ਪਟਿਆਲਾ

ਸਰਕਾਰ ਦਾ ਕਿਸਾਨਾਂ ਨੂੰ ਦਬਾਉਣ ਵਾਲਾ ਵਤੀਰਾ ਮੰਦਭਾਗਾ : ਡਾ. ਗਾਂਧੀ

ਪਟਿਆਲਾ 18 ਸਤੰਬਰ (ਕੰਵਰ ਬੇਦੀ/ਮਧੂਸਾਰ ਬਿÀਰੋ) ਪਟਿਆਲਾ ਤੋਂ ਐਮ. ਪੀ. ਡਾ: ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸੰਘਰਸ਼ ਕਰਕ ਰਹੇ ਕਿਸਾਨਾਂ ਪ੍ਰਤੀ ਜਬਰ ਅਤੇ ਦਬਾਉਣ ਵਾਲਾ ਵਤੀਰਾ ਅਪਣਾਉਣ ਦੀ ਸਖਤ ਨਿਖੇਧੀ ਅਤੇ ਅਲੋਚਨਾ ਕੀਤੀ ਹੈ।

ਡਾ: ਗਾਂਧੀ ਨੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਦਾ ਪੁਰਜੋਰ ਸਮਰਥਨ ਕਰਦੇ ਹੋਏ ਕਿਸਾਨਾਂ ਵਲੋਂ ਸਰਕਾਰ ਤੋਂ ਬਿਮਾਰ ਖੇਤੀ ਸੈਕਟਰ ਲਈ ਤੁਰੰਤ ਅਤੇ ਲੰਬੇ ਸਮੇਂ ਲਈ ਰਾਹਤ ਕਦਮ ਚੁੱਕਣ ਆਪਣੀਆਂ ਹੱਕੀ ਮੰਗਾਂ ਨੂੰ ਉਭਾਰਨ ਲਈ ਸ਼ਾਂਤੀ ਪੂਰਨ ਢੰਗ ਨਾਲ ਸੰਘਰਸ਼ ਕਰਨ ਦੇ ਹੱਕ ਦੀ ਵਕਾਲਤ ਕਰਦੇ ਹੋਏ ਸਰਕਾਰ ਦੇ ਇਸ ਜਾਬਰ ਕਦਮ ਨੂੰ ਕਿਸਾਨਾਂ ਦੇ ਜਮਹੂਰੀ ਹੱਕਾਂ ਤੇ ਹਮਲਾ ਕਰਾਰ ਦਿੱਤਾ ਹੈ,
ਪਟਿਆਲਾ ਦੇ ਐਮ. ਪੀ. ਨੇ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਆਗੂਆਂ ਅਤੇ ਕਾਰਕੁੰਨਾਂ ਦੀਆਂ ਗਿਰਫਤਾਰੀਆਂ ਅਤੇ ਕਿਸਾਨ ਜਥੇਬੰਦੀਆਂ ਤੇ ਕੀਤੇ ਜਾਬਰ ਹਮਲੇ ਤੇ ਗੁੱਸਾ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *