ਭੁੰਨਰਹੇੜੀ ਜੋਨ ਦੀ ਤਿੰਨ ਰੋਜ਼ਾ ਐਥਲੈਟਿਕਸ ਮੀਟ ਸ਼ੁਰੂ
ਪਟਿਆਲਾ 25 ਸਤੰਬਰ (ਮਧੂਸਾਰ ਬਿਊਰੋ)ਸਥਾਨਕ ਸਰੀਰਕ ਸਿੱਖਿਆ ਕਾਲਜ ਵਿਖੇ ਭੁੰਨਰਹੇੜੀ ਜੋਨ ਦੀ ਤਿੰਨ ਰੋਜ਼ਾ ਐਥਲੈਟਿਕਸ ਮੀਟ ਅੰਡਰ-14, ਅੰਡਰ-17 ਤੇ ਅੰਡਰ-19 ਸ਼ੁਰੂ ਹੋਈ ਜੋ ਕਿ 27 ਸਤੰਬਰ ਤੱਕ ਹੋਵੇਗੀ, ਜਿਸਦਾ ਉਦਘਾਟਨ ਡਾ. ਪਿੰ੍ਰਸੀਪਲ ਜਸਵਿੰਦਰ ਕੌਰ ਸ. ਸ. ਸ. ਸ. ਭੁੰਨਰਹੇੜੀ ਤੇ ਜੋਨ ਸਕੱਤਰ ਲਖਵੀਰ ਮਾਨ ਨੇ ਕੀਤਾ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਿਡਾਰੀ ਸਮਾਜ ਦਾ ਅਨਿਖੜਵਾਂ ਅੰਗ ਹਨ ਜੋ ਸਮਾਜ ਨੂੰ ਸਹੀ ਦਿਸ਼ਾ ਦੇ ਰਿਹਾ ਹੈ। ਖਿਡਾਰੀ ਸਮਾਜ ਦਾ ਉਹ ਸਰਮਾਇਆ ਹੈ ਜੋ ਸਮਾਜ ਨੂੰ ਸਹੀ ਸੋਧ ਦੇ ਕੇ ਸੋਨੇ ਵਾਂਗ ਚਮਕਾ ਰਿਹਾ ਹੈ। ਇਸ ਮੌਕੇ ਸ਼੍ਰੀਮਤੀ ਰਵਿੰਦਰ ਕੌਰ, ਨਰਿੰਦ ਕੌਰ, ਦਲਜੀਤ ਕੌਰ, ਨਿਰੰਜਨ ਸਿੰਘ, ਰਸ਼ਪਿੰਦਰ ਜੇ. ਜੀ., ਸਾਜਿਦ ਇਕਬਾਲ, ਮਨਪ੍ਰੀਤ ਸਿੰਘ, ਪੁਨੀਤ ਚੋਪੜਾ ਪੰਜੌਲਾ ਤੋਂ ਤੇ ਬਲਜੀਤ ਸਿੰਘ ਮੌਜੂਦ ਸਨ।
ਇਸ ਮੌਕੇ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਖੇਡਾਂ ਦੇ ਮੁਕਾਬਲੇ ਇਸ ਤਰ੍ਹਾਂ ਰਹੇ ਜਿਨ੍ਹਾਂ ਵਿਚ ਅੰਡਰ-14 ਵਰਗ ਡਿਸਕਸ ਥਰ੍ਰੋ ਵਿਚ ਮਾਤਾ ਗੁਜਰੀ ਸਕੂਲ ਦੇਵੀਗੜ੍ਹ ਦੇ ਅਨਮੋਲਪ੍ਰੀਤ ਸਿੰਘ ਨੇ ਪਹਿਲਾ, ਟੈਗੋਰ ਪਬਲਿਕ ਸਕੂਲ ਅਕਬਰਪੁਰ ਦੇ ਵਰੁਣ ਸ਼ਰਮਾ ਨੇ ਦੂਜਾ ਜਦੋਂ ਕਿ ਭਗਵਾਨਪੁਰ ਜੱਟਾਂ ਸਕੂਲ ਦੇ ਬੂਟਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਵਿਚ ਭਗਵਾਨਪੁਰ ਜੱਟਾਂ ਸਕੂਲ ਦੇ ਵਿਸ਼ਾਲ ਨੇ ਪਹਿਲਾ, ਮਸੀਂਗਨ ਸਕੂਲ ਦੇ ਰਿਤਿਕ ਨੇ ਦੂਜਾ ਤੇ ਗੰਗਰੌਲਾ ਸਕੂਲ ਦੇ ਸੰਦੀਪ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਭਗਵਾਨਪੁਰ ਜੱਟਾਂ ਸਕੂਲ ਵਿਚ ਰਵੀ ਰਾਮ ਨੇ ਪਹਿਲਾ, ਡੀ. ਏ. ਵੀ. ਸਕੂਲ ਦੇ ਪਰਵਿੰਦਰ ਸਿੰਘ ਨੇ ਦੂਜਾ ਅਤੇ ਪੰਜੌਲਾ ਸਕੂਲ ਦੇ ਅਕਾਸ਼ਦੀਪ ਸਿਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੰਮੀ ਛਾਲ ਵਿਚ ਮਾਤਾ ਗੁਜਰੀ ਸਕੂਲ ਦੇ ਅਵਨੂਰ ਸਿੰਘ ਨੇ ਪਹਿਲਾ, ਕੈਂਟਲ ਸਕੂਲ ਦੇ ਗੁਰਪ੍ਰੀਤ ਸਿੰਘ ਨੇ ਦੂਜਾ ਤੇ ਭਗਵਾਨਪੁਰ ਜੱਟਾਂ ਸਕੂਲ ਦੇ ਜੱਗੀ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿਚ ਭਗਵਾਨਪੁਰ ਜੱਟਾਂ ਸਕੂਲ ਦੇ ਸਹਿਯਾਦ ਖਾਨ ਨੇ ਪਹਿਲਾ, ਬੀ. ਐੱਨ. ਡੰਡੋਆ ਦੇ ਬਲਜਿੰਦਰ ਸਿੰਘ ਨੇ ਦੂਜਾ ਅਤੇ ਦੂਧਨਸਾਧਾਂ ਦੇ ਕਰਨਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ-19 ਵਿਚ ਭਗਵਾਨਪੁਰ ਜੱਟਾਂ ਸਕੂਲ ਦੇ ਕਾਬਲ ਸਿੰਘ ਨੇ ਪਹਿਲਾ, ਮਦਰ ਟਰੇਸਾ ਸਕੂਲ ਦੇ ਅੰਕੁਸ਼ ਕੁਮਾਰ ਨੇ ਦੂਸਰਾ ਅਤੇ ਬੀ. ਐੱਸ. ਸੰਧੂ ਸਕੂਲ ਦੇ ਮੁਨੀਸ਼ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਿਚ ਸ. ਸ. ਸ. ਸ. ਭਗਵਾਨਪੁਰ ਜੱਟਾਂ ਦੇ ਗਗਨਦੀਪ ਸਿੰਘ 1500 ਮੀਟਰ ਪਹਿਲਾ, 400 ਸੈਕਿੰਡ ਕਾਬਲ ਸਿੰਘ ਲੰਮੀ ਛਾਲ ਵਿਚ ਪਹਿਲਾ, 200 ਮੀਟਰ ਸੈਕਿੰਡ ਵਿਚ ਸੁਨੀਲ ਕੁਮਾਰ, ਰਵੀ ਕੁਮਾਰ ਨੇ ਡਿਸਕਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿਸ਼ਾਲ ਕੁਮਾਰ ਡਿਸਕਸ ਵਿਚ ਪਹਿਲਾ ਜਦੋਂ ਕਿ ਅੰਡਰ-17 ਲੰਮੀ ਛਾਲ ਵਿਚ ਸਹਿਜਾਦ ਖਾਨ, ਅੰਡਰ-17 ਜਸਵਿੰਦਰ ਸਿੰਘ ਭੁੰਨਰਹੇੜੀ, 1500 ਫਸਟ ਤੇ ਅੰਡਰ-19 ਹਰਮਨ ਭੁੰਨਰਹੇੜੀ 400 ਫਸਟ ਸਥਾਨ ਪ੍ਰਾਪਤ ਕੀਤਾ।

