ਪੰਜਾਬ

ਡੀਪੂ ਹੋਲਡਰਾਂ ਵੱਲੋਂ ਅਧਿਕਾਰਾਂ ਲਈ ਅਦਾਲਤ ‘ਚ ਜਾਣ ਦੀ ਤਿਆਰੀ

ਸਿਆਸੀ ਦਬਾਅ ‘ਤੇ ਸਰਕਾਰੀ ਨਿਯਮਾਂ ਅਤੇ ਹਾਈ ਕੋਰਟ ਦੇ ਹਦਾਇਤਾਂ ਦੀ ਉਲੰਘਣਾ ਦਾ ਡੀਪੂ ਹੋਲਡਰਾਂ ਲਾਇਆ ਦੋਸ਼
ਮਜੀਠਾ 13 ਸਤੰਬਰ (ਮਧੂਸਾਰ ਬਿਊਰੋ) ਗਰੀਬ ਵਰਗ ਨੂੰ ਵੰਡੀ ਜਾਣ ਵਾਲੀ ਦੋ ਰੁਪੈ ਕਿੱਲੋ ਕਣਕ ਦੀ ਵੰਡ ਪ੍ਰਤੀ ਸਿਆਸੀ ਦਖਲ ਅੰਦਾਜ਼ੀ ਤੋਂ ਤੰਗ ਆਏ ਹਲਕਾ ਮਜੀਠਾ ਦੇ ਦਰਜਨਾਂ ਡੀਪੂ ਹੋਲਡਰਾਂ ਨੇ ਕਿਹਾ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰੀ ਨਿਯਮਾਂ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਤੋਂ ਨਾ ਰੋਕੀ ਗਈ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ।

ਡੀਪੂ ਹੋਲਡਰਾਂ ਨੇ ਦੋਸ਼ ਲਾਇਆ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਇੰਸਪੈਕਟਰ ਜਗਵਿੰਦਰ ਸਿੰਘ ਸਿਆਸੀ ਸ਼ਹਿ ‘ਤੇ ਉਹਨਾਂ ‘ਤੇ ਦਬਾਅ ਪਾ ਰਿਹਾ ਹੈ ਅਤੇ ਨਜਾਇਜ਼ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਹਨਾਂ ਨੂੰ ਨਿਯਮਾਂ ਅਨੁਸਾਰ ਨਾ ਸੇਲ ਰਜਿਸਟਰ ਸੌਂਪ ਰਿਹਾ ਹੈ ਅਤੇ ਨਾ ਹੀ ਵੰਡਣ ਲਈ ਕਣਕ ਦੇ ਰਿਹਾ ਹੈ।
ਉਹਨਾਂ ਦੋਸ਼ ਲਾਇਆ ਕਿ ਉਕਤ ਅਧਿਕਾਰੀ ਵੱਲੋਂ ਡੀਪੂਆਂ ਰਾਹੀਂ ਕਣਕ ਵੰਡਣ ਦੀ ਥਾਂ ਟਰਕਾਂ ‘ਤੇ ਕਣਕ ਉਹਨਾਂ ਨੂੰ ਵੰਡੀ ਜਾ ਰਹੀ ਹੈ ਜਿਨ੍ਹਾਂ ਨੇ ਚੋਣਾਂ ਦੌਰਾਨ ਕਾਂਗਰਸ ਨੂੰ ਹਮਾਇਤ ਦਿੱਤੀ ਹੋਵੇ।ਉਹਨਾਂ ਦੱਸਿਆ ਕਿ ਸਰਕਾਰੀ ਨਿਯਮ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਿਰਫ਼ ਡੀਪੂ ਹੋਲਡਰ ਹੀ ਡੀਪੂ ਗੁਦਾਮਾਂ ਰਾਹੀਂ ਕਣਕ ਵੰਡਣ ਦਾ ਹੱਕਦਾਰ ਹੈ।ਉਹਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੂੰ ਟਰਕਾਂ ‘ਤੇ ਕਣਕ ਵੰਡਣ ਦਾ ਅਧਿਕਾਰ ਨਹੀਂ ਹੈ ਅਤੇ ਨਾ ਹੀ ਫੂਡ ਇੰਸਪੈਕਟਰ ਕੱਚੀ ਪਰਚੀ ਕੱਟ ਸਕਦਾ ਹੈ, ਅਜਿਹਾ ਕਰਨਾ ਗੈਰ ਕਾਨੂੰਨੀ ਹੈ। ਉਹਨਾਂ ਉਕਤ ਬੇਨਿਯਮੀਆਂ ਪ੍ਰਤੀ ਸਖ਼ਤ ਕਾਰਵਾਈ ਕਰਨ ਲਈ ਸਰਕਾਰ ਅਤੇ ਸੰਬੰਧਿਤ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਦੋਸ਼ੀਆਂ ਖ਼ਿਲਾਫ਼ ਹਫ਼ਤੇ ਦੇ ਅੰਦਰ ਅੰਦਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸਮੁੱਚੇ ਡੀਪੂ ਹੋਲਡਰ ਆਪਣੇ ਅਧਿਕਾਰਾਂ ਲਈ ਅਦਾਲਤ ‘ਚ ਜਾਣ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਕਣਕ ਦੀ ਸਹੀ ਵੰਡ ਨਾ ਹੋਣ ਕਾਰਨ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਹੇਠ ਦਿਨ ਕੱਟ ਰਹੇ ਗਰੀਬ ਪਰਿਵਾਰਾਂ ਉੱਪਰ ਆਰਥਿਕ ਬੋਝ ਪੈ ਰਿਹਾ ਹੈ। ਉਹਨਾਂ ਇਸ ਮੌਕੇ ਰੋਸ ਪ੍ਰਗਟ ਕਰਦਿਆਂ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀਪੂ ਹੋਲਡਰਾਂ ‘ਚ ਰਸ਼ਪਾਲ ਸਿੰਘ ਆਬਾਦੀ ਵਰਪਾਲ, ਬਲਵਿੰਦਰ ਸਿੰਘ ਦੋਬੁਰਜੀ, ਬਲਵਿੰਦਰ ਸਿੰਘ ਵਡਾਲਾ, ਮੁਖਤਾਰ ਸਿੰਘ ਸੋਹੀਆਂ ਕਲਾਂ, ਕੁਲਦੀਪ ਸਿੰਘ ਰੁਮਾਣਾ,ਰਜਿੰਦਰ ਕੁਮਾਰ ਨਾਗ ਖੁਰਦ, ਕੁਲਦੀਪ ਟਰਪਈ, ਰਵਿੰਦਰ ਕੁਮਾਰ ਕਰਨਾਲਾ, ਅਮਰਪਾਲ ਕਰਨਾਲਾ, ਸੁਰਜੀਤ ਸਿੰਘ ਵੀਰਮ, ਗੁਲਜ਼ਾਰ ਸਿੰਘ ਸ਼ਾਮਨਗਰ, ਪ੍ਰਗਟ ਸਿੰਘ ਪੰਧੇਰ, ਨਰੇਸ਼ ਖਰਾਸਵਾਲਾ, ਰਾਜਵਿੰਦਰ ਪਤਾਲਪੁਰੀ, ਬਲਜੀਤ ਸਿੰਘ ਬੇਗੇਵਲ, ਰਵਿੰਦਰ ਕੁਮਾਰ ਗਾਲੋਵਾਲੀ, ਰਕੇਸ਼ ਕੁਮਾਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *