨ ਦਾ ਐਲਾਨ ਕੀਤਾ ਗਿਆ। ਪਾਰਟੀ ਮੁਖੀ ਨੇ ਕਿਹਾ ਕਿ ਨਾਭਾ, ਰਾਜਪੁਰਾ, ਪਾਤੜਾਂ, ਸਮਾਣਾ ਸ਼ਹਿਰਾਂ ਚ ਸ਼ਹਿਰੀ ਇਕਾਈ ਦੀ ਗਠਨ ਦੀ ਕਮੇਟੀ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਜਿਨ੍ਹਾਂ ਵੱਲੋਂ ਸ਼ਹਿਰੀ ਇਕਾਈ ਦੀ ਸੋਧ ਕਰਦੇ ਹੋਏ ਨਵੀਂ ਇਕਾਈ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਚ ਹਾਜ਼ਰ ਮੈਂਬਰਾਂ ਵੱਲੋਂ ਸ਼ਹਿਰ ਦੇ ਪ੍ਰਸਿੱਧ ਹਸਪਤਾਲ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ੱਲਿਆ ਦੀ ਵਰਤਮਾਨ ਹਾਲਾਤ ਤੇ ਚਿੰਤਾ ਵਿਅਕਤ ਕੀਤੀ ਗਈ। ਉਨ੍ਹਾਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਦੋਵੇਂ ਹਸਪਤਾਲਾਂ ਦੇ ਪ੍ਰਬੰਧਾਂ ਦੇ ਸੁਧਾਰਨ ਲਈ ਉਹ ਖ਼ੁਦ ਵਿਸ਼ੇਸ਼ ਤੌਰ ਤੇ ਧਿਆਨ ਦੇਣ। ਪਾਰਟੀ ਮੁਖੀ ਸ੍ਰੀ ਗੁਪਤਾ ਨੇ ਕਿਹਾ ਕਿ ਹਸਪਤਾਲ ਚ ਆਮ ਤੌਰ ਤੇ ਮਰੀਜ਼ਾ ਨੂੰ ਦਵਾਇਆ ਲੈਣ ਲਈ, ਐਕਸਰੇ ਪੇਪਰ ਦੀ ਕਮੀ, ਆਕਸੀਜਨ ਦੇ ਸਿਲੰਡਰਾਂ ਦੀ ਕਮੀ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਪਾਰਟੀ ਦੀ ਜ਼ਿਲ੍ਹਾ ਇਕਾਈ ਦਾ ਪ੍ਰਤੀਨਿਧੀ ਮੰਡਲ ਕਮਿਸ਼ਨਰ ਨਗਰ ਨਿਗਮ ਨੂੰ ਮਿੱਲ ਕੇ ਮੰਗ ਕਰੇਗਾ ਕਿ ਜਿਹੜੇ ਪਲਾਟ ਖ਼ਾਲੀ ਪਏ ਹੈ ਉਨ੍ਹਾਂ ਦੇ ਵਿਚ ਮਾਲਕਾਂ ਦੀ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਪਲਾਟ ਮਾਲਕਾ ਦੀ ਤੈਅ ਕੀਤੀ ਜਾਵੇ ਨਹੀਂ ਤਾਂ ਨਿਗਮ ਉਨ੍ਹਾਂ ਤੇ ਜੁਰਮਾਨਾ ਲਗਾਵੇ। ਉਨ੍ਹਾਂ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਦੀ ਸੜਕਾਂ ਦੀ ਖਸਤਾ ਹਾਲਤ ਦੀ ਸੜਕਾਂ ਦੀ ਮੁਰੰਮਤ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਕ੍ਰਿਸ਼ਨ ਕੁਮਾਰ ਗਾਬਾ ਜ਼ਿਲ੍ਹਾ ਚੇਅਰਮੈਨ ਪਟਿਆਲਾ, ਵਿਨੀਤ ਸਹਿਗਲ ਕਾਰਜਕਾਰੀ ਪ੍ਰਧਾਨ ਜ਼ਿਲ੍ਹਾ ਪਟਿਆਲਾ, ਅਤੁੱਲ ਤਿਆਗੀ ਜਨਰਲ ਸਕੱਤਰ ਜ਼ਿਲ੍ਹਾ ਪਟਿਆਲਾ, ਰਾਜਪਾਲ ਯਾਦਵ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਪਵਨ ਸਡਾਣਾ ਜ਼ਿਲ੍ਹਾ ਪ੍ਰਧਾਨ ਆਈ.ਟੀ. ਸੈੱਲ ਪਟਿਆਲਾ, ਅਸ਼ੋਕ ਖੱਤਰੀ ਜ਼ਿਲ੍ਹਾ ਜਨਰਲ ਸਕੱਤਰ ਪਟਿਆਲਾ, ਲਖਵਿੰਦਰ ਸਿੰਘ ਜ਼ਿਲ੍ਹਾ ਚੇਅਰਮੈਨ ਦਿਹਾਤੀ ਪਟਿਆਲਾ (ਸਮਾਣਾ), ਵਿਸ਼ਾਲ ਜਿੰਦਲ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ (ਸਮਾਣਾ), ਰਿਤੇਸ਼ ਰਿੰਕੂ ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ (ਨਾਭਾ), ਕ੍ਰਿਸ਼ਨ ਪਵਾਰ ਹਲਕਾ ਪ੍ਰਧਾਨ ਨਾਭਾ ਤੇ ਹੋਰ ਮੈਂਬਰ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *