ਪੰਜਾਬ

ਅਮਨਦੀਪ ਹਸਪਤਾਲ ਨੇ ਮਨਾਇਆ ਵਿਸ਼ਵ ਫਾਰਮਾਸਿਸਟ ਦਿਵਸ

ਫਾਰਮਾਸਿਸਟ ਹੁੰਦੇ ਕਿਸੇ ਵੀ ਹਸਪਤਾਲ ਦੀ ਰੀੜ ਦੀ ਹੱਡੀ- ਡਾ. ਅਮਨਦੀਪ ਕੌਰ
ਅੰਮ੍ਰਿਤਸਰ: ਕਿਸੇ ਵੀ ਮਰੀਜ਼ ਦੇ ਇਲਾਜ਼ ਲਈ ਜਿਥੇ ਡਾਕਟਰਾਂ ਵੱਲੋਂ ਨਿਭਾਈ ਜਾਂਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਉਥੇ ਹੀ ਹਸਪਤਾਲ ਦੇ ਹੋਰ ਵਿਭਾਗਾਂ ਦੀ ਭੂਮਿਕਾ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ । ਇਲਾਜ਼ ਦੌਰਾਨ ਡਾਕਟਰਾਂ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਭੂਮਿਕਾ ਫਾਰਮਾਸਿਸਟ ਦੀ ਹੁੰਦੀ ਹੈ ਜੋ ਮਰੀਜ਼ ਦੀ ਜਲਦੀ ਸਿਹਤਮੰਦੀ ਲਈ ਬਹੁਤ ਅਹਿਮ ਰੋਲ ਅਦਾ ਕਰਦੇ ਹਨ ।

ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਡਾ. ਅਵਤਾਰ ਸਿੰਘ, ਚੀਫ਼ ਆਰਥੋਪੇਡਿਕ ਸਰਜਨ, ਅਮਨਦੀਪ ਹਸਪਤਾਲ ਨੇ 9 ਡਾ. ਅਵਤਾਰ ਸਿੰਘ ਅਮਨਦੀਪ ਹਸਪਤਾਲ, ਅੰਮ੍ਰਿਤਸਰ ਵੱਲੋਂ ਵਿਸ਼ਵ ਫਾਰਮਾਸਿਸਟਸ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਫਾਰਮਾਸਿਸਟਾ ਵੱਲੋਂ ਇਲਾਜ਼ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਬੋਲ ਰਹੇ ਸਨ । ਅਮਨਦੀਪ ਹਸਪਤਾਲ, ਅੰਮ੍ਰਿਤਸਰ ਨੇ ਅੱਜ ਵਿਸ਼ਵ ਫਾਰਮਾਸਿਸਟ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਿਸ ਵਿੱਚ ਡਾ. ਨਰਿੰਦਰ ਕੌਰ, ਸਿਵਲ ਸਰਜਨ, ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਪਹੁੰਚੇ । ਡਾ. ਨਰਿੰਦਰ ਕੌਰ ਨੇ ਇਸ ਮੌਕੇ ਬੋਲਦੇ ਹੋਏ ਜਿਥੇ ਵਿਸ਼ਵ ਫਾਰਮਾਸਿਸਟ ਦਿਵਸ ਦੇ ਮਹੱਤਵ ਸੰਬੰਧੀ ਜਾਣੂੰ ਕਰਵਾਇਆ ਉਥੇ ਹੀ ਉਨ੍ਹਾਂ ਨੇ ਨੌਜਵਾਨ ਫਾਰਮਾਸਿਸਟਾ ਵੱਲੋਂ ਆਧੁਨਿਕ ਇਲਾਜ਼ ਵਿੱਚ ਨਿਭਾਈ ਜਾ ਰਹੀ ਵਿਸ਼ੇਸ਼ ਭੂਮਿਕਾ ਲਈ ਵਧਾਈ ਵੀ ਦਿੱਤੀ । ਉਨ੍ਹਾਂ ਨੇ ਸਮੂਹ ਫਾਰਮਾਸਿਸਟਾ ਨੂੰ ਵਧਾਈ ਦਿੰਦੇ ਹੋਏ ਆਪਣੀ ਜਿੰਮੇਵਾਰੀ ਹੋਰ ਤਨਦੇਹੀ ਨਾਲ ਨਿਭਾਉਣ ਦਾ ਸੁਨੇਹਾ ਵੀ ਦਿੱਤਾ । ਸਮਾਰੋਹ ਦੌਰਾਨ ਬੋਲਦੇ ਹੋਏ ਸੰਦੀਪ ਰਿਸ਼ੀ ਏਡੀਸੀ ਤਰਨ-ਤਾਰਨ ਨੇ ਸਮੂਹ ਫਾਰਮਾਸਿਸਟ ਭਾਈਚਾਰੇ ਨੂੰ ਇਸ ਦਿਵਸ ਦੀ ਵਧਾਈ ਦਿੰਦੇ ਹੋਏ ਅਪੀਲ ਕੀਤੀ ਕਿ ਫਾਰਮਾਸਿਸਟ ਅੱਜ ਦੀ ਨੌਜਵਾਨ ਪੀੜੀ ਦਾ ਯੋਗ ਮਾਰਗ-ਦਰਸ਼ਨ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਨਤੀਜਿਆਂ ਤੋਂ ਸੁਚੇਤ ਕਰਨ ‘ਚ ਆਪਣੀ ਅਹਿਮ ਭੂਮਿਕਾ ਨਿਭਾਉਣ । ਰਮਣੀਕ ਸਿੰਘ, ਜ਼ਿਲਾ ਡਰਗਸ ਇੰਸਪੈਕਟਰ ਨੇ ਆਪਣੇ ਸੰਬੋਧਨ ਦੌਰਾਨ ਅਮਨਦੀਪ ਹਸਪਤਾਲ ਦੇ ਫਾਰਮੇਸੀ ਸਟਾਫ਼ ਨੂੰ ਦਵਾਈਆਂ ਨਾਲ ਜੁੜੀਆਂ ਕਾਨੂਨੀ ਪੇਚੀਦਗੀਆਂ ਤੋਂ ਜਾਣੂੰ ਕਰਵਾਇਆ । ਸ਼ਮਸ਼ੇਰ ਸਿੰਘ ਕੋਹਰੀ, ਪ੍ਰਧਾਨ, ਪੰਜਾਬ ਸਟੇਟ ਫਾਰਮਾਸਿਸਟ ਐਸੋਸੀਏਸ਼ਨ ਨੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਸਮੂਹ ਫਾਰਮਾਸਿਸਟ ਭਾਈਚਾਰੇ ਨੂੰ ਜਿਥੇ ਉਨ੍ਹਾਂ ਦੇ ਹੱਕਾਂ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ, ਨਾਲ ਹੀ ਉਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੇ ਫਰਜ਼ ਸਮਝਾਂ ਤੇ ਇਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਸੁਨੇਹਾ ਵੀ ਦਿੱਤਾ । ਡਾ. ਰਵੀ ਮਹਾਜਨ, ਚੀਫ਼ ਪਲਾਸਟਿਕ ਸਰਜਨ, ਅਮਨਦੀਪ ਹਸਪਤਾਲ ਨੇ ਆਪਣੇ ਜਾਤੀ ਤਜ਼ਰਬੇ ਸਾਂਝੇ ਕਰਦੇ ਹੋਏ ਇਲਾਜ਼ ਵਿੱਚ ਫਾਰਮਾਸਿਸਟ ਵੱਲੋਂ ਨਿਭਾਏ ਜਾਂਦੇ ਰੋਲ ਦੀ ਭਰਪੂਰ ਸ਼ਲਾਘਾ ਕੀਤੀ । ਸਟੇਜ ਸੰਚਾਲਨ ਦੀ ਜਿੰਮੇਵਾਰੀ ਬਲਵਿੰਦਰ ਸਿੰਘ, ਚੀਫ਼ ਫਾਰਮਾਸਿਸਟ ਅਤੇ ਗੁਰਮੀਤ ਸਿੰਘ ਕਾਹਲੋਂ ਲਾਇਜ਼ਨ ਅਫ਼ਸਰ ਵੱਲੋਂ ਬਖ਼ੂਬੀ ਨਿਭਾਈ ਗਈ । ਹਸਪਤਾਲ ਕਰਮਚਾਰੀਆਂ ਵੱਲੋਂ ਰੰਗਾਰੰਗ ਪ੍ਰੋਗ੍ਰਾਮ ਵੀ ਪੇਸ਼ ਕੀਤਾ ਗਿਆ ।
ਅੰਤ ਵਿਚ ਅਮਨਦੀਪ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਕਿਸੇ ਵੀ ਹਸਪਤਾਲ ‘ਚ ਡਾਕਟਰਾਂ ਦੀ ਭੂਮਿਕਾ ਦਾ ਬਹੁਤ ਮਹੱਤਵ ਹੁੰਦਾ ਹੈ ਉਥੇ ਹੀ ਫਾਰਮਾਸਿਸਟਾ ਦੀ ਭੂਮਿਕਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਫਾਰਮਾਸਿਸਟ ਹਸਪਤਾਲ ਦੀ ਰੀੜ ਦੀ ਹੱਡੀ ਹੁੰਦੇ ਹਨ । ਉਨ੍ਹਾਂ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਸਨਮਾਨਿਤ ਮਹਿਮਾਨਾਂ ਨੂੰ ਯਾਦਗਿਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ‘ਤੇ ਜ਼ਰੂਰੀ ਰੁਝੇਵਿਆਂ ਕਰਕੇ ਨਾ ਪਹੁੰਚ ਸਕੇ ਕੁਲਵਿੰਦਰ ਸਿੰਘ, ਜ਼ੋਨਲ ਅਥਾਰਿਟੀ ਡਰਗਸ, ਕਿਸ਼ੋਰ ਕੁਮਾਰ ਸ਼੍ਰੀਧਰ, ਰਜਿਸਟਰਾਰ, ਫਾਰਮੇਸੀ ਕੌੰਸਿਲ, ਪੰਜਾਬ, ਬਬਲੀਨ ਕੌਰ, ਜ਼ਿਲਾ ਡਰਗਸ ਇੰਸਪੈਕਟਰ, ਸੁਖਦੀਪ ਸਿੰਘ, ਜ਼ਿਲਾ ਡਰਗਸ ਇੰਸਪੈਕਟਰ, ਅਮਰਪਾਲ ਸਿੰਘ, ਜ਼ਿਲਾ ਡਰਗਸ ਇੰਸਪੈਕਟਰ ਨੇ ਵਿਸ਼ਵ ਫਾਰਮਾਸਿਸਟ ਦਿਵਸ ‘ਤੇ ਸਮੂਹ ਫਾਰਮਾਸਿਸਟ ਭਾਈਚਾਰੇ ਨੂੰ ਵਧਾਈ ਸੰਦੇਸ਼ ਭੇਜੇ ।

Leave a Reply

Your email address will not be published. Required fields are marked *