ਪੰਜਾਬ

ਨਈਅਰ ਪੰਥ ਵਿਰੋਧੀ ਏਜੰਸੀਆਂ ਦਾ ਹੱਥ ਠੋਕਾ : ਰਜਿੰਦਰ ਸਿੰਘ ਮਹਿਤਾ

ਸੰਤ ਭਿੰਡਰਾਂਵਾਲਾ ਸਿੱਖ ਨੌਜਵਾਨਾਂ ਦਾ ਆਦਰਸ਼ ਨਹੀਂ ਲੈ ਸਕਿਆ ਕੋਈ ਵੀ ਆਗੂ ਉਸ ਦਾ ਸਥਾਨ।
ਅੰਮ੍ਰਿਤਸਰ 13 ਸਤੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਨਾਮਵਰ ਪੱਤਰਕਾਰ ਤੇ ਲੇਖਕ ਕੁਲਦੀਪ ਨਈਅਰ ਵੱਲੋਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਸੌੜੀ ਸੋਚ ਨੂੰ ਲੈ ਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ , ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨ ਜੀਤ ਸਿੰਘ ਮਾਨ ਵੱਲੋਂ ਨਈਅਰ ਨੂੰ ਆੜੇ ਹੱਥੀ ਲੈਣ ਉਪਰੰਤ ਅੱਜ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ ) ਦੇ ਸਰਪ੍ਰਸਤ ਭਾਈ ਰਜਿੰਦਰ ਸਿੰਘ ਮਹਿਤਾ ਨੇ ਵੀ ਨਈਅਰ ਦੀ ਸੰਤਾਂ ਪ੍ਰਤੀ ਮਾੜੀ ਸੋਚ ਨੂੰ ਲੈ ਕੇ ਉਹਨਾਂ ‘ਤੇ ਸਖ਼ਤ ਟਿੱਪਣੀ ਸਾਹਮਣੇ ਆਈ ਹੈ।

ਭਾਈ ਮਹਿਤਾ ਨੇ ਸੰਤ ਭਿੰਡਰਾਂਵਾਲੇ ਨਾਲ ਸਿਰਸਾ ਡੇਰਾ ਮੁਖੀ ਦੀ ਤੁਲਣਾ ਕਰਨ ‘ਤੇ ਨਈਅਰ ਦੀ ਸਖ਼ਤ ਨਿਖੇਧੀ ਕਰਦਿਆਂ ਉਹਨਾਂ ਨੂੰ ਪੰਥ ਵਿਰੋਧੀ ਏਜੰਸੀਆਂ ਦਾ ਹੱਥ ਠੋਕਾ ਅਤੇ ਸਿਆਸੀ ਈਰਖਾਲੂ ਸੋਚ ਦਾ ਸ਼ਿਕਾਰ ਦੱਸਿਆ। ਉਹਨਾਂ ਕਿਹਾ ਕਿ ਨਈਅਰ ਵਰਗੇ ਸੀਨੀਅਰ ਪੱਤਰਕਾਰ ਦੀ ਕਲਮ ਦਾ ਇੰਨੀ ਨੀਵੇਂ ਪੱਧਰ ‘ਤੇ ਚਲੇ ਜਾਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਉਹਨਾਂ ਕਿਹਾ ਕਿ ਨਈਅਰ ਸੰਤਾਂ ਦੀ ਸੋਚ ਨੂੰ ਸਮਝ ਨਹੀਂ ਸਕਿਆ ਅਤੇ ਉਹਨਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ‘ਚ ਹੀ ਲਗਾ ਰਿਹਾ।ਉਹਨਾਂ ਨਈਅਰ ਵੱਲੋਂ ਸੰਤਾਂ ਬਾਰੇ ਕੀਤੀ ਗਈ ਟਿੱਪਣੀ ਨੂੰ ਅਤਿ ਨਿੰਦਣਯੋਗ ਕਿਹਾ। ਉਹਨਾਂ ਕਿਹਾ ਕਿ ਕਿਸੇ ਵੀ ਪੱਤਰਕਾਰ ਜਾਂ ਕਾਲਮਨਵੀਸ ਨੂੰ ਕਿਸੇ ਸ਼ਖਸ ਦੇ ਬਾਰੇ ਮੁਕੰਮਲ ਜਾਣਕਾਰੀ ਨਾ ਹੋਵੇ ਜਾਂ ਉਹਨਾਂ ਦੀ ਸ਼ਖਸੀਅਤ ਦਾ ਦੂਜਿਆਂ ‘ਤੇ ਪਏ ਪ੍ਰਭਾਵ ਨੂੰ ਜਾਣ ਬਿਨਾ ਕੋਈ ਵੀ ਮਾੜੀ ਜਾਂ ਗਲਤ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ। ਕਿਸੇ ਬਾਰੇ ਬਿਨਾ ਪੜਚੋਲ ਕੋਈ ਵੀ ਟਿੱਪਣੀ ਸਚਾਈ ਤੋਂ ਕੋਹਾਂ ਦੁਰ ਹੁੰਦੇ ਹਨ। ਉਹਨਾਂ ਕਿਹਾ ਕਿ ਰਾਮ ਰਹੀਮ ਨੂੰ ਕੁਲ ਦੁਨੀਆ ਦਾ ਮੀਡੀਆ ਦਿਨ ਰਾਤ ਲਾਹਨਤਾਂ ਪਾ ਰਹੀ ਹੈ।ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਇਤਿਹਾਸ ‘ਚ ਪਹਿਲੀ ਵਾਰ ਦੇਖਣ ‘ਚ ਆ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੱਚੀ ਸੁੱਚੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਸਰੀਰਕ ਗੈਰ ਹਾਜ਼ਰੀ ਵਿੱਚ ਵੀ ਸਿੱਖ ਨੌਜਵਾਨ ਉਹਨਾਂ ਨੂੰ ਆਪਣਾ ਆਦਰਸ਼ ਅਤੇ ਆਗੂ ਤਸਲੀਮ ਕਰਦੇ ਹਨ ਅਤੇ ਇਹ ਇੱਕ ਸਚਾਈ ਹੈ ਕਿ ਅੱਜ ਤਕ ਕੋਈ ਵੀ ਆਗੂ ਉਸ ਦਾ ਸਥਾਨ ਨਹੀਂ ਲੈ ਸਕਿਆ ਹੈ। ਉਹਨਾਂ ਕਿਹਾ ਕਿ ਸੰਤਾਂ ਬਾਰੇ ਨਈਅਰ ਵਰਗਿਆਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਪ੍ਰਤੀ ਕੋਈ ਵੀ ਮੰਦਭਾਵਨਾ ਅਤੇ ਨਾਕਾਰਾਤਮਕ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

Leave a Reply

Your email address will not be published. Required fields are marked *