ਪਟਿਆਲਾ

ਜ਼ਿਲਾ ਸਕੂਲ ਅਥਲੈਟਿਕ ਮੀਟ ‘ਚ ਗਗਨਦੀਪ ਕੌਰ ਨੇ ਸੋਨ ਤਮਗਾ ਜਿੱਤਿਆ

ਪਟਿਆਲਾ, 7 ਅਕਤੂਬਰ (ਮਧੂਸਾਰ ਬਿਊਰੋ) ਪਟਿਆਲਾ ਦੇ ਪੋਲੋ ਗਰਾਉੁਂਡ ਵਿਚ ਚੱਲ ਰਹੇ ਜ਼ਿਲਾ ਸਕੂਲ ਅਥਲੈਟਿਕ ਮੀਟ ਵਿਚ ਸਰਕਾਰੀ ਹਾਈ ਸਕੂਲ ਭਸਮੜਾ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਟ੍ਰਿਪਲ ਜੰਪ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ।

ਨੌਵੀਂ ਜਮਾਤ ਦੀ ਇਸ ਵਿਦਿਆਰਥਣ ਨੇ ਆਪਣੀ ਸਖਤ ਮਿਹਨਤ ਨਾਲ ਸੋਨ ਤਮਗਾ ਜਿੱਤ ਕੇ ਆਪਣੇ ਸਕੂਲ ਅਤੇ ਭੁਨਰਹੇੜੀ ਜ਼ੋਨ ਦਾ ਨਾਮ ਰੋਸ਼ਨ ਕੀਤਾ ਹੈ। ਇਸ ਤੋਂ ਇਲਾਵਾ ਸੰਦੀਪ ਕੌਰ ਸਮਾਣਾ ਜ਼ੋਨ ਨੇ 8.42 ਮੀਟਰ ਦੂਜਾ ਸਥਾਨ, ਪਰਵਿੰਦਰ ਕੌਰ ਨੇ 8.30 ਮੀਟਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਕਟਰੀ ਸੈਰੇਮਨੀ ਵਿਚ ਗਗਨਦੀਪ ਨੂੰ ਉਤਸਾਹਿਤ ਕਰਨ ਵਾਲੀ ਅਤੇ ਤਿਆਰੀ ਕਰਵਾਉੁਣ ਵਾਲੀ ਡੀ. ਪੀ. ਮੈਡਮ ਬੇਅੰਤ ਕੌਰ, ਸਕੂਲ ਮੁਖੀ ਰਸ਼ਵਿੰਦਰ ਸਿੰਘ ਜੇਜੀ ਅਤੇ ਜ਼ੋਨਲ ਸਕੱਤਰ ਲਖਬੀਰ ਸਿੰਘ ਮਾਨ ਹਾਜ਼ਰ ਸਨ।

Leave a Reply

Your email address will not be published. Required fields are marked *