ਪਟਿਆਲਾ

ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਦੇ ਸਬੰਧ ‘ਚ ਰਾਜਪੁਰਾ ਵਿਖੇ ਰਾਜ ਪੱਧਰੀ ਸਮਾਗਮ ਕਰਾਉਣ ਦਾ ਫੈਸਲਾ

20 ਸਤੰਬਰ ਨੂੰ ਪਟੇਲ ਮੈਮੋਰੀਅਲ ਕਾਲਜ਼ ‘ਚ ਹੋਵੇਗਾ ਰਾਜ ਪੱਧਰੀ ਸਮਾਗਮ-ਕੰਬੋਜ
ਰਾਜਪੁਰਾ (ਪਟਿਆਲਾ), 18 ਸਤੰਬਰ (ਮਧੂਸਾਰ ਬਿਊਰੋ) ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਦੇ ਅਵਸਰ ‘ਤੇ ਪੰਜਾਬ ਸਰਕਾਰ ਵੱਲੋਂ 20 ਸਤੰਬਰ ਨੂੰ ਰਾਜਪੁਰਾ ਵਿਖੇ ਰਾਜ ਪੱਧਰੀ ਸਮਾਗਮ ਕਰਾਉਣ ਦਾ ਫੈਸਲਾ ਕੀਤਾ ਹੈ।

ਜਾਣਕਾਰੀ ਦਿੰਦਿਆਂ ਰਾਜਪੁਰਾ ਹਲਕਾ ਦੇ ਵਿਧਾਇਕ ਸ਼੍ਰੀ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮÎੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮਾਗਮ ਨੂੰ ਰਾਜ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ।
ਸ਼੍ਰੀ ਕੰਬੋਜ ਨੇ ਦੱਸਿਆ ਕਿ 20 ਸਤੰਬਰ ਨੂੰ ਸਵੇਰੇ 10.00 ਵਜੇ ਇਹ ਰਾਜ ਪੱਧਰੀ ਸਮਾਗਮ ਰਾਜਪੁਰਾ ਦੇ ਪਟੇਲ ਮੈਮੋਰੀਅਲ ਕਾਲਜ ਵਿਖੇ ਮਨਾਇਆ ਜਾਵੇਗਾ ਜਿਸ ਵਿੱਚ ਪੰਜਾਬ ਸਰਕਾਰ ਦੀ ਤਰਫ਼ੋਂ ਸਿਹਤ ਮÎੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਜੰਗਲਾਤ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਸਮਾਗਮ ਦੀਆਂ ਤਿਆਰੀਆਂ ਸਬੰਧੀ ਰਾਜਪੁਰਾ ਵਿਖੇ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਅਤੇ ਪੰਜਾਬ ਸਟੇਟ ਏਪੈਕਸ ਕਮੇਟੀ ਫਾਰ ਐਨ.ਜੀ.ਓ. ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਸ਼੍ਰੀ ਕੰਬੋਜ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਮਾਨਵਤਾ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਭਾਈ ਘਨੱਈਆ ਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਬੁਲਾਰੇ ਭਾਈ ਘਨੱਈਆ ਜੀ ਦੇ ਜੀਵਨ ‘ਤੇ ਚਾਨ੍ਹਣਾ ਪਾਉਣਗੇ ਅਤੇ ਇਸ ਮੌਕੇ ਜਿੱਥੇ ਇੱਕ ਖੂਨਦਾਨ ਕੈਂਪ ਲਗਾਇਆ ਜਾਵੇਗਾ, ਉÎੱਥੇ ਹੀ ਲੋੜਵੰਦਾਂ ਨੂੰ ਰਾਸ਼ਨ ਤੇ ਕੱਪੜੇ ਵੀ ਵੰਡੇ ਜਾਣਗੇ।
ਭਾਈ ਘਨੱਈਆ ਜੀ ਦੇ 20 ਸਤੰਬਰ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਬਲਾਕ ਰਾਜਪੁਰਾ ਸ਼੍ਰੀ ਨਰਿੰਦਰ ਸ਼ਾਸ਼ਤਰੀ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਸੰਜੀਵ ਕੁਮਾਰ, ਤਹਿਸੀਲਦਾਰ ਸ਼੍ਰੀ ਹਰਸਿਮਰਨ ਸਿੰਘ, ਪੰਜਾਬ ਸਟੇਟ ਏਪੈਕਸ ਕਮੇਟੀ ਫਾਰ ਐਨ.ਜੀ.ਓ. ਦੇ ਸਕੱਤਰ ਜਨਰਲ ਸ਼੍ਰੀ ਗੁਰਸ਼ਰਨਜੀਤ ਸਿੰਘ, ਕੈਸ਼ੀਅਰ ਸ਼੍ਰੀ ਪ੍ਰਦੀਪ ਨੰਦਾ, ਜਾਇੰਟ ਸਕੱਤਰ ਸ਼੍ਰੀ ਸੁਰਿੰਦਰ ਸੈਣੀ, ਵਾਇਸ ਚੇਅਰਮੈਨ ਸ਼੍ਰੀ ਅਜੈਬ ਸਿੰਘ, ਭਾਈ ਘਨੱਈਆ ਜੀ ਮਿਸ਼ਨ ਦੇ ਪ੍ਰਧਾਨ ਅਤੇ ਸਟੇਟ ਏਪੈਕਸ ਕਮੇਟੀ ਫਾਰ ਐਨ.ਜੀ.ਓ. ਦੇ ਜ਼ਿਲ੍ਹਾ ਕੁਆਰਡੀਨੇਟਰ ਪ੍ਰੋ: ਬਹਾਦਰ ਸਿੰਘ ਸੁਨੇਤ ਅਤੇ ਰਾਜਪੁਰਾ ਦੇ ਮੈਂਬਰ ਡਾ: ਸਰਬਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *